ਰੂਪਨਗਰ,(ਕੈਲਾਸ਼)- ਦੀਵਾਲੀ ਮੌਕੇ ਪਟਾਕਿਆਂ ਕਾਰਨ ਪ੍ਰਦੂਸ਼ਣ ਫੈਲਣ ਦੇ ਨਾਲ-ਨਾਲ ਸ਼ਹਿਰ 'ਚ ਗੰਦਗੀ 'ਚ ਵੀ ਵਾਧਾ ਹੋਇਆ।
ਜਾਣਕਾਰੀ ਅਨੁਸਾਰ ਸ਼ਹਿਰ 'ਚ ਦੀਵਾਲੀ ਤੋਂ ਬਾਅਦ ਅੱਜ ਬਾਬਾ ਵਿਸ਼ਵਕਰਮਾ ਦਿਵਸ ਦੀ ਛੁੱਟੀ ਹੋਣ ਕਾਰਨ ਸਫਾਈ ਸੇਵਕਾਂ ਵੱਲੋਂ ਵੀ ਕੰਮਕਾਜ ਲੱਗਭਗ ਠੱਪ ਰੱਖਿਆ ਗਿਆ, ਜਿਸ ਕਾਰਨ ਸ਼ਹਿਰ ਦੀਆਂ ਗਲੀਆਂ ਤੇ ਹੋਰਨਾਂ ਥਾਵਾਂ 'ਤੇ ਗੰਦਗੀ ਦੇ ਢੇਰ ਵੱਡੀ ਗਿਣਤੀ 'ਚ ਦੇਖੇ ਗਏ। ਇਸ ਸੰਬੰਧ 'ਚ ਬਠਿੰਡਾ ਤੋਂ ਆਏ ਇਕ ਵਿਅਕਤੀ ਨੇ ਰੂਪਨਗਰ ਦੀ ਤੁਲਨਾ ਬਠਿੰਡਾ ਸ਼ਹਿਰ ਨਾਲ ਕਰਦੇ ਹੋਏ ਕਿਹਾ ਕਿ ਬਠਿੰਡਾ 'ਚ ਇਕ ਛੋਟੇ ਤੋਂ ਛੋਟਾ ਬੱਚਾ ਵੀ ਗੰਦਗੀ ਫੈਲਾਉਣ ਤੋਂ ਗੁਰੇਜ਼ ਕਰਦਾ ਹੈ ਤੇ ਬਠਿੰਡਾ ਸ਼ਹਿਰ ਸਾਫ-ਸੁਥਰਾ ਰਹਿੰਦਾ ਹੈ।
ਦੂਜੇ ਪਾਸੇ, ਰੂਪਨਗਰ ਸ਼ਹਿਰ 'ਚ ਗੰਦਗੀ ਦੇ ਲੱਗੇ ਢੇਰ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ ਹਨ। ਇਸ ਤੋਂ ਇਲਾਵਾ ਜਿਹੜੀ ਥਾਂ 'ਤੇ ਪਟਾਕਿਆਂ ਦੇ ਸਟਾਲ ਲੱਗੇ ਹੋਏ ਸਨ, ਉਥੇ ਵੀ ਵੱਡੀ ਮਾਤਰਾ 'ਚ ਪਲਾਸਟਿਕ ਤੇ ਹੋਰ ਸਾਮਾਨ ਖਿੱਲਰਿਆ ਹੋਇਆ ਸੀ, ਜਿਸ ਦੀ ਅੱਜ ਸਫਾਈ ਨਹੀਂ ਕੀਤੀ ਗਈ। ਇਸ ਮੌਕੇ ਇਕ ਕੇਲਿਆਂ ਦੇ ਟਰੱਕ 'ਚੋਂ ਕੇਲੇ ਲਾਹੁਣ ਮੌਕੇ ਉਸ ਦੇ ਵੱਡੀ ਮਾਤਰਾ 'ਚ ਪੱਤੇ ਵੀ ਮਜ਼ਦੂਰਾਂ ਵੱਲੋਂ ਸੜਕ 'ਤੇ ਹੀ ਸੁੱਟ ਕੇ ਗੰਦਗੀ 'ਚ ਵਾਧਾ ਕੀਤਾ ਗਿਆ।
ਲਾਇਸੈਂਸ ਧਾਰਕਾਂ ਨਾਲ ਪਾਰਟਨਰਸ਼ਿਪ ਕਰ ਕੇ ਵੇਚੇ ਪਟਾਕੇ
NEXT STORY