ਲੁਧਿਆਣਾ (ਵੈੱਬ ਡੈਸਕ, ਰਾਜ) : ਉਦਯੋਗਿਕ ਨਗਰੀ ਲੁਧਿਆਣਾ 'ਚ ਫ਼ਿਰੌਤੀ ਅਤੇ ਫਾਇਰਿੰਗ ਦੀਆਂ ਘਟਨਾਵਾਂ ਨੇ ਕਾਰੋਬਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਸਿਵਲ ਸਿਟੀ 'ਚ ਗਾਰਮੈਂਟ ਸ਼ਾਪ 'ਤੇ ਹੋਈ ਫਾਇਰਿੰਗ ਦੀ ਗੂੰਜ ਅਜੇ ਸ਼ਾਂਤ ਨਹੀਂ ਹੋਈ ਸੀ ਕਿ ਹੁਣ ਇਕ ਨਾਮੀ ਗਾਰਮੈਂਟ ਕਾਰੋਬਾਰੀ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ 10 ਕਰੋੜ ਰੁਪਏ ਦੀ ਫ਼ਿਰੌਤੀ ਦੀ ਧਮਕੀ ਭਰੀ ਕਾਲ ਆਈ ਹੈ। ਇਸ ਵਾਰ ਨਿਸ਼ਾਨੇ 'ਤੇ ਗਾਰਮੈਂਟ ਸ਼ੋਅਰੂਮ ਚਲਾਉਣ ਵਾਲੇ ਕਾਰੋਬਾਰੀ ਮਨਪ੍ਰੀਤ ਸਿੰਘ ਦਾ ਪਰਿਵਾਰ ਹੈ। ਕਾਰੋਬਾਰੀ ਸ਼ਿਕਾਇਤ ਕਰਤਾ ਮਨਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਮਲਪ੍ਰੀਤ ਸਿੰਘ ਕਾਰੋਬਾਰ 'ਚ ਹੱਥ ਵੰਡਾਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਬਦਲ ਗਈ EXAM ਦਾ ਤਾਰੀਖ਼
3 ਜਨਵਰੀ ਦੀ ਦੁਪਹਿਰ ਕਰੀਬ 2 ਵਜੇ ਕਮਲਪ੍ਰੀਤ ਦੇ ਮੋਬਾਇਲ 'ਤੇ ਇਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਕਾਲ ਆਈ। ਫੋਨ ਕਰਨ ਵਾਲੇ ਨੇ ਖ਼ੁਦ ਦੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਹੈਰੀ ਬਾਕਸਰ ਦੇ ਤੌਰ 'ਤੇ ਦਿੱਤੀ। ਜਦੋਂ ਕਮਲਪ੍ਰੀਤ ਨੇ ਵਾਰ-ਵਾਰ ਆ ਰਹੀਆਂ ਕਾਲਾਂ ਨੂੰ ਇਗਨੋਰ ਕੀਤਾ ਤਾਂ ਦੋਸ਼ੀ ਨੇ ਵਟਸਐਪ 'ਤੇ ਵਾਇਸ ਮੈਸਜ ਭੇਜ ਕੇ ਦਹਿਸ਼ਤ ਫੈਲਾ ਦਿੱਤੀ। ਮੈਸਜ 'ਚ ਸਾਫ਼ ਤੌਰ 'ਤੇ ਕਿਹਾ ਗਿਆ ਕਿ 10 ਕਰੋੜ ਰੁਪਏ ਦਾ ਇੰਤਜ਼ਾਮ ਕਰ ਲਓ, ਨਹੀਂ ਤਾਂ ਦੁਕਾਨ 'ਤੇ ਆ ਕੇ ਗੋਲੀਆਂ ਨਾਲ ਭੁੰਨ ਦਿਆਂਗੇ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਜ਼ਿਲ੍ਹਾ ਅੱਜ ਰਹੇਗਾ ਬੰਦ! ਜਾਣੋ ਕਿਉਂ ਲਿਆ ਗਿਆ ਅਜਿਹਾ ਫ਼ੈਸਲਾ
ਡਰ ਪੈਦਾ ਕਰਨ ਲਈ ਦੋਸ਼ੀ ਨੇ ਅਬੋਹਰ 'ਚ ਹੋਏ ਇਕ ਪੁਰਾਣੇ ਕਤਲ ਦਾ ਵੀ ਜ਼ਿਕਰ ਕੀਤਾ। ਇਸ ਧਮਕੀ ਤੋਂ ਬਾਅਦ ਕਾਰੋਬਾਰੀ ਦਾ ਪਰਿਵਾਰ ਬਹੁਤ ਖ਼ੌਫ 'ਚ ਹੈ। ਮਨਪ੍ਰੀਤ ਸਿੰਘ ਨੇ ਸਬੂਤ ਦੇ ਤੌਰ 'ਤੇ ਵਾਇਸ ਮੈਸਜ ਦੀ ਪੈੱਨ ਡਰਾਈਵ ਪੁਲਸ ਨੂੰ ਦੇ ਦਿੱਤੀ ਹੈ ਅਤੇ ਪਰਿਵਾਰ ਲਈ ਪੁਖ਼ਤਾ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਕਾਰੋਬਾਰੀ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਾਈਬਰ ਸੈੱਲ ਦੀ ਮਦਦ ਨਾਲ ਇੰਟਰਨੈਸ਼ਨਲ ਨੰਬਰ ਨੂੰ ਟਰੇਸ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
NEXT STORY