ਅੰਮ੍ਰਿਤਸਰ (ਸੁਮਿਤ ਖੰਨਾ) : ਆਰਮੀ ਕੈਂਪ 'ਚ ਸਿਲੈਕਟ ਨਾ ਹੋਣ ਕਾਰਨ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਾ ਲਵਪ੍ਰੀਤ ਸਿੰਘ (24) ਬੇਰੋਜ਼ਗਾਰ ਹੋਣ ਕਾਰਨ ਪਰੇਸ਼ਾਨ ਰਹਿੰਦਾ ਸੀ। ਅੱਜ ਸਵੇਰੇ ਲਵਪ੍ਰੀਤ ਖਾਸਾ ਵਿਖੇ ਆਰਮੀ ਕੈਂਪ 'ਚ ਟੈਸਟ ਦੇਣ ਗਿਆ ਸੀ ਪਰ ਸਿਲੈਕਟ ਨਹੀਂ ਹੋ ਸਕਿਆ, ਜਿਸ ਦੇ ਚੱਲਦਿਆ ਉਸ ਨੇ ਰੇਲ ਗੱਡੀ ਹੇਠਾਂ ਸਿਰ ਦੇ ਕੇ ਖੁਦਕੁਸ਼ੀ ਕਰ ਲਈ। ਉਕਤ ਨੌਜਵਾਨ ਦੀ ਮੌਤ ਇਨੀ ਖੌਫਨਾਕ ਸੀ ਕਿ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਲੈ ਕੇ 174 ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਲਾ ਮੈਜਿਸਟ੍ਰੇਟ ਨੇ ਪ੍ਰੀਖਿਆ ਕੇਂਦਰਾਂ ਨੇੜੇ ਲੋਕਾਂ ਦੇ ਇਕੱਠੇ ਹੋਣ 'ਤੇ ਲਾਈ ਪਾਬੰਦੀ
NEXT STORY