ਫਿਰੋਜ਼ਪੁਰ (ਮਲਹੋਤਰਾ) : ਅਣਪਛਾਤੇ ਚੋਰਾਂ ਨੇ ਧਵਨ ਕਾਲੋਨੀ ਦੀ ਗਲੀ ਨੰਬਰ-6 ਤੋਂ ਘਰ ਦੇ ਬਾਹਰ ਖੜ੍ਹੀ ਮੋਟਰਸਾਈਕਲ ਚੋਰੀ ਕਰ ਲਈ। ਐੱਲ. ਆਈ. ਸੀ. ਅਤੇ ਡਾਕਘਰ 'ਚ ਬੱਚਤ ਯੋਜਨਾਵਾਂ ਸਬੰਧੀ ਏਜੰਟ ਰਮੇਸ਼ ਕੁਮਾਰ ਨੇ ਦੱਸਿਆ ਕਿ 11 ਅਕਤੂਬਰ ਨੂੰ ਸਵੇਰੇ ਉਸ ਨੇ ਕੰਮ 'ਤੇ ਜਾਣ ਲਈ ਆਪਣੀ ਮੋਟਰਸਾਈਕਲ ਬਾਹਰ ਖੜ੍ਹੀ ਕਰ ਦਿੱਤੀ, ਜਿਸਦੇ ਬੈਗ ਵਿਚ ਉਸਦੇ ਦਸਤਾਵੇਜ਼ ਆਦਿ ਸਨ। ਪੰਜ ਮਿੰਟ ਦੇ ਲਈ ਉਹ ਘਰ ਦੇ ਅੰਦਰ ਗਿਆ ਅਤੇ ਬਾਹਰ ਆਇਆ ਤਾਂ ਉਸਦੀ ਮੋਟਰਸਾਈਕਲ ਉਥੋਂ ਗਾਇਬ ਸੀ।
ਉਸ ਨੇ ਦੱਸਿਆ ਕਿ ਮੋਟਰਸਾਈਕਲ ਦੇ ਨਾਲ ਉਸਦੇ ਐੱਲ. ਆਈ. ਸੀ. ਅਤੇ ਪੋਸਟ ਆਫਿਸ ਸਬੰਧੀ ਜ਼ਰੂਰੀ ਦਸਤਾਵੇਜ਼ ਸਨ। ਆਸ-ਪਾਸ ਭਾਲ ਕਰਨ ਤੋਂ ਬਾਅਦ ਉਸਨੇ ਮੋਟਰਸਾਈਕਲ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਸਿਟੀ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਨ ਉਪਰੰਤ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬ ਦੇ ਇਨ੍ਹਾਂ ਅਧਿਆਪਕਾਂ ਲਈ ਹਰਜੋਤ ਬੈਂਸ ਦਾ ਵੱਡਾ ਐਲਾਨ (ਵੀਡੀਓ)
NEXT STORY