ਲੁਧਿਆਣਾ(ਰਿਸ਼ੀ)-ਦੋਸਤ ਦੀ ਪਤਨੀ ਨਾਲ ਨਾਜਾਇਜ਼ ਸਬੰਧਾਂ ਕਾਰਨ ਇਕ ਨੌਜਵਾਨ ਨੇ ਪਹਿਲਾਂ ਤਾਂ ਰੱਜ ਕੇ ਸ਼ਰਾਬ ਪਿਲਾਈ ਅਤੇ ਬਾਅਦ ਵਿਚ ਰੱਸੀ ਨਾਲ ਗਲ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਤੋਂ ਬਚਣ ਲਈ ਲਾਸ਼ ਬੋਰੀ 'ਚ ਪਾ ਕੇ ਗੰਦੇ ਨਾਲੇ 'ਚ ਸੁੱਟ ਦਿੱਤੀ। 3 ਮਹੀਨਿਆਂ ਤੱਕ ਚੱਲੀ ਜਾਂਚ ਤੋਂ ਬਾਅਦ ਸੀ. ਆਈ. ਏ. ਪੁਲਸ ਨੇ ਕੇਸ ਹੱਲ ਕਰ ਕੇ ਦੋਸ਼ੀ ਦੋਸਤ ਰਾਜੇਸ਼ ਕੁਮਾਰ ਅਤੇ ਹੱਤਿਆ 'ਚ ਸਾਥ ਦੇਣ ਵਾਲੀ ਪਤਨੀ ਸਰਸਵਤੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਖਿਲਾਫ ਥਾਣਾ ਦਰੇਸੀ 'ਚ ਹੱਤਿਆ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਹੈ। ਮੰਗਲਵਾਰ ਨੂੰ ਦੋਵਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਸੀ. ਆਈ. ਏ. ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰਮੋਦ ਕੁਮਾਰ (27) ਨਿਵਾਸੀ ਚੰਦਰਲੋਕ ਕਾਲੋਨੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮ੍ਰਿਤਕ ਦੇ ਭਰਾ ਵਿਨੋਦ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਵਿਨੋਦ ਨੇ ਦੱਸਿਆ ਕਿ ਲਗਭਗ 12 ਸਾਲ ਪਹਿਲਾਂ ਉਸ ਦੇ ਭਰਾ ਦਾ ਵਿਆਹ ਸਰਸਵਤੀ ਨਾਲ ਹੋਇਆ ਸੀ। ਉਸ ਦੇ ਦੋ ਬੇਟੀਆਂ ਹਨ ਅਤੇ 1 ਬੇਟਾ ਹੈ। ਪ੍ਰਮੋਦ ਕੁਮਾਰ ਫੈਕਟਰੀ 'ਚ ਸਿਲਾਈ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਦੇ ਵਿਹੜੇ 'ਚ ਰਹਿਣ ਵਾਲੇ ਉਕਤ ਦੋਸ਼ੀ ਰਾਜੇਸ਼ ਕੁਮਾਰ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਗੱਲ ਦਾ ਪਤਾ ਲੱਗਣ 'ਤੇ ਦੋਵਾਂ 'ਚ ਕਾਫੀ ਕਲੇਸ਼ ਹੋਇਆ ਪਰ ਰਾਜੇਸ਼ ਨੇ ਅੱਗੇ ਤੋਂ ਗਲਤੀ ਨਾ ਹੋਣ ਦੀ ਗੱਲ ਕਹੀ। ਜਿਸ ਦੇ ਬਾਅਦ ਦੋਵੇਂ ਇਕ ਸਾਥ ਫੈਕਟਰੀ 'ਚ ਕੰਮ ਕਰਨ ਲੱਗ ਪਏ ਅਤੇ ਬਾਅਦ 'ਚ ਕੱਪੜਿਆਂ ਦੀ ਸੇਲ ਤੱਕ ਲਾਉਣ ਲੱਗ ਪਏ। ਬੀਤੀ 7 ਜੁਲਾਈ ਨੂੰ ਉਹ ਪ੍ਰਮੋਦ ਨੂੰ ਆਪਣੇ ਨਾਲ ਬਸਤੀ ਜੋਧੇਵਾਲ ਦੇ ਇਲਾਕੇ ਵਿਚ ਕਿਸੇ ਕੰਮ ਦਾ ਕਹਿ ਕੇ ਲੈ ਗਿਆ। ਉਥੇ ਦੋਵਾਂ ਨੇ ਪਹਿਲਾਂ ਰੱਜ ਕੇ ਸ਼ਰਾਬ ਪੀਤੀ, ਜਿਸ ਤੋਂ ਰਾਜੇਸ਼ ਨੇ ਉਕਤ ਘਿਨੌਣੀ ਹਰਕਤ ਕੀਤੀ।
ਫੋਨ ਕਰ ਕੇ ਦਿੱਤੀ ਹੱਤਿਆ ਦੀ ਜਾਣਕਾਰੀ
ਪਤੀ ਦੀ ਹੱਤਿਆ ਕਰਨ ਤੋਂ ਬਾਅਦ ਆਸ਼ਿਕ ਨੇ ਫੋਨ ਕਰ ਕੇ ਉਸ ਦੀ ਪਤਨੀ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ ਦੇ ਬਾਅਦ ਉਨ੍ਹਾਂ ਨੇ ਦੋ ਦਿਨ ਤੱਕ ਚੁੱਪ ਰਹਿਣ ਦਾ ਪਲਾਨ ਬਣਾਇਆ। ਕੇਸ ਹੱਲ ਕਰਨ ਤੋਂ ਬਾਅਦ ਪੁਲਸ ਨੇ ਕਈ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਲੱਭਣ ਦਾ ਯਤਨ ਕੀਤਾ ਪਰ ਪੁਲਸ ਦੇ ਹੱਥ ਕੁਝ ਨਹੀਂ ਲੱਗਾ।
ਪੁਲਸ ਨੂੰ ਗੁੰਮਰਾਹ ਕਰਨ ਲਈ ਦਿੱਤੀ ਝੂਠੀ ਸ਼ਿਕਾਇਤ
ਪੁਲਸ ਅਨੁਸਾਰ ਪ੍ਰਮੋਦ ਦੀ ਹੱਤਿਆ ਦੇ 2 ਦਿਨਾਂ ਬਾਅਦ ਪਤਨੀ ਨਾਲ ਸਾਜ਼ਿਸ਼ ਤਹਿਤ ਜੀ. ਆਰ. ਪੀ. ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਪਤੀ ਘਰ ਤੋਂ ਯੂ. ਪੀ. ਜਾਣ ਦਾ ਕਹਿ ਕੇ ਗਿਆ ਸੀ ਪਰ ਨਾ ਤਾਂ ਉਹ ਉਥੇ ਪਹੁੰਚਿਆ ਅਤੇ ਨਾ ਉਸ ਦੇ ਕੋਲ ਵਾਪਸ ਆਇਆ, ਜਿਸ ਕਾਰਨ ਜੀ. ਆਰ. ਪੀ. ਪੁਲਸ ਵੀ ਤਲਾਸ਼ 'ਚ ਜੁਟ ਗਈ।
ਸ਼ੇਰਪੁਰ 'ਚ ਇਕੱਠੇ ਰਹਿਣ 'ਤੇ ਹੋਇਆ ਸ਼ੱਕ
ਪੁਲਸ ਅਨੁਸਾਰ ਬਾਅਦ ਵਿਚ ਸਰਸਵਤੀ ਆਪਣੇ ਤਿੰਨੇ ਬੱਚਿਆਂ ਨੂੰ ਜੇਠ ਦੇ ਕੋਲ ਛੱਡ ਕੇ ਹਮੇਸ਼ਾ ਲਈ ਰਾਜੇਸ਼ ਕੁਮਾਰ ਨਾਲ ਰਹਿਣ ਲਈ ਚਲੀ ਗਈ। ਦੋਵੇਂ ਸ਼ੇਰਪੁਰ ਇਲਾਕੇ 'ਚ ਕਿਰਾਏ ਦੇ ਕਮਰੇ 'ਚ ਰਹਿਣ ਲੱਗ ਪਏ। ਹੱਤਿਆ ਦਾ ਸ਼ੱਕ ਹੋਣ 'ਤੇ ਭਰਾ ਨੇ ਪੁਲਸ ਦੀ ਮਦਦ ਲਈ, ਜਿਸ ਦੇ ਬਾਅਦ ਕੇਸ ਹੱਲ ਕਰ ਲਿਆ ਗਿਆ।
ਡਰਾਈ–ਡੇ ਦੀਆਂ ਧੱਜੀਆਂ ਉਡਾ ਕੇ ਵੱਖ-ਵੱਖ ਇਲਾਕਿਆਂ 'ਚ ਖੋਲ੍ਹੇ ਗਏ ਠੇਕੇ
NEXT STORY