ਫਰੀਦਕੋਟ - ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਰੇਤਾ ਦੀਆਂ ਖੱਡਾਂ, ਠੇਕਿਆਂ 'ਤੇ ਲਗਾਉਣ ਅਤੇ ਨਾਲ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਵੱਲੋਂ ਅਧਿਆਪਕਾਂ ਨੂੰ ਵਿਹਲੜ ਦੱਸਣ ਤੋਂ ਖਫ਼ਾ ਹੋਏ ਅਧਿਆਪਕ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਹੋ ਗਏ ਹਨ। ਇਸੇ ਤਹਿਤ ਫਰੀਦਕੋਟ ਦੇ ਸਮੂਹ ਅਧਿਆਪਕ ਵਰਗ ਵਲੋਂ ਫਰੀਦਕੋਟ ਦੇ ਮਿੰਨੀ ਸੈਕਟਰੀਏਟ 'ਚ ਰੋਸ ਮੁਜ਼ਾਹਰਾ ਕੀਤਾ। ਇਸ ਦੇ ਨਾਲ ਹੀ ਸਿਹਤ ਮੰਤਰੀ ਦੇ ਨਾਲ-ਨਾਲ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ। ਉਨ੍ਹਾਂ ਕਿਹਾ ਕਿ ਜਿਹੜਾ ਮੰਤਰੀ ਕੋਰੋਨਾ ਮਹਾਮਾਰੀ ਦਰਿਮਆਨ ਆਪਣੇ ਗੇਟ ਦੇ ਬਾਹਰ ਲੋਕਾਂ ਨੂੰ ਨਾ ਮਿਲਣ ਦੀ ਤਖ਼ਤੀ ਲਗਾ ਸਕਦਾ ਹੈ ਉਹ ਕਿਸਦਾ ਸੱਕਾ ਹੋ ਸਕਦਾ ਹੈ। ਉਹ ਫਰੰਟ 'ਤੇ ਲੜਨ ਵਾਲੇ ਅਧਿਆਪਕਾਂ ਨੂੰ ਵਿਹਲੜ ਕਿਵੇਂ ਕਹਿਣ ਦਾ ਹੱਕ ਰੱਖਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦੇਸ਼ ਨੂੰ ਲੁੱਟ ਕੇ ਖਾਣ ਵਾਲੀ ਇਹ ਵਿਹਲੀ ਸਿਆਸੀ ਜਮਾਤ ਜੋ ਲੋਕਾਂ ਦਾ ਖੂਨ ਚੂਸ ਕੇ ਤਕੜੀ ਹੋ ਰਹੀ ਹੈ ਅਤੇ ਕਿਰਤੀ ਜਮਾਤ 'ਤੇ ਲਗਾਤਾਰ ਹਮਲੇ ਕਰ ਰਹੀ ਹੈ।
ਅਧਿਆਪਕਾਂ ਨੂੰ ਵਿਹਲੇ ਕਹਿਣ ਵਾਲੇ ਬਲਬੀਰ ਸਿੱਧੂ ਨੂੰ ਇਹ ਨਹੀਂ ਪਤਾ ਕਿ ਅਧਿਆਪਕਾਂ ਨੇ ਸਕੂਲ ਬੰਦ ਹੋਣ ਦੇ ਬਾਵਜੂਦ ਘਰ-ਘਰ ਜਾ ਕੇ ਦਾਖ਼ਲਾ ਕੀਤਾ ਆਨ ਲਾਈਨ ਜਮਾਤਾਂ ਲਗਾ ਰਹੇ ਹਨ। ਇਸ ਤੋਂ ਇਲਾਵਾ ਲੋੜਵੰਦ ਬੱਚਿਆਂ ਨੂੰ ਆਪਣੀ ਤਨਖਾਹ ਵਿਚੋਂ ਰਾਸ਼ਨ ਦੇ ਰਹੇ ਹਨ ਅਤੇ ਕਿਤਾਬਾਂ ਵੰਡਣ ਦਾ ਕੰਮ ਤਾਂ ਅਜੇ ਵੀ ਚੱਲ ਰਿਹਾ ਹੈ। ਕਿੱਲੋ-ਕਿੱਲੋ ਰਾਸ਼ਨ ਵੰਡਿਆ ਅਤੇ ਮਾਪਿਆਂ ਦੀ ਲਾਹਨਤਾ ਲਈਆਂ। ਰੋਜ਼ ਬਿਨ ਨਾਗਾ ਜੂਮ ਮੀਟਿੰਗਾ ਅਟੈਡ ਕੀਤੀਆਂ ਜਾ ਰਹੀਆਂ ਹਨ। ਸਕੂਲਾਂ ਨੂੰ ਖੋਲਣ ਦੀ ਮੰਗ ਵੀ ਅਧਿਆਪਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ। ਹਰ ਤਰ੍ਹਾਂ ਦੀ ਡਿਊਟੀ ਕੁਆਰੰਟਾਈਨ ਸੈਂਟਰ, ਬੀਅੇੈਲਓ ਦੀ ਡਿਊਟੀ ਵੀ ਅਧਿਆਪਕ ਕਰ ਰਹੇ ਹਨ ।
ਗੈਰ ਮਿਆਰੀ ਡਿਊਟੀ ਜਿਵੇਂ ਸ਼ਰਾਬ ਦੀਆਂ ਫੈਕਟਰੀਆਂ ਅਤੇ ਰੇਤ ਮਾਈਨਿੰਗ ਜਿੱਥੇ ਗੈਰਕਾਨੂੰਨੀ ਅਤੇ '2' ਨੰਬਰ ਦਾ ਕੰਮ 1 ਨੰਬਰ ਤੋਂ ਜਿਆਦਾ ਚਲਦਾ ਹੈ ਆਦਿ ਵਰਗੀਆਂ ਡਿਊਟੀਆਂ ਤੋਂ ਅਧਿਆਪਕਾਂ ਵਲੋਂ ਇਨਕਾਰ ਕਰਨ 'ਤੇ ਬਲਬੀਰ ਸਿੰਘ ਸਿੱਧੂ ਨੇ ਵਿਹਲੇ ਬੈਠੇ ਅਧਿਆਪਕਾਂ ਨੂੰ ਤਨਖਾਹ ਨਹੀਂ ਦੇ ਸਕਦੇ ਕਹਿ ਦਿੱਤਾ। ਇਹ ਬਿਆਨ ਅਤਿ ਨਿਦਣਯੋਗ ਹੈ। ਇਸ ਦੇ ਨਾਲ ਹੀ ਅਧਿਆਪਕਾਂ ਵਲੋਂ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ 'ਤੇ ਸੰਘਰਸ਼ ਤੇਜ ਕਰਨ ਦੀ ਗੱਲ ਵੀ ਕਹੀ।
ਸਰਕਾਰ ਲਗਾਤਾਰ ਕਰ ਰਹੀ ਅਧਿਆਪਕਾਂ ਨਾਲ ਵਿਤਕਰਾ
ਇਸ ਮੌਕੇ ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਲਗਾਤਾਰ ਅਧਿਆਪਕਾਂ ਨਾਲ ਵਿਤਕਰਾ ਕਰ ਰਹੀ ਹੈ। ਸਰਕਾਰ ਵਲੋਂ ਪਹਿਲਾਂ ਅਧਿਆਪਕਾਂ ਦੀਆਂ ਠੇਕਿਆਂ 'ਤੇ ਡਿਊਟੀਆਂ ਲਗਵਾਉਣ ਦਾ ਐਲਾਨ ਕਰ ਦਿੱਤਾ ਅਤੇ ਹੁਣ ਰੇਤਾ ਦੇ ਖੱਡਿਆਂ 'ਤੇ ਡਿਊਟੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਜਿਸਦਾ ਅਧਿਆਪਕ ਵਰਗ ਵਿਰੋਧ ਕਰਦਾ ਹੈ ਕਿਓਂਕਿ ਅਧਿਆਪਕ ਕੋਰੋਨਾ ਦਰਿਮਆਨ ਫਰੰਟ 'ਤੇ ਡਿਊਟੀ ਕਰਦਾ ਆ ਰਿਹਾ ਹੈ। ਭਾਵੇਂ ਕਿ ਲੋੜਵੰਦ ਲੋਕਾਂ ਦੇ ਸਰਵੇ ਹੋਣ, ਰਾਸ਼ਨ ਵੰਡਣ ਦਾ ਕੰਮ ਹੋਵੇ, ਇਕਾਂਤਵਾਸ ਸਮੇਂ ਡਿਊਟੀ ਦੇਣ ਤੋਂ ਇਲਾਵਾ ਕੋਰੋਨਾ ਦਰਮਿਆਨ ਕੋਈ ਵੀ ਡਿਊਟੀ ਮਿਲੀ ਤਾਂ ਉਹ ਤਨਮਨ ਨਾਲ ਨਿਭਾਈ। ਇਸ ਦੇ ਨਾਲ ਹੀ ਅਧਿਆਪਕ ਬੱਚਿਆ ਦੇ ਆਨਲਾਈਨ ਦਾਖਲੇ ਲਗਾਤਰ ਕਰਦੇ ਰਹੇ ਹਨ। ਹੁਣ ਆਨਲਾਈਨ ਪੜ੍ਹਾਈ ਵੀ ਕਰਵਾ ਰਹੇ ਹਨ। ਪਰ ਸਰਕਾਰ ਦੇ ਉਕਤ ਫੈਸਲੇ ਨੇ ਅਧਿਆਪਕ ਵਰਗ ਦੇ ਵਿਰੋਧੀ ਹੋਣ ਦਾ ਸਬੂਤ ਵੀ ਦੇ ਦਿੱਤਾ।
ਅਧਿਆਪਕ ਵਰਗ ਲਈ ਵਰਤਿਆ ਵਿਹਲੜ ਸ਼ਬਦ ਅਤਿ ਨਿਦਣਯੋਗ
ਇਸ ਮੌਕੇ ਅਧਿਆਪਕ ਆਗੂ ਗਗਨ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਵਲੋਂ ਅਧਿਆਪਕ ਵਰਗ ਲਈ ਵਰਤਿਆ ਵਿਹਲੜ ਸਬਦ ਅਤਿ ਨਿਦਣਯੋਗ ਹੈ । ਉਨ੍ਹਾਂ ਕਿਹਾ ਕਿ ਜਿਹੜਾ ਮੰਤਰੀ ਕੋਰੋਨਾ ਮਹਾਮਾਰੀ ਦਰਮਿਆਨ ਆਪਣੇ ਗੇਟ ਦੇ ਬਾਹਰ ਲੋਕਾਂ ਨੂੰ ਨਾ ਮਿਲਣ ਦੀ ਤਖ਼ਤੀ ਲਾ ਸਕਦਾ ਹੈ ਉਹ ਕਿਸਦਾ ਸੱਕਾ ਹੋ ਸਕਦਾ ਹੈ। ਉਹ ਫਰੰਟ 'ਤੇ ਲੜਨ ਵਾਲੇ ਅਧਿਆਪਕਾਂ ਨੂੰ ਵਿਹਲੜ ਕਿਵੇਂ ਕਹਿਣ ਦਾ ਹੱਕ ਰੱਖਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਪ੍ਰਤੀ ਰਵਈਆ ਨਾ ਬਦਲਿਆ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋ ਜਾਣਗੇ।
ਸਾਈਕਲ ਰੈਲੀ ਕੱਢਣ ਤੋਂ ਪਹਿਲਾਂ ਬੈਂਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੀ ਅਰਦਾਸ
NEXT STORY