ਮੱਲਾਵਾਲਾ, (ਜਸਪਾਲ)— ਨਸ਼ੇ ਦੇ ਆਦੀ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਗਲਤ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਮੱਲਾਂਵਾਲਾ ਦੇ ਮੁਖੀ ਜਗਜੀਤ ਸਿੰਘ ਅਤੇ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਰਵੀ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਗੁਰੂਹਰਸਹਾਏ ਜੋ ਕੁਝ ਦਿਨ ਪਹਿਲਾਂ ਹੀ ਖੜਕ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਸਤੀ ਸਾਉਣ ਸਿੰਘ ਦੇ ਘਰ ਆਇਆ ਸੀ।
ਉਨ੍ਹਾਂ ਦੱਸਿਆ ਕਿ ਖੜਕ ਸਿੰਘ ਵੀ ਨਸ਼ੇ ਦਾ ਆਦੀ ਸੀ। ਖੜਕ ਸਿੰਘ ਗੁਰਵਿੰਦਰ ਸਿੰਘ ਨੂੰ ਨਾਲ ਲੈ ਕੇ ਸੋਨੂੰ ਧਵਨ (ਧਵਨ ਕਲੀਨਿਕ) ਦੀ ਦੁਕਾਨ ਤੋਂ ਨਸ਼ੇ ਦਾ ਟੀਕਾ ਲੈ ਕੇ ਗਿਆ।
ਜਦੋਂ ਟੀਕਾ ਗੁਰਵਿੰਦਰ ਸਿੰਘ ਨੇ ਲਾਇਆ ਤਾਂ ਉਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਵਨ ਕਲੀਨਿਕ ਜੈਮਲ ਵਾਲਾ ਰੋਡ ਮੱਲਾਂਵਾਲਾ 'ਤੇ ਸਮੇਤ ਪੁਲਸ ਪਾਰਟੀ ਗਏ ਸੀ ਤਾਂ ਧਵਨ ਕਲੀਨਿਕ ਬੰਦ ਸੀ ਅਤੇ ਫੋਨ ਨੰਬਰ ਵੀ ਬੰਦ ਆ ਰਹੇ ਸਨ। ਥਾਣਾ ਮੱਲਾਂਵਾਲਾ ਵਿਚ ਬੋਹੜ ਸਿੰਘ ਪੁੱਤਰ ਸੁਰਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਖੜਕ ਸਿੰਘ ਅਤੇ ਸੋਨੂੰ ਧਵਨ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪਰਿਵਾਰ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਸੀ ਏ. ਐੱਸ. ਆਈ. ਮਦਨ ਲਾਲ ਨੂੰ ਕਤਲ
NEXT STORY