ਅਬੋਹਰ(ਸੁਨੀਲ)-ਨਾਰਕੋਟਿਕ ਸੈੱਲ ਅਬੋਹਰ ਮੁਖੀ ਬਚਨ ਸਿੰਘ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਇਕ ਨੌਜਵਾਨ ਨੂੰ 900 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਸਹਾਇਕ ਸਬ-ਇੰਸਪੈਕਟਰ ਰਮੇਸ਼ ਕੁਮਾਰ ਪੁਲਸ ਪਾਰਟੀ ਸਮੇਤ ਕਿਲਿਆਂਵਾਲੀ ਬਾਈਪਾਸ ਕੋਲ ਗਸ਼ਤ ਕਰ ਰਹੇ ਸਨ ਕਿ ਸਾਹਮਣੇ ਤੋਂ ਇਕ ਨੌਜਵਾਨ ਨੂੰ ਸ਼ੱਕੀ ਹਾਲਤ ਵਿਚ ਆਉਂਦੇ ਦੇਖਿਆ ਤਾਂ ਸ਼ੱਕ ਦੇ ਆਧਾਰ 'ਤੇ ਉਸਦੀ ਤਲਾਸ਼ੀ ਲਈ। ਉਸ ਕੋਲੋਂ 900 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਫੜੇ ਗਏ ਨੌਜਵਾਨ ਦੀ ਪਛਾਣ ਪਵਨਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪੱਕੀ ਥਾਣਾ ਹਿੰਦੂਮਲ ਕੋਟ, ਜ਼ਿਲਾ ਸ਼੍ਰੀਗੰਗਾਨਗਰ (ਰਾਜਸਥਾਨ) ਵਜੋਂ ਹੋਈ। ਸਦਰ ਥਾਣਾ ਪੁਲਸ ਨੇ ਇਕ ਨੌਜਵਾਨ ਨੂੰ 300 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਸਦਰ ਥਾਣਾ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਰਣਜੀਤ ਸਿੰਘ ਦੌਰਾਨੇ ਗਸ਼ਤ ਪਿੰਡ ਚੁਹੜੀਵਾਲਾ ਧੰਨਾ ਤੋਂ ਪਤਰੇਵਾਲਾ ਵੱਲ ਜਾ ਰਹੇ ਸਨ ਕਿ ਸਾਹਮਣੇ ਤੋਂ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਆਉਂਦਾ ਦਿਖਾਈ ਦਿੱਤਾ। ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਫੜੇ ਗਏ ਨੌਜਵਾਨ ਦੀ ਪਛਾਣ ਮੰਗਤ ਰਾਮ ਪੁੱਤਰ ਦਲੀਪ ਕੁਮਾਰ ਵਾਸੀ ਚੁਹੜੀਵਾਲਾ ਧੰਨਾ ਵਜੋਂ ਹੋਈ। ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਮੁਹੱਲਾ ਅੰਨੀ ਦਿੱਲੀ ਦੇ ਪੁਲ ਦੇ ਨੇੜੇ ਇਕ ਵਿਅਕਤੀ ਨੂੰ 1500 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਏ.ਐੱਸ.ਆਈ. ਮਨਜੀਤ ਸਿੰਘ ਬੀਤੇ ਦਿਨ ਸ਼ਾਮ 5.30 ਵਜੇ ਜਦੋਂ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਸੂਏ ਦੇ ਪੁਲ 'ਤੇ ਜਗਸੀਰ ਸਿੰਘ ਉਰਫ਼ ਜੱਗਾ ਵਾਸੀ ਪਿੰਡ ਜੰਡਵਾਲਾ ਖਰਤਾ ਹਾਲ ਵਾਸੀ ਮੁਹੱਲਾ ਅੰਨੀ ਦਿੱਲੀ ਫਾਜ਼ਿਲਕਾ ਦੀ ਚੈਕਿੰਗ ਕਰਨ 'ਤੇ ਉਕਤ ਵਿਅਕਤੀ ਕੋਲੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਾਜ਼ਿਲਕਾ ਦੇ ਸੀ. ਆਈ. ਏ. ਸਟਾਫ ਨੇ ਿÂਕ ਵਿਅਕਤੀ ਨੂੰ 1200 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਮੁਖੀ ਮੁਨਸ਼ੀ ਰਾਮ ਤੇ ਸਹਾਇਕ ਸਬ-ਇੰਸਪੈਕਟਰ ਮਿਲਖਰਾਜ ਪਿੰਡ ਗਿੱਦੜਾਂਵਾਲੀ ਵੱਲ ਗਸ਼ਤ ਕਰ ਰਹੇ ਸਨ ਕਿ ਸਾਹਮਣੇ ਤੋਂ ਇਕ ਵਿਅਕਤੀ ਸ਼ੱਕੀ ਹਾਲਤ ਵਿਚ ਆਉਂਦਾ ਦਿਖਾਈ ਦਿੱਤਾ। ਤਲਾਸ਼ੀ ਲੈਣ 'ਤੇ ਉਸ ਕੋਲੋਂ 1200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਫੜ੍ਹੇ ਗਏ ਵਿਅਕਤੀ ਦੀ ਪਛਾਣ ਜਸਵੰਤ ਪੁੱਤਰ ਜੀਤ ਸਿੰਘ ਵਾਸੀ ਗਿੱਦੜਾਂਵਾਲੀ ਵਜੋਂ ਹੋਈ। ਮੁਲਜ਼ਮ ਖਿਲਾਫ ਥਾਣਾ ਖੂਈਆਂ ਸਰਵਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਫੈਸਲੇ ਖਿਲਾਫ ਰੋਸ ਰੈਲੀ
NEXT STORY