ਲਾਂਬੜਾ(ਵਰਿੰਦਰ)— ਸਥਾਨਕ ਪੁਲਸ ਵੱਲੋਂ ਇਕ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਨਸ਼ੀਲੇ ਪਾਊਡਰ ਤੇ ਹੋਰ ਲੁੱਟ ਦੇ ਸਾਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਇਸ 5 ਮੈਂਬਰੀ ਗਿਰੋਹ ਦੇ ਦੋ ਮੈਂਬਰ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਅੱਜ ਇਥੇ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ (ਕਰਤਾਰਪੁਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮੁਖੀ ਲਾਂਬੜਾ ਨੂੰ ਮੁਖਬਰ ਪਾਸੋਂ ਗੁਪਤ ਇਤਲਾਹ ਪ੍ਰਾਪਤ ਹੋਈ ਸੀ ਕਿ ਇਕ ਪੰਜ ਮੈਂਬਰੀ ਲੁਟੇਰਾ ਗਿਰੋਹ ਦੇ ਸਰਗਰਮ ਮੈਂਬਰ ਇਲਾਕੇ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਇਸ 'ਤੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਪੁਲਸ ਪਾਰਟੀ ਨਾਲ ਪਿੰਡ ਪੁਆਰਾਂ ਪੁਲੀ 'ਤੇ ਵਿਸ਼ੇਸ਼ ਨਾਕੇਬੰਦੀ ਕਰ ਕੇ ਉਥੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਸੁਰਜੀਤ ਰਾਮ ਵਾਸੀ ਮੀਰਪੁਰ ਜੱਟਾਂ ਥਾਣਾ ਸਦਰ ਨਵਾਂਸ਼ਹਿਰ, ਜੈ ਸਾਗਰ ਪੁੱਤਰ ਰਾਜਿੰਦਰ ਸਾਗਰ ਹਾਲ ਵਾਸੀ ਪੋਜੇਵਾਲ ਝੁੱਗੀਆਂ ਥਾਣਾ ਸਦਰ ਕਪੂਰਥਲਾ ਤੇ ਸੂਰਜ ਪੁੱਤਰ ਆੜੀ ਮੰਡਲ ਹਾਲ ਵਾਸੀ ਜੰਡੇ ਸਰਾਏ ਰੋਡ ਕਰਤਾਰਪੁਰ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ 4 ਮੋਟਰਸਾਈਕਲ, 15 ਮੋਬਾਇਲ, 2 ਦਾਤ, ਇਕ ਰਾਡ ਤੇ 260 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਦੇ ਦੋ ਹੋਰ ਸਾਥੀ ਤਰਵਿੰਦਰ ਸੰਧੂ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਜਗਰਾਲ ਥਾਣਾ ਸਦਰ ਜਲੰਧਰ ਤੇ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਉਦੋਪੁਰ ਥਾਣਾ ਸਦਰ ਜਮਸ਼ੇਰ ਅਜੇ ਫਰਾਰ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਸਰਬਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਪਹਿਲਾਂ ਮੱਟੀ ਛੋਕਰਾ ਗੈਂਗ ਦਾ ਮੈਂਬਰ ਸੀ। ਨਵਾਂਸ਼ਹਿਰ ਤੇ ਹੁਸ਼ਿਆਰਪੁਰ ਇਲਾਕੇ ਵਿਚ ਉਸ ਨੇ ਕਰੀਬ ਦੋ ਦਰਜਨ ਤੋਂ ਵੱਧ ਵਾਰਦਾਤਾਂ ਕੀਤੀਆਂ ਤੇ ਉਸ 'ਤੇ 14 ਪਰਚੇ ਦਰਜ ਹਨ। ਇਸੇ ਤਰ੍ਹਾਂ ਮੁਲਜ਼ਮ ਗੁਰਪ੍ਰੀਤ ਗੋਪੀ 'ਤੇ ਵੀ 7 ਪਰਚੇ ਦਰਜ ਹਨ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ 'ਤੇ ਕੇਸ ਦਰਜ ਕਰ ਕੇ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਨਹੀਂ ਰੁਕ ਰਹੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਸੱਟੇਬਾਜ਼ੀ ਤੇ ਨਸ਼ਾ ਸਮੱਗਲਿੰਗ
NEXT STORY