ਮਾਨਸਾ(ਸੰਦੀਪ ਮਿੱਤਲ)-ਸਪੈਸ਼ਲ ਟਾਸਕ ਫੋਰਸ ਮਾਨਸਾ ਨੂੰ ਉਸ ਸਮੇਂ ਭਾਰੀ ਸਫ਼ਲਤਾ ਹਾਸਲ ਹੋਈ, ਜਦ ਉਸ ਨੇ ਤਿੰਨ ਨੌਜਵਾਨਾਂ ਨੂੰ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਕਾਬੂ ਕਰ ਕੇ ਉਨ੍ਹਾਂ ਦੇ ਖਿਲਾਫ਼ ਥਾਣਾ ਸਿਟੀ–1 ਮਾਨਸਾ 'ਚ ਮਾਮਲਾ ਦਰਜ ਕਰਵਾ ਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫੋਰਸ ਮਾਨਸਾ ਦੇ ਇੰਚਾਰਜ ਸੁਖਜੀਤ ਸਿੰਘ ਨੇ ਆਪਣੀ ਪੁਲਸ ਟੀਮ ਸਮੇਤ ਗਸ਼ਤ ਦੌਰਾਨ ਸਥਾਨਕ ਚਕੇਰੀਆਂ ਰੋਡ ਤੋਂ ਤਿੰਨ ਨੌਜਵਾਨਾਂ ਤਰੁਣ ਕੁਮਾਰ ਵਾਸੀ ਨਵੀਂ ਦਿੱਲੀ, ਜਗਸੀਰ ਸਿੰਘ ਵਾਸੀ ਰਾਮਪੁਰਾ, ਜ਼ਿਲਾ ਬਠਿੰਡਾ ਅਤੇ ਬੰਟੀ ਵਾਸੀ ਪਿੰਡ ਮੰਡੀ ਕਲਾਂ, ਜ਼ਿਲਾ ਬਠਿੰਡਾ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਐੱਸ. ਟੀ. ਐੱਫ. ਦੇ ਇੰਚਾਰਜ ਸੁਖਜੀਤ ਸਿਮਘ ਵੱਲੋਂ ਥਾਣਾ ਸਿਟੀ–1 ਮਾਨਸਾ 'ਚ ਮਾਮਲਾ ਦਰਜ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਾਬਾਲਗਾ ਨੂੰ ਵਰਗਲਾ ਕੇ ਭਜਾਉਣ ਵਾਲੇ ਖਿਲਾਫ ਮਾਮਲਾ ਦਰਜ
NEXT STORY