ਜਲੰਧਰ (ਚੋਪੜਾ) : ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਸਤਲੁਜ ਦਰਿਆ ਦੇ ਕੰਢੇ ’ਤੇ ਵਸੇ ਛੋਟੇ-ਛੋਟੇ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਤਕ ਪਹੁੰਚੇ ਅਤੇ ਉਨ੍ਹਾਂ ਤੋਂ ਪਾਣੀ ’ਚ ਫਸੇ ਉਨ੍ਹਾਂ ਦੇ ਦੋਸਤਾਂ ਅਤੇ ਜਾਣੂ ਲੋਕਾਂ ਬਾਰੇ ਜਾਣਕਾਰੀ ਮੰਗੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਤੁਰੰਤ ਸ਼ੇਅਰ ਕਰਨ ਤਾਂ ਕਿ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਿਨਾਂ ਸਮਾਂ ਗੁਆਏ ਮੁਹਿੰਮ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਸੁਰੱਖਿਅਤ ਥਾਵਾਂ ਵੱਲ ਪਲਾਇਨ ਕਰਨ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਤੋਂ ਮਹੱਤਵਪੂਰਨ ਕੁਝ ਨਹੀਂ ਵੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪਿੰਡ ਵਿਚੋਂ ਪਾਣੀ ਨਹੀਂ ਨਿਕਲਦਾ, ਉਹ ਪ੍ਰਸ਼ਾਸਨ ਵੱਲੋਂ ਸਥਾਪਤ ਰਿਲੀਫ ਕੈਂਪ ਵਿਚ ਚਲੇ ਜਾਣ। ਇਨ੍ਹਾਂ ਰਿਲੀਫ ਕੈਂਪਾਂ ਵਿਚ ਲੋਕਾਂ ਦੀ ਸਹੂਲਤ ਲਈ ਸਾਰਾ ਪ੍ਰਬੰਧ ਕੀਤਾ ਗਿਆ ਹੈ, ਜਿਥੇ ਉਨ੍ਹਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਪਾਣੀ ਦਾ ਕਹਿਰ : ਲੋਹੀਆਂ ’ਚ 2 ਜਗ੍ਹਾ ਟੁੱਟਿਆ ਧੁੱਸੀ ਬੰਨ੍ਹ, ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜਬੂਰ ਹੋਏ ਲੋਕ
ਪੁਲਸ ਮੁਲਾਜ਼ਮਾਂ ਦੀਆਂ 200 ਤੋਂ ਵੱਧ ਕਾਰਾਂ ਕਰੇਨ ਦੀ ਮਦਦ ਨਾਲ ਬਾਹਰ ਕੱਢੀਆਂ
ਉਥੇ ਹੀ, ਸਤਲੁਜ ਦਰਿਆ ਵਿਚ ਹਡ਼੍ਹ ਆਉਣ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਪੁਲਸ ਅਕੈਡਮੀ ਵਿਚ ਟਰੇਨਿੰਗ ਕਰਨ ਆਏ 700 ਪੁਲਸ ਮੁਲਾਜ਼ਮਾਂ ਨੂੰ ਉਠਾਉਣਾ ਪਿਆ, ਜਿਨ੍ਹਾਂ ਦੀਆਂ 500 ਤੋਂ ਵੱਧ ਕਾਰਾਂ ਹੜ੍ਹ ਦੇ ਪਾਣੀ ਵਿਚ ਫਸ ਗਈਆਂ ਸਨ। 300 ਦੇ ਲਗਭਗ ਕਾਰਾਂ ਪੁਲਸ ਮੁਲਾਜ਼ਮ ਖੁਦ ਕੱਢਣ ਵਿਚ ਸਫਲ ਹੋ ਗਏ ਸਨ।
ਜਿਹੜੀਆਂ 200 ਤੋਂ ਵੱਧ ਕਾਰਾਂ ਹੜ੍ਹ ਦੇ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਈਆਂ ਸਨ, ਉਨ੍ਹਾਂ ਨੂੰ ਅੱਜ ਪੂਰਾ ਦਿਨ ਲਾ ਕੇ ਕਰੇਨ ਦੀ ਮਦਦ ਨਾਲ ਖਿੱਚ ਕੇ ਬਾਹਰ ਕੱਢ ਲਿਆ ਗਿਆ। ਪੁਲਸ ਮੁਲਾਜ਼ਮਾਂ ਦੀਆਂ ਵਧੇਰੇ ਕਾਰਾਂ ਬਿਲਕੁਲ ਨਕਾਰਾ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : 1988 ਤੋਂ ਬਾਅਦ 2023 ’ਚ ਮਾਛੀਵਾੜਾ ਦਾ ਬੇਟ ਖੇਤਰ ਹੜ੍ਹ ’ਚ ਡੁੱਬਿਆ
ਗੋਲਫ ਦੇ ਸ਼ੌਕ ’ਚ ਬਰਬਾਦ ਕਰ ਦਿੱਤੇ 8 ਪਿੰਡ ਅਤੇ 5 ਹਜ਼ਾਰ ਏਕੜ ਵਿਚ ਲੱਗੀ ਫਸਲ
ਪਿੰਡ ਛੋਹਲੇ ਬਜਾੜ ਦੇ ਰਹਿਣ ਵਾਲੇ ਬਲਰਾਜ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਜਾਬ ਪੁਲਸ ਅਕੈਡਮੀ ਦੇ ਅਧਿਕਾਰੀਆਂ ਨੇ ਗੋਲਫ ਦੀ ਗੇਮ ਖੇਡਣ ਲਈ ਜਦੋਂ ਮੈਦਾਨ ਨੂੰ ਵੱਡਾ ਕੀਤਾ ਤਾਂ ਉਨ੍ਹਾਂ ਪੁਰਾਣੇ ਮਜ਼ਬੂਤ ਬੰਨ੍ਹ ਨੂੰ ਤੋੜ ਕੇ ਦੂਜੀ ਦਿਸ਼ਾ ਵਿਚ ਨਵਾਂ ਅਤੇ ਬਿਲਕੁਲ ਕਮਜ਼ੋਰ ਬੰਨ੍ਹ ਬਣਾ ਦਿੱਤਾ। ਪਿੰਡ ਵਾਸੀਆਂ ਨੇ ਉਸ ਸਮੇਂ ਨਵਾਂ ਬੰਨ੍ਹ ਬਣਾਉਣ ’ਤੇ ਅਧਿਕਾਰੀਆਂ ਤਕ ਪਹੁੰਚ ਕਰ ਕੇ ਆਪਣਾ ਇਤਰਾਜ਼ ਦਰਜ ਕਰਵਾਉਂਦਿਆਂ ਦੱਸਿਆ ਸੀ ਕਿ ਇਹ ਨਵਾਂ ਬੰਨ੍ਹ ਦਰਿਆ ਦੇ ਤੇਜ਼ ਵਹਾਅ ਪਾਣੀ ਦੇ ਅੱਗੇ ਟਿਕ ਨਹੀਂ ਸਕੇਗਾ।
ਜਦੋਂ ਵੀ ਦਰਿਆ ਵਿਚ ਪਾਣੀ ਦਾ ਪੱਧਰ ਵਧੇਗਾ ਤਾਂ ਉਸਦਾ ਖਮਿਆਜ਼ਾ ਉਨ੍ਹਾਂ ਦੇ ਨਾਲ ਦੂਜੇ ਪਿੰਡ ਵਾਸੀਆਂ ਨੂੰ ਵੀ ਭੁਗਤਣਾ ਪਵੇਗਾ। ਕਿਸੇ ਨੇ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ। ਜਿਸ ਦਾ ਪਿੰਡ ਵਾਸੀਆਂ ਨੂੰ ਡਰ ਸੀ, ਉਹੀ ਹੋਇਆ। ਨਵਾਂ ਕਮਜ਼ੋਰ ਬੰਨ੍ਹ ਟੁੱਟ ਗਿਆ, ਜਿਸ ਦੀ ਲਪੇਟ ਵਿਚ ਪਿੰਡ ਛੋਹਲੇ ਬਜਾੜ, ਸਗਨੇਵਾਲ, ਛਿਛੋਵਾਲ, ਫਤਿਹਪੁਰ, ਝੁੱਗੀਆਂ ਮਹਾਂ ਸਿੰਘ ਅਤੇ ਅਚਾਨਚੱਕ ਆ ਗਿਆ। ਇਥੇ ਹੜ੍ਹ ਦੇ ਪਾਣੀ ਕਾਰਨ ਜਿੱਥੇ ਲੋਕਾਂ ਨੂੰ ਬੇਘਰ ਹੋਣਾ ਪਿਆ, ਉਥੇ ਹੀ, ਖੇਤਾਂ ’ਚ ਲੱਗੀ ਉਨ੍ਹਾਂ ਦੀ 5 ਹਜ਼ਾਰ ਏਕੜ ਫਸਲ ਵੀ ਬਰਬਾਦ ਹੋ ਗਈ।
ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ 200 ਲੋਕਾਂ ਨੂੰ ਸੁਰੱਖਿਅਤ ਕੱਢਿਆ : ਡਿਪਟੀ ਕਮਿਸ਼ਨਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
11 ਐੱਲ. ਡੀ.ਐੱਚ. ਬੀ. ਆਰ. ਟੀ. 6 (1)
ਪੁਲਸ ਅਕੈਡਮੀ ਨੇਡ਼ੇ ਟੁੱਟੇ 100 ਫੁੱਟ ਲੱਗੇ ਬੰਨ੍ਹ ਨੂੰ ਬੰਨ੍ਹਣ ਦੇ ਕੰਮ ਵਿਚ ਜੁਟੇ ਮਨਰੇਗਾ ਵਰਕਰ।
11 ਐੱਲ. ਡੀ.ਐੱਚ. ਬੀ. ਆਰ. ਟੀ. 6 (2)
ਘਰ ਵਿਚ ਹੜ੍ਹ ਦਾ ਪਾਣੀ ਆਉਣ ’ਤੇ ਰੇਹੜੇ ’ਤੇ ਸਾਮਾਨ ਰੱਖ ਕੇ ਲਿਜਾਂਦਾ ਇਕ ਪਰਿਵਾਰ।
11 ਐੱਲ. ਡੀ.ਐੱਚ. ਬੀ. ਆਰ. ਟੀ. 6 (3)
ਲੋਕਾਂ ਨੂੰ ਡਾਕਟਰੀ ਸਹੂਲਤ ਦੇਣ ਲਈ ਖੜ੍ਹੀ ਐਂਬੂਲੈਂਸ ਅਤੇ ਡਾਕਟਰ।
11 ਐੱਲ. ਡੀ.ਐੱਚ. ਬੀ. ਆਰ. ਟੀ. 6 (2)
ਬੰਨ੍ਹ ਨੂੰ ਬੰਨ੍ਹਣ ਦੇ ਕੰਮ ਵਿਚ ਲੱਗੀਆਂ ਔਰਤਾਂ ਅਤੇ ਹੜ੍ਹ ਦੇ ਪਾਣੀ ਵਿਚ ਡੁੱਬਿਆ ਘਰ। (ਸਾਰੀਆਂ ਫੋਟੋਆਂ : ਭਾਰਤੀ)
ਲੁਧਿਆਣਾ 'ਚ ਇਸ ਮੁਹੱਲੇ ਦੇ ਲੋਕ ਸੜਕਾਂ 'ਤੇ ਉਤਰੇ, ਜਾਣੋ ਕੀ ਹੈ ਮਾਮਲਾ
NEXT STORY