ਲੁਧਿਆਣਾ(ਰਿਸ਼ੀ)-ਟਰੱਕ ਤੇ ਕੰਟੇਨਰਾਂ ਦੇ ਡਰਾਈਵਰਾਂ ਨਾਲ ਸੈਟਿੰਗ ਕਰ ਕੇ ਸੀਲਾਂ ਤੋੜ ਕੇ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਸੀ. ਆਈ. ਏ.-1 ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਸਾਹਨੇਵਾਲ 'ਚ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਉਨ੍ਹਾਂ ਦੇ ਕੋਲੋਂ 2 ਟਰੱਕ ਕੰਟੇਨਰ, 18 ਕੁਇੰਟਲ 20 ਕਿਲੋ ਸਰੀਆ ਤੇ ਹੋਰ ਕੀਮਤੀ ਸਾਮਾਨ ਬਰਾਮਦ ਹੋਇਆ ਹੈ। ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਮੁਤਾਬਕ ਫੜੇ ਗਏ ਚੋਰਾਂ ਦੀ ਪਛਾਣ ਵੀਰ ਚੰਦ ਨਿਵਾਸੀ ਖੰਨਾ, ਟਹਿਲ ਸਿੰਘ ਨਿਵਾਸੀ ਖੰਨਾ, ਅਰਵਿੰਦਰ ਕੁਮਾਰ ਨਿਵਾਸੀ ਛੋਟੀ ਢੰਡਾਰੀ ਤੇ ਘਨ੍ਹੱਈਆ ਕੁਮਾਰ ਨਿਵਾਸੀ ਪ੍ਰੇਮ ਨਗਰ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਨੂੰ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਸਾਹਨੇਵਾਲ ਚੌਕ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਚੋਰੀਸ਼ੁਦਾ ਸਾਮਾਨ ਵੇਚਣ ਦੀ ਤਾਕ ਵਿਚ ਸਨ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਾਮਾਨ ਲੈ ਕੇ ਜਾਣ ਵਾਲੇ ਟਰੱਕ ਡਰਾਈਵਰਾਂ ਤੇ ਕੰਟੇਨਰਾਂ ਦੇ ਡਰਾਈਵਰਾਂ ਨਾਲ ਸੈਟਿੰਗ ਕਰ ਲੈਂਦੇ ਸਨ ਤੇ ਸਾਮਾਨ ਚੋਰੀ ਕਰ ਕੇ ਕਾਫੀ ਸਮੇਂ ਤੋਂ ਅੱਗੇ ਵੇਚ ਰਹੇ ਸਨ। ਪੁਲਸ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ।
ਕੈਪਟਨ ਸਰਕਾਰ ਦਾ ਫੈਸਲਾ ਦੇਰ ਨਾਲ ਪਰ ਦਰੁਸਤ!
NEXT STORY