ਮੌੜ ਮੰਡੀ, (ਪ੍ਰਵੀਨ)- ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਅੱਜ ਪਿੰਡ ਯਾਤਰੀ ਦੇ ਇਕ ਕਿਸਾਨ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਅਤੇ ਅਮਰਜੀਤ ਸਿੰਘ ਯਾਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਸੱਤਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਉਮਰ ਲੱਗਭਗ 50 ਸਾਲ ਵਾਸੀ ਯਾਤਰੀ ਦੇ ਸਿਰ ’ਤੇ ਖੇਤੀ ਕਰਜ਼ਾ ਦਿਨੋਂ-ਦਿਨ ਵੱਧ ਰਿਹਾ ਸੀ। ਜ਼ਮੀਨ ਵੇਚਣ ਦੇ ਬਾਵਜੂਦ ਵੀ ਸਿਰੋਂ ਕਰਜ਼ੇ ਦੀ ਪੰਡ ਹੌਲੀ ਨਹੀਂ ਹੋ ਰਹੀ ਸੀ। ਇਸੇ ਪ੍ਰੇਸ਼ਾਨੀ ਕਾਰਣ ਅੱਜ ਸੱਤਪਾਲ ਸਿੰਘ ਨੇ ਬਠਿੰਡਾ-ਦਿੱਲੀ ਰੇਲਵੇ ਲਾਈਨ ’ਤੇ ਪਿੰਡ ਯਾਤਰੀ ਨਜ਼ਦੀਕ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉੱਧਰ ਰੇਲਵੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੋਰੋਨਾ ਵਾਇਰਸ : ਅੱਜ ਨਹੀਂ ਹੋਈ ਇਕ ਵੀ ਮਰੀਜ਼ ਦੀ ਮੌਤ, 50 ਪਾਜ਼ੇਟਿਵ
NEXT STORY