ਤਪਾ ਮੰਡੀ(ਸ਼ਾਮ, ਗਰਗ)- ਪਿੰਡ ਧੌਲਾ ਤੋਂ 23 ਦਿਨ ਪਹਿਲਾਂ ਚੋਰੀ ਹੋਏ ਮੋਬਾਇਲਾਂ ਦੇ ਮਾਮਲੇ 'ਚ ਪੁਲਸ ਨੇ 4 ਮੈਂਬਰੀ ਚੋਰ ਗਿਰੋਹ ਨੂੰ ਕਾਬੂ ਕਰ ਕੇ ਮੁਲਜ਼ਮਾਂ ਕੋਲੋਂ ਇਕ ਮੋਟਰਸਾਈਕਲ ਸਣੇ 12 ਮੋਬਾਇਲ ਬਰਾਮਦ ਕੀਤੇ ਹਨ। ਥਾਣਾ ਮੁਖੀ ਰਛਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਪੁਲਸ ਪਾਰਟੀ ਸਣੇ ਲਿੰਕ ਰੋਡ ਹੰਡਿਆਇਆ ਬਾਹੱਦ ਧੌਲਾ ਨੇੜੇ ਡਰੇਨ ਵਿਖੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਜਦੋਂ 4 ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਕ੍ਰਿਸ਼ਨ ਕੁਮਾਰ ਉਰਫ ਬੰਟੀ ਪੁੱਤਰ ਬੂਟਾ ਰਾਮ, ਜਗਤਾਰ ਸਿੰਘ ਉਰਫ ਤਾਰੀ ਪੁੱਤਰ ਮੱਖਣ ਸਿੰਘ, ਰਤਨਦੀਪ ਸਿੰਘ ਪੁੱਤਰ ਮੱਖਣ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਧੌਲਾ ਵਜੋਂ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ 9-10 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਸਵਰਨ ਸਿੰਘ ਪੁੱਤਰ ਬਲੋਰ ਸਿੰਘ ਦੀ ਮੋਬਾਇਲਾਂ ਦੀ ਦੁਕਾਨ 'ਚੋਂ ਵੱਡੀ ਗਿਣਤੀ 'ਚ ਮੋਬਾਇਲ ਚੋਰੀ ਕੀਤੇ ਸਨ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।
ਵਰਲਡ ਫੂਡ ਇੰਡੀਆ ਨੇ ਠੇਕਾ ਖੇਤੀ, ਕੱਚੇ ਪਦਾਰਥਾਂ ਦੀ ਸੋਰਸਿੰਗ ਤੇ ਐਗਰੀ ਲਿੰਕੇਜਜ਼ 'ਚ ਨਿਵੇਸ਼ ਦੇ ਰਾਹ ਖੋਲ੍ਹੇ : ਨਰਿੰਦਰ ਮੋਦੀ
NEXT STORY