ਭਾਮੀਆਂ ਕਲਾਂ(ਜ.ਬ.)- ਰਾਹ ਜਾਂਦੇ ਰਾਹਗੀਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਪਾਸੋਂ ਪੈਸੇ ਅਤੇ ਮੋਬਾਇਲ ਵਗੈਰਾ ਲੁੱਟਣ ਅਤੇ ਇਲਾਕੇ 'ਚ ਚੋਰੀਆਂ ਆਦਿ ਕਰਨ ਵਾਲੇ ਇਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਥਾਣਾ ਜਮਾਲਪੁਰ ਦੀ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਪਾਸੋਂ ਪੁਲਸ ਨੇ ਦਾਤਰ, 2 ਮੋਟਰਸਾਈਕਲ ਅਤੇ ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਜਗਦੀਪ ਸਿੰਘ ਉਰਫ ਹਨੀ ਪੁੱਤਰ ਜਸਵੀਰ ਸਿੰਘ ਵਾਸੀ ਐੱਲ. ਆਈ. ਜੀ. ਕਾਲੋਨੀ, ਜਮਾਲਪੁਰ, ਰਮਨਦੀਪ ਸਿੰਘ ਉਰਫ ਹਨੀ ਪੁੱਤਰ ਭੁਪਿੰਦਰ ਸਿੰਘ ਉਰਫ ਰਾਜਾ ਵਾਸੀ ਅਸ਼ੋਕ ਵਿਹਾਰ ਕਾਲੋਨੀ, ਭਾਮੀਆਂ ਕਲਾਂ, ਗਗਨਦੀਪ ਸਿੰਘ ਉਰਫ ਗਗਨ ਉਰਫ ਹੈਰੀ ਪੁੱਤਰ ਸੁਰਜੀਤ ਸਿੰਘ ਵਾਸੀ ਜੈਨ ਇਨਕਲੇਵ, ਸੁੰਦਰ ਨਗਰ, ਮੂੰਡੀਆਂ ਕਲਾਂ ਅਤੇ ਬਚਨ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਸ਼੍ਰੀ ਚੰਦ ਕਾਲੋਨੀ, ਜਮਾਲਪੁਰ ਇਲਾਕੇ 'ਚ ਚੋਰੀਆਂ ਕਰਨ ਦੇ ਆਦੀ ਹਨ, ਜੋ ਸ਼ਹਿਰ 'ਚ 'ਚ ਰਾਹਗੀਰਾਂ ਪਾਸੋਂ ਨਕਦੀ ਅਤੇ ਮੋਬਾਇਲ ਆਦਿ ਲੁੱਟਦੇ ਹਨ, ਜਿਸ 'ਤੇ ਉਨ੍ਹਾਂ ਨੇ ਆਪਣੀ ਪੁਲਸ ਪਾਰਟੀ ਸਮੇਤ ਭਾਮੀਆਂ ਖੁਰਦ ਵਿਖੇ ਨਾਕਾਬੰਦੀ ਕਰ ਦਿੱਤੀ, 2 ਮੋਟਰਸਾਈਕਲਾਂ 'ਤੇ ਆਉਂਦੇ ਹੋਏ ਚਾਰਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ ਜਦੋਂ ਉਨ੍ਹਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਪਾਸੋਂ ਕਥਿਤ ਚੋਰੀਸ਼ੁਦਾ ਮੋਬਾਇਲ ਅਤੇ ਸਾਮਾਨ ਬਰਾਮਦ ਹੋਇਆ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਪਾਸੋਂ ਬਰਾਮਦ ਮੋਟਰਸਾਈਕਲਾਂ ਸਮੇਤ 17 ਮੋਬਾਇਲ, ਲੋਹੇ ਦੇ 3 ਦਾਤ ਬਰਾਮਦ ਹੋਏ, ਜਿਨ੍ਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਨ ਦੇ ਬਾਅਦ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਥਾਣੇਦਾਰ ਜੋਗਿੰਦਰਪਾਲ ਨੇ ਦੱਸਿਆ ਕਿ ਪੁਲਸ ਨੇ ਉਕਤ ਚਾਰਾਂ ਵਿਅਕਤੀਆਂ ਨੂੰ ਕੋਰਟ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਪਹਿਲਾਂ ਵੀ ਨੇ ਮਾਮਲੇ ਦਰਜ
ਜਾਂਚ ਅਧਿਕਾਰੀ ਜੋਗਿੰਦਰਪਾਲ ਨੇ ਦੱਸਿਆ ਕਿ ਇਨ੍ਹਾਂ 'ਚੋਂ ਦੋ ਦੇ ਖਿਲਾਫ ਥਾਣਾ ਮੋਤੀ ਨਗਰ ਅਤੇ ਥਾਣਾ ਫੋਕਲ ਪੁਆਇੰਟ 'ਚ ਪਹਿਲਾਂ ਵੀ ਚੋਰੀ, ਲੁੱਟ-ਖੋਹ ਆਦਿ ਦੇ ਮਾਮਲੇ ਦਰਜ ਹਨ ਜਦਕਿ ਬਾਕੀਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
4 ਕਰੋੜ ਦੀ ਹੈਰੋਇਨ ਸਣੇ 2 ਗ੍ਰਿਫਤਾਰ
NEXT STORY