ਖੰਨਾ(ਸੁਨੀਲ)-ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਵਲੋਂ ਇੰਗਲੈਂਡ 'ਚ ਹੋ ਰਹੀ ਕ੍ਰਿਕਟ ਚੈਂਪੀਅਨਸ਼ਿਪ ਦੇ ਦੌਰਾਨ ਮੈਚਾਂ 'ਤੇ ਸੱਟਾ ਖੇਡਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਫੜਨ ਲਈ ਜੋ ਵਿਸ਼ੇਸ਼ ਰਣਨੀਤੀ ਬਣਾਉਂਦੇ ਹੋਏ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ, ਐੱਸ. ਐੱਚ. ਓ. ਸਿਟੀ ਜਗਦੀਸ਼ ਰਾਜ ਨੂੰ ਜੋ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਗਈ ਸੀ, ਦੀ ਕਸੌਟੀ 'ਤੇ ਖਰਾ ਉਤਰਦਿਆਂ ਹੋਇਆਂ ਉਪਰੋਕਤ ਦੋਵੇਂ ਅਧਿਕਾਰੀਆਂ ਨੇ ਭਾਰੀ ਪੁਲਸ ਫੋਰਸ ਦੇ ਨਾਲ ਸਥਾਨਕ ਮੁਹੱਲਾ ਖਟੀਕਾਂ ਵਾਲਾ ਵਿਖੇ ਇਕ ਘਰ 'ਚ ਰੇਡ ਕਰਦੇ ਹੋਏ 4 ਕਥਿਤ ਦੋਸ਼ੀਆਂ ਨੂੰ ਮੈਚ 'ਤੇ ਸੱਟਾ ਲਗਾਉਂਦੇ ਹੋਏ ਉਨ੍ਹਾਂ ਕੋਲੋਂ ਇਕ ਲੈਪਟਾਪ ਅਤੇ ਵੱਡੀ ਗਿਣਤੀ ਵਿਚ ਮੋਬਾਇਲ ਬਰਾਮਦ ਕੀਤੇ ਹਨ। ਭਾਵੇਂ ਪੁਲਸ ਅਧਿਕਾਰੀ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਬਾਦ ਦੁਪਹਿਰ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ, ਐੱਸ. ਐੱਚ. ਓ. ਜਗਦੀਸ਼ ਰਾਜ ਨੇ ਭਾਰੀ ਪੁਲਸ ਫੋਰਸ ਦੇ ਨਾਲ ਉਪਰੋਕਤ ਮੁਹੱਲੇ 'ਚ ਸਥਿਤ ਇਕ ਘਰ 'ਚ ਰੇਡ ਕਰ ਦਿੱਤੀ ਅਤੇ ਪੁਲਸ ਨੇ ਮੌਕੇ ਤੋਂ ਨਰੇਸ਼ ਕੁਮਾਰ ਉਰਫ ਬੰਟੀ, ਦਿਨੇਸ਼ ਕੁਮਾਰ, ਸੰਜੀਵ ਸ਼ਰਮਾ ਅਤੇ ਮੁਹੱਲਾ ਮਾਤਾ ਰਾਣੀ ਨਿਵਾਸੀ ਇਕ ਸੱਟਾ ਕਰਨ ਵਾਲੇ ਇਕ ਵਿਅਕਤੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ। ਪੁਲਸ ਵਲੋਂ ਕੀਤੀ ਗਈ ਕਾਰਵਾਈ ਇੰਨੀ ਕੁ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ ਕਿ ਉਪਰੋਕਤ ਦੋਵੇਂ ਅਧਿਕਾਰੀਆਂ ਤੋਂ ਇਲਾਵਾ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹ ਕਿਥੇ ਅਤੇ ਕਿਉਂ ਜਾ ਰਹੇ ਹਨ। ਜਦੋਂ ਇਸ ਸਬੰਧ 'ਚ ਪੁਲਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਵੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਕਾਬੂ ਕੀਤੇ ਵਿਅਕਤੀਆਂ 'ਤੇ ਪਹਿਲਾਂ ਵੀ ਦਰਜ ਹਨ ਕੇਸ ਜਾਣਕਾਰੀ ਦੇ ਅਨੁਸਾਰ ਪੁਲਸ ਵਲੋਂ ਜੋ ਅੱਜ 4 ਵਿਅਕਤੀ ਫੜੇ ਗਏ ਹਨ, 'ਚੋਂ ਕਈ ਵਿਅਕਤੀਆਂ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਸ ਆਪਣੀ ਪੜਤਾਲ 'ਚ ਇਸ ਗੱਲ ਦਾ ਵੀ ਪਤਾ ਲਗਾਏਗੀ ਕਿ ਇਨ੍ਹਾਂ ਦੇ ਤਾਰ ਕਿਨ੍ਹਾਂ ਦੇ ਨਾਲ ਅਤੇ ਕਿਥੇ ਤਕ ਜੁੜੇ ਹੋਏ ਹਨ।
ਗਿੱਲ ਨੂੰ ਸ਼ਰਧਾਂਜਲੀ ਭੇਟ ਕਰ ਕੇ ਕਾਂਗਰਸ, ਭਾਜਪਾ ਤੇ ਆਪ ਵਿਧਾਇਕਾਂ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕੀਤਾ
NEXT STORY