ਲੁਧਿਆਣਾ (ਗੌਤਮ) : ਰੇਖੀ ਸਿਨੇਮਾ ਚੌਕ ਵਿਖੇ ਦੇਰ ਰਾਤ ਬਲੈਰੋ ਚਾਲਕ ਨੇ ਆਪਣੀ ਗੱਡੀ ਸਾਈਡ ’ਤੇ ਖੜ੍ਹੀ ਕਰਨ ਨੂੰ ਲੈ ਕੇ ਹਾਰਨ ਵਜਾਉਣ ’ਤੇ ਇਕ ਬਲੈਰੋ ਚਾਲਕ ਨੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਡਰਾਈਵਰ ਨੇ ਪਹਿਲਾਂ ਉਨ੍ਹਾਂ ’ਤੇ ਡੰਡੇ ਨਾਲ ਹਮਲਾ ਕੀਤਾ ਅਤੇ ਫਿਰ ਬੋਤਲ ਨਾਲ ਵਾਰ ਕੀਤਾ, ਜਿਸ ਕਾਰਨ ਔਰਤ ਸਮੇਤ 2 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਪਛਾਣ ਵਰੁਣ ਜੈਨ ਅਤੇ ਵਿੰਨੀ ਜੈਨ ਵਜੋਂ ਹੋਈ ਹੈ।
ਇਸ ਗੱਲ ਦਾ ਪਤਾ ਲੱਗਦਿਆਂ ਹੀ ਪੀ. ਸੀ. ਆਰ. ਦੇ ਮੁਲਾਜ਼ਮ ਏ. ਐੱਸ. ਆਈ. ਵਿਜੇ ਕੁਮਾਰ ਅਤੇ ਥਾਣਾ ਕੋਤਵਾਲੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਮੌਕੇ ’ਤੇ ਮੌਜੂਦ ਲੋਕਾਂ ਨੂੰ ਸ਼ਾਂਤ ਕੀਤਾ। ਜਾਣਕਾਰੀ ਅਨੁਸਾਰ ਭਾਜਪਾ ਦੇ ਕੈਲਾਸ਼ ਨਗਰ ਮੰਡਲ ਦੇ ਜਨਰਲ ਸਕੱਤਰ ਦੀਪਕ ਜੈਨ ਆਪਣੇ ਪਰਿਵਾਰ ਦੇ 5 ਮੈਂਬਰਾਂ ਨਾਲ ਆਪਣੀ ਕਾਰ ’ਚ ਜਾ ਰਹੇ ਸਨ। ਉਹ ਰੇਖੀ ਸਿਨੇਮਾ ਨੇੜੇ ਸਥਿਤ ਢਾਬੇ ’ਤੇ ਡਿਨਰ ਕਰਨ ਜਾ ਰਹੇ ਸੀ। ਜਿਉਂ ਹੀ ਉਹ ਰੇਖੀ ਸਿਨੇਮਾ ਚੌਕ ਤੋਂ ਮੁੜਿਆ ਤਾਂ ਸ਼ਰਾਬ ਦੀ ਦੁਕਾਨ ਦੇ ਬਾਹਰ ਸ਼ਰਾਬ ਦੀਆਂ ਪੇਟੀਆਂ ਨਾਲ ਲੱਦੀ ਬਲੈਰੋ ਖੜ੍ਹੀ ਸੀ। ਟ੍ਰੈਫਿਕ ਹੋਣ ਕਾਰਨ ਕਾਰ ਚਲਾ ਰਹੇ ਨੌਜਵਾਨ ਨੇ ਉਸ ਦਾ ਹਾਰਨ ਵਜਾਇਆ ਪਰ ਜਦੋਂ ਉਹ ਪਿੱਛੇ ਨਾ ਹਟਿਆ ਤਾਂ ਉਸ ਨੇ ਦੋ-ਤਿੰਨ ਵਾਰ ਹਾਰਨ ਵਜਾਇਆ।
ਇਹ ਵੀ ਪੜ੍ਹੋ : Aadhaar Card 'ਚ ਕਿੰਨੀ ਵਾਰ ਬਦਲ ਸਕਦੇ ਹਾਂ ਨਾਂ, ਪਤਾ ਤੇ ਡੇਟ ਆਫ ਬਰਥ? ਜਾਣੋ UIDAI ਦੀ ਕੀ ਹੈ ਤੈਅ ਸੀਮਾ
ਇਸ ਨੂੰ ਲੈ ਕੇ ਬਲੈਰੋ ਦਾ ਡਰਾਈਵਰ ਉਨ੍ਹਾਂ ਕੋਲ ਜਾ ਕੇ ਗਾਲ੍ਹਾਂ ਕੱਢਣ ਲੱਗਾ। ਕਾਰ ਸਵਾਰਾਂ ਨੇ ਜਦੋਂ ਉਨ੍ਹਾਂ ਨੂੰ ਇਹ ਕਹਿ ਕੇ ਰੋਕਿਆ ਕਿ ਉਨ੍ਹਾਂ ਨਾਲ ਔਰਤਾਂ ਹਨ ਤਾਂ ਬਲੈਰੋ ਗੱਡੀ ਚਾਲਕ ਨੇ ਆਪਣੇ ਸਾਥੀਆਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ। ਜਦੋਂ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਛੁਡਾਉਣ ਲਈ ਆਏ ਤਾਂ ਕੁੱਟਮਾਰ ਵੀ ਕੀਤੀ।
ਥਾਣਾ ਕੋਤਵਾਲੀ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਉਸ ਨੂੰ ਬਲੈਰੋ ਥਾਣੇ ਲੈ ਗਈ। ਬਲੈਰੋ ਦੇ ਡਰਾਈਵਰ ਨੇ ਦੋਸ਼ ਲਾਇਆ ਕਿ ਕਾਰ ’ਚ ਸਵਾਰ ਵਿਅਕਤੀਆਂ ਨੇ ਪਹਿਲਾਂ ਉਸ ’ਤੇ ਹਮਲਾ ਕੀਤਾ ਸੀ। ਥਾਣਾ ਸਦਰ ਦੇ ਇੰਚਾਰਜ ਗਗਨਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਜ਼ਿਮਨੀ ਚੋਣਾਂ: ਚਾਰੋ ਸੀਟਾਂ 'ਤੇ ਸ਼ੁਰੂ ਹੋਈ ਵੋਟਿੰਗ
NEXT STORY