ਫ਼ਰੀਦਕੋਟ, (ਰਾਜਨ)-ਜ਼ਿਲੇ ਦੇ ਪਿੰਡ ਕਰੀਰਵਾਲੀ ਦੀ ਹੱਦ ’ਤੇ ਦੋ ਕਥਿੱਤ ਦੋਸ਼ੀਆਂ ਨੂੰ ਪੁਲਸ ਪਾਰਟੀ ਵੱਲੋਂ ਨਸ਼ੇ ਵਾਲੀਅਾ ਗੋਲੀਆਂ ਅਤੇ ਨਕਦੀ ਸਮੇਤ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਜਦ ਸਹਾਇਕ ਥਾਣੇਦਾਰ ਕੁਲਬੀਰ ਚੰਦ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪਿੰਡ ਕਰੀਰਵਾਲੀ ਦੀ ਹੱਦ ’ਤੇ ਦੋ ਵਿਅਕਤੀ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ। ਜਦ ਪੁਲਸ ਪਾਰਟੀ ਵੱਲੋਂ ਇਨ੍ਹਾਂ ਨੂੰ ਰੋਕ ਕੇ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਪਾਸੋਂ 550 ਨਸ਼ੇ ਵਾਲੀਅ ਾਂ ਗੋਲੀਆਂ ਅਤੇ 22 ਹਜ਼ਾਰ ਰੁਪਏ ਨਕਦ ਬਰਾਮਦ ਕਰ ਕੇ ਪੁਲਸ ਵੱਲੋਂ ਬਾਅਦ ਵਿਚ ਸ਼ਨਾਖਤ ਕੀਤੇ ਗਏ ਦੋਨਾਂ ਦੋਸ਼ੀਆਂ ਮਨਪ੍ਰੀਤ ਸਿੰਘ ਅਤੇ ਨਿਸ਼ਾਨ ਸਿੰਘ ਵਾਸੀ ਬਾਜਾਖਾਨਾ ਰੋਡ ਜੈਤੋ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸ਼ਹਿਰ ’ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਜਿਉਂ ਦੀ ਤਿਉਂ
NEXT STORY