ਚੰਡੀਗੜ੍ਹ (ਬੀ. ਐੱਨ.-379/4) - ਆਰੀਅਨਜ਼ ਕਾਲਜ ਆਫ ਲਾਅ ਅਤੇ ਆਰੀਅਨਜ਼ ਕਾਲਜ ਆਫ ਇੰਜੀਨੀਅਰਿੰਗ, ਰਾਜਪੁਰਾ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ 'ਈਮੁਨਸ਼ੀ-ਐਡਵੋਕੇਟ ਡਾਇਰੀ' ਨਾਂ ਦੀ ਐਂਡ੍ਰਾਇਡ ਐਪ ਵਿਕਸਤ ਕੀਤੀ ਹੈ। ਇਸ ਨਾਲ ਅਦਾਲਤ ਦੀਆਂ ਅਹਿਮ ਤਰੀਕਾਂ ਅਤੇ ਮਾਮਲਿਆਂ ਬਾਰੇ ਸਵੇਰੇ ਹੀ ਅਲਾਰਮ ਵੱਜ ਜਾਵੇਗਾ ਤੇ ਵਕੀਲਾਂ ਨੂੰ ਅਹਿਮ ਮਾਮਲਿਆਂ ਦੀ ਯਾਦ ਦਿਵਾ ਦੇਵੇਗਾ। ਇਹ ਐਪ ਗੂਗਲ ਪਲੇਅ ਸਟੋਰ 'ਤੇ ਮੁਫਤ ਡਾਊਨਲੋਡ ਲਈ ਮੁਹੱਈਆ ਹੈ। ਇਹ ਐਪ ਆਰੀਅਨਜ਼ ਕਾਲਜ ਆਫ ਲਾਅ ਦੇ ਤਿੰਨ ਵਿਦਿਆਰਥੀਆਂ ਅਮਨਦੀਪ ਸਿੰਘ (ਨਵਾਂਸ਼ਹਿਰ), ਬਲਦੀਪ ਕੁਮਾਰ (ਫਿਲੌਰ), ਸ਼ਾਫੇਤ (ਰਾਜੌਰੀ) ਅਤੇ ਆਰੀਅਨਜ਼ ਕਾਲਜ ਆਫ ਇੰਜੀਨੀਅਰਿੰਗ ਦੇ 3 ਵਿਦਿਆਰਥੀਆਂ ਗੋਵਿੰਦ ਸ਼ਰਨ (ਬਕਸਰ), ਦੀਪਾਵਾਲੀ ਅਤੇ ਨਰਿੰਦਰ ਕੌਰ (ਹੁਸ਼ਿਆਰਪੁਰ) ਵਲੋਂ ਵਿਕਸਤ ਕੀਤੀ ਗਈ ਹੈ।
ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਸ ਐਪ ਨੂੰ ਵਿਕਸਤ ਕਰਨ ਲਈ ਨਾ ਸਿਰਫ ਆਰੀਅਨਜ਼ ਲਾਅ ਦੇ ਵਿਦਿਆਰਥੀਆਂ ਨੇ ਸਗੋਂ ਆਰੀਅਨਜ਼ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਪਿਛਲੇ 3-4 ਮਹੀਨਿਆਂ ਤੋਂ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਸ ਹੈ ਕਿ ਇਨ੍ਹਾਂ ਵਿਦਿਆਰਥੀਆਂ ਵਲੋਂ ਕੀਤਾ ਗਿਆ ਛੋਟਾ ਉਪਰਾਲਾ ਵਕੀਲਾਂ ਅਤੇ ਕਾਨੂੰਨ ਵਿਦਿਆਰਥੀਆਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਦੀਆਂ ਆਸਾਂ 'ਤੇ ਖਰਾ ਉਤਰੇਗਾ।
ਲੱਖਾਂ ਦੀ ਅਫੀਮ ਸਮੇਤ ਸਮੱਗਲਰ ਗ੍ਰਿਫਤਾਰ
NEXT STORY