ਸੰਗਤ ਮੰਡੀ(ਮਨਜੀਤ)-ਥਾਣਾ ਸੰਗਤ ਦੀ ਪੁਲਸ ਨੇ ਪਿੰਡ ਕੋਟਗੁਰੂ ਤੋਂ ਮੁਹਾਲਾਂ ਨੂੰ ਜਾਂਦੀ ਲਿੰਕ ਸੜਕ 'ਤੇ ਇਕ ਔਰਤ ਨੂੰ 20 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਬਲਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਇਲਾਕੇ ਦੇ ਪਿੰਡਾਂ 'ਚ ਗਸ਼ਤ ਕੀਤੀ ਜਾ ਰਹੀ ਸੀ। ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਉਕਤ ਸਥਾਨ 'ਤੇ ਪਹੁੰਚੀ ਤਾਂ ਇਕ ਔਰਤ ਸਿਰ ਉਪਰ ਗੱਟਾ ਰੱਖ ਕੇ ਪੈਦਲ ਤੁਰੀ ਆ ਰਹੀ ਸੀ। ਪੁਲਸ ਪਾਰਟੀ ਵੱਲੋਂ ਜਦੋਂ ਉਕਤ ਔਰਤ ਨੂੰ ਰੋਕ ਕੇ ਗੱਟੇ ਦੀ ਤਲਾਸ਼ੀ ਲਈ ਤਾਂ ਗੱਟੇ 'ਚੋਂ 20 ਕਿਲੋ ਭੁੱਕੀ ਬਰਾਮਦ ਹੋਈ। ਫੜੀ ਗਈ ਔਰਤ ਦੀ ਪਛਾਣ ਰਾਜਦੀਪ ਕੌਰ ਪਤਨੀ ਰਾਜਵੀਰ ਸਿੰਘ ਵਾਸੀ ਕੋਟਕਪੂਰਾ ਦੇ ਤੌਰ 'ਤੇ ਹੋਈ। ਪੁਲਸ ਵੱਲੋਂ ਉਕਤ ਔਰਤ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ।
ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY