ਮੋਗਾ : ਜਗਰਾਓਂ ਦੇ ਨੇੜਲੇ ਪਿੰਡ ਤੋਂ ਆਲੂਆਂ ਦੀ ਲੇਬਰ ਕਰਕੇ ਮੋਗਾ ਵਾਪਸ ਪਰਤ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਅੱਠ ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਮਹਿਲਾਵਾਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਪੂਰਾ ਮਾਮਲਾ ਇਹ ਹੈ ਕਿ ਮੋਗਾ ਦੇ ਪਿੰਡ ਲੰਡੇਕੇ ਤੋਂ ਟੈਂਪੂ ਵਿਚ ਸਵਾਰ ਹੋ ਕੇ ਕਰੀਬ 12 ਲੋਕ ਜਗਰਾਓਂ ਦੇ ਨੇੜਲੇ ਪਿੰਡ ਆਲੂਆਂ ਦੀ ਲੇਬਰ ਕਰਨ ਗਏ ਸੀ ਤਾਂ ਜਦੋਂ ਉਹ ਲੇਬਰ ਕਰਕੇ ਰਾਤ ਨੂੰ ਘਰ ਵਾਪਸ ਆ ਰਹੇ ਸੀ ਤਾਂ ਮੋਗਾ ਦੇ ਲੁਧਿਆਣਾ ਰੋਡ ’ਤੇ ਇੱਕ ਲੰਗਰ ਚੱਲ ਰਿਹਾ ਸੀ ਜਿਸ ਵਿਚ ਟੈਂਪੂ ਸਵਾਰ ਲੇਬਰ ਨੇ ਲੰਗਰ ਖਾਣ ਲਈ ਆਪਣੀ ਗੱਡੀ ਮੋਗਾ ਰੋਡ ’ਤੇ ਰੋਕ ਕੇ ਅਤੇ ਲੁਧਿਆਣਾ ਵਾਲੇ ਪਾਸੇ ਲੰਗਰ ਖਾਣ ਲੱਗ ਪਏ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ, 26 ਸਕੂਲਾਂ ਦੀ ਮਾਨਤਾ ਕੀਤੀ ਰੱਦ
ਉਨ੍ਹਾਂ ਵਿਚੋਂ ਤਿੰਨ ਮਹਿਲਾਵਾਂ ਅਤੇ ਇੱਕ ਬੱਚੀ ਜਦੋਂ ਸੜਕ ਪਾਰ ਕਰਨ ਲੱਗੇ ਤਾਂ ਲੁਧਿਆਣਾ ਸਾਈਡ ਵੱਲੋਂ ਇੱਕ ਤੇਜ਼ ਰਫਤਾਰ ਮੋਟਰਸਾਈਕਲ ਆ ਰਿਹਾ ਸੀ ਜਿਸ ਨੇ ਇਨ੍ਹਾਂ ਵਿਚ ਟੱਕਰ ਮਾਰੀ ਜਿਸ ਨਾਲ ਤਿੰਨ ਮਹਿਲਾਵਾਂ ਗੰਭੀਰ ਜ਼ਖਮੀ ਹੋ ਗਈਆਂ ਅਤੇ ਉਨ੍ਹਾਂ ਦੇ ਨਾਲ ਇਕ ਅੱਠ ਸਾਲ ਦੀ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀ ਬੀਬੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਬੱਚੀ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਭੀੜ ਇਕੱਠ ਹੁੰਦਿਆਂ ਦੇਖ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਦੂਜੇ ਪਾਸੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਅਚਾਨਕ ਬਦਲਿਆ ਮੌਸਮ, ਇਨ੍ਹਾਂ ਤਾਰੀਖਾਂ ਨੂੰ ਲੈ ਕੇ ਜਾਰੀ ਹੋਇਆ ਅਲਰਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਸਹੂਲਤਾਂ ਲਈ ਕੀਤੇ ਇਹ ਖ਼ਾਸ ਪ੍ਰਬੰਧ
NEXT STORY