ਖਨੌਰੀ(ਪ.ਪ.)- ਖਨੌਰੀ ਪੁਲਸ ਨੇ ਨਸ਼ੀਲੇ ਪਦਾਰਥ ਬਰਾਮਦ ਕਰ ਕੇ ਵੱਖ-ਵੱਖ ਮੁਕੱਦਮਿਆਂ ਅਧੀਨ 6 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਸ ਥਾਣਾ ਖਨੌਰੀ ਵਿਖੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਖਨੌਰੀ ਇੰਸਪੈਕਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹੰਸਰਾਜ ਨੇ ਪੁਲਸ ਪਾਰਟੀ ਸਣੇ ਪੁਲ ਡਰੇਨ ਕੈਥਲ ਰੋਡ ਖਨੌਰੀ 'ਤੇ ਨਾਕੇ ਦੌਰਾਨ ਪਿੰਡ ਸ਼ੇਰਗੜ੍ਹ ਵਾਲੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ, ਜਿਸ ਦੀ ਪਛਾਣ ਵਕੀਲ ਰਾਮ ਉਰਫ ਵਕੀਲਾ ਪੁੱਤਰ ਬਾਗ ਰਾਮ ਵਾਸੀ ਪਸੋਲ ਥਾਣਾ ਸੀਵਨ ਜ਼ਿਲਾ ਕੈਥਲ ਵੱਜੋਂ ਹੋਈ। ਮੁਲਜ਼ਮ ਤੋਂ 220 ਗ੍ਰਾਮ ਅਫ਼ੀਮ ਬਰਾਮਦ ਕਰ ਕੇ ਥਾਣਾ ਖਨੌਰੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤਰ੍ਹਾਂ ਹੌਲਦਾਰ ਸੁਰੇਸ਼ ਕੁਮਾਰ ਨੇ ਮੁਨੀਸ਼ ਕੁਮਾਰ ਪੁੱਤਰ ਲੀਲਾ ਰਾਮ ਵਾਸੀ ਕਾਕੋਤ ਥਾਣਾ ਤਿੱਤਰਮ ਜ਼ਿਲਾ ਕੈਥਲ ਤੋਂ 60 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਅਤੇ ਜਸਵਿੰਦਰ ਸਿੰਘ ਪੁੱਤਰ ਗੁੱਡੂ ਸਿੰਘ ਵਾਸੀ ਹਮੀਰਗੜ੍ਹ ਥਾਣਾ ਮੂਨਕ ਨੂੰ ਕਾਬੂ ਕਰ ਕੇ ਉਸ ਪਾਸੋਂ 16 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕਰਵਾਈ। ਇਸ ਤਰ੍ਹਾਂ ਹੌਲਦਾਰ ਜਗਬੀਰ ਸਿੰਘ ਨੇ ਕੁਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਲਹਿਲ ਕਲਾਂ ਥਾਣਾ ਮੂਨਕ ਨੂੰ ਕਾਬੂ ਕਰ ਕੇ 14 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕਰਵਾ ਕੇ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ। ਥਾਣਾ ਮੁਖੀ ਨੇ ਦੱਸਿਆ ਕਿ ਹੌਲਦਾਰ ਹਰਜੀਤ ਸਿੰਘ ਨੇ ਸੁਰੇਸ਼ ਕੁਮਾਰ ਪੁੱਤਰ ਬਨਵਾਰੀ ਰਾਮ ਵਾਸੀ ਨਵਾਗਾਉਂ ਦੇ ਰੇਡ ਕਰ ਕੇ ਮੁਲਜ਼ਮ ਨੂੰ ਚਾਲੂ ਭੱਠੀ, 4 ਬੋਤਲਾਂ ਸ਼ਰਾਬ ਨਾਜਾਇਜ਼ ਅਤੇ 30 ਕਿਲੋ ਲਾਹਣ ਸਣੇ ਕਾਬੂ ਕੀਤਾ। ਇਸੇ ਤਰ੍ਹਾਂ ਏ.ਐੱਸ.ਆਈ ਬੀਰਬਲ ਸ਼ਰਮਾ ਨੇ ਸਤਿਸੰਗ ਘਰ ਡੇਰਾ ਸਿਰਸਾ ਨੇੜੇ ਨਾਕਾਬੰਦੀ ਦੌਰਾਨ ਇਕ ਟਰੱਕ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 6 ਕਿਲੋ ਭੁੱਕੀ ਬਰਾਮਦ ਕੀਤੀ। ਟਰੱਕ ਡਰਾਈਵਰ ਗੁਰਮੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਦਰਿਆ ਥਾਣਾ ਸੈਕਟਰ 26 ਚੰਡੀਗੜ੍ਹ ਖ਼ਿਲਾਫ਼ ਥਾਣਾ ਖਨੌਰੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।
ਕਰਜ਼ਾ ਮੁਆਫ਼ ਕਰ ਕੇ ਕੈਪਟਨ ਸਰਕਾਰ ਨੇ ਜਿੱਤਿਆ ਕਿਸਾਨਾਂ ਦਾ ਦਿਲ : ਜਲਾਲਪੁਰ
NEXT STORY