ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਸਵਾਹਵਾਲਾ ਦੀ ਅਨੀਸ਼ਾ ਹਰਿਆਣਾ ਵਿਚ ਐੱਚ.ਸੀ.ਐੱਸ. ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਈ ਹੈ। ਅਨੀਸ਼ਾ ਨੇ ਦਿਖਾਇਆ ਹੈ ਕਿ ਉਸ ਨੇ ਔਖੇ ਸਮੇਂ ਵਿਚ ਵੀ ਹਾਰ ਨਹੀਂ ਮੰਨੀ ਅਤੇ ਸਫ਼ਲਤਾ ਹਾਸਲ ਕੀਤੀ ਹੈ। ਐੱਚ.ਸੀ.ਐੱਸ. ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਦੇ ਨਤੀਜਿਆਂ 'ਚ ਉਸ ਨੇ 55ਵਾਂ ਰੈਂਕ ਹਾਸਲ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਬਿਲਕੁੱਲ ਠੱਪ ਹੋਈ ਆਵਾਜਾਈ
ਅਨੀਸ਼ਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਦੋ ਵਾਰ ਪ੍ਰੀਖਿਆ ਦੇ ਚੁੱਕੀ ਹੈ। ਦੂਸਰੀ ਵਾਰ ਅਨੀਸ਼ਾ ਨੇ ਵੀ ਪੰਜਾਬ ਵਿਚ ਹੋਈ ਪ੍ਰੀਖਿਆ ਪਾਸ ਕੀਤੀ ਸੀ, ਪਰ ਇੰਟਰਵਿਊ ਵਿਚ ਸਿਰਫ਼ ਦੋ ਅੰਕਾਂ ਨਾਲ ਹੀ ਰਹਿ ਗਈ ਸੀ। ਅਨੀਸ਼ਾ ਨੇ ਦੱਸਿਆ ਕਿ ਉਸ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਇਸ ਵਾਰ ਅਨੀਸ਼ਾ ਨੇ ਹਰਿਆਣਾ ਵਿਚ ਹੋਈ ਪ੍ਰੀਖਿਆ ਪਾਸ ਕਰਕੇ 55ਵਾਂ ਰੈਂਕ ਹਾਸਲ ਕੀਤਾ ਹੈ। ਸਖ਼ਤ ਮਿਹਨਤ ਤੋਂ ਬਾਅਦ ਅਨੀਸ਼ਾ ਨੂੰ ਜੱਜ ਬਣਨ ਦਾ ਮੌਕਾ ਮਿਲਿਆ ਹੈ। ਅਨੀਸ਼ਾ ਜੱਜ ਬਣ ਕੇ ਘਰ ਪਰਤੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ 2 ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਬੈਂਕ
ਅਨੀਸ਼ਾ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਉਸ ਦੇ ਪਿਤਾ ਜੈ ਚੰਦ ਅਚਾਨਕ ਬੀਮਾਰ ਹੋ ਗਏ। ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ ਅਤੇ ਉਹ ਮੰਜੇ 'ਤੇ ਸੀ। ਬੀਮਾਰੀ ਕਾਰਨ ਪਿਤਾ ਦੀ ਇਕ ਅੱਖ ਦੀ ਰੌਸ਼ਨੀ ਵੀ ਚਲੀ ਗਈ ਸੀ। ਉਨ੍ਹਾਂ ਦੇ ਇਲਾਜ 'ਤੇ ਵੀ ਕਾਫੀ ਪੈਸਾ ਖਰਚ ਹੋਇਆ ਸੀ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਕੋਲ ਆਪਣੇ ਪਿਤਾ ਦੇ ਇਲਾਜ ਲਈ ਪੈਸੇ ਵੀ ਨਹੀਂ ਬਚੇ ਸਨ। ਪਰਿਵਾਰ ਅਜਿਹੇ ਦੌਰ ਵਿਚੋਂ ਲੰਘ ਰਿਹਾ ਸੀ ਜਿਵੇਂ ਸਭ ਕੁਝ ਖ਼ਤਮ ਹੋ ਗਿਆ ਹੋਵੇ। ਫਿਰ ਵੀ, ਇਸ ਔਖੇ ਦੌਰ ਵਿਚੋਂ ਲੰਘਣ ਤੋਂ ਬਾਅਦ, ਅਨੀਸ਼ਾ ਨੇ ਆਪਣੇ ਮਨ ਵਿਚ ਫ਼ੈਸਲਾ ਕੀਤਾ ਕਿ ਉਹ ਕੁਝ ਕਰੇਗੀ। ਉਹ ਅਜਿਹਾ ਕੁਝ ਕਰੇਗੀ ਜੋ ਆਪਣੀ ਅਤੇ ਆਪਣੇ ਪਰਿਵਾਰ ਦੀ ਵੱਖਰੀ ਪਛਾਣ ਬਣਾਵੇਗੀ। ਅਨੀਸ਼ਾ ਨੇ ਫਿਰ ਮਨ 'ਚ ਫ਼ੈਸਲਾ ਕੀਤਾ ਕਿ ਉਹ ਅਫਸਰ ਬਣਨਾ ਚਾਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਟੋਲ ਪਲਾਜ਼ੇ ਫ਼ਰੀ ਕਰਨ ਨੂੰ ਲੈ ਕੇ ਵੱਡੀ ਅਪਡੇਟ
ਅਨੀਸ਼ਾ ਦੇ ਪਿਤਾ ਜੈ ਚੰਦ ਨੇ ਦੱਸਿਆ ਕਿ ਉਹ ਆਪਣੀ ਧੀ ਲਈ ਦਿਨ ਵਿਚ 18 ਘੰਟੇ ਵਰਕਸ਼ਾਪ ਵਿਚ ਕੰਮ ਕਰਦਾ ਸੀ। ਆਪਣੀ ਧੀ ਨੂੰ ਅੱਗੇ ਲਿਆਉਣ ਲਈ ਉਸ ਨੇ ਬਹੁਤ ਮਿਹਨਤ ਕੀਤੀ। ਮਕਸਦ ਸਿਰਫ਼ ਇਹ ਸੀ ਕਿ ਕੁੜੀ ਪੜ੍ਹ ਕੇ ਆਪਣਾ ਮੁਕਾਮ ਹਾਸਲ ਕਰੇ। ਉਸ ਦੀ ਧੀ ਨੇ ਵੀ ਉਸ ਦੀ ਮਿਹਨਤ ਦਾ ਪੂਰਾ ਮੁੱਲ ਮੋੜਿਆ ਹੈ। ਧੀ ਅਤੇ ਪਿਤਾ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਨ੍ਹਾਂ ਦੀ ਧੀ ਜੱਜ ਬਣ ਗਈ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ
NEXT STORY