ਮੰਡੀ ਗੋਬਿੰਦਗਡ਼੍ਹ, (ਮੱਗੋ)- ਸਥਾਨਕ ਜੀ. ਟੀ. ਰੋਡ ’ਤੇ ਸਥਿਤ ਬਾਬੂ ਨੰਦ ਲਾਲ ਗੁਪਤਾ ਮੈਮੋਰੀਅਲ (ਗਰੀਨ ਪਾਰਕ) ਦੀ ਗਰਿੱਲ ਤੋਡ਼ ਕੇ ਚੁਰਾਉਣ ਦੀ ਕੋਸ਼ਿਸ਼ ’ਚ ਕਥਿਤ ਚੋਰ ਨੂੰ ਉੱਥੇ ਸੈਰ ਕਰਦੇ ਹੋਏ ਨਗਰ ਕੌਂਸਲ ਮੰਡੀ ਗੋਬਿੰਦਗਡ਼੍ਹ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ ਬਾਵਾ ਨੇ ਲੋਕਾਂ ਦੀ ਮਦਦ ਨਾਲ ਫਡ਼ ਕੇ ਪੁਲਸ ਦੇ ਹਵਾਲੇ ਕੀਤਾ ਹੈ। ਇਸ ਮੌਕੇ ਬਾਵਾ ਨੇ ਦੱਸਿਆ ਕਿ ਅਕਸਰ ਪਾਰਕ ’ਚ ਕੁਝ ਲੋਕ ਗਰਿੱਲਾਂ, ਉੱਥੇ ਖਡ਼੍ਹੇ ਕੀਤੇ ਵਾਹਨ ਤੇ ਹੋਰ ਸਾਮਾਨ ਨੂੰ ਤੋਡ਼ ਕੇ ਲੈ ਜਾਂਦੇ ਹਨ, ਜਿਸ ਕਾਰਨ ਪਾਰਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਲੋਕਾਂ ਨੂੰ ਉਨ੍ਹਾਂ ਕਈ ਵਾਰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਪਰ ਫਿਰ ਵੀ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਜ਼ਿਲਾ ਪੁਲਸ ਤੋਂ ਇਸ ਸੰਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਪੀ. ਸੀ. ਆਰ. ਮੁਲਾਜ਼ਮਾਂ ਨੇ ਦੱਸਿਆ ਕਿ ਜਗਮੀਤ ਸਿੰਘ ਸਹੋਤਾ ਬਾਵਾ ਦੀ ਸ਼ਿਕਾਇਤ ’ਤੇ ਇਕ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਉਸ ਦੇ 2 ਹੋਰ ਸਾਥੀ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਕੇਵਲ ਪਾਰਕ ’ਚ ਖਡ਼੍ਹਾ ਸੀ, ਜਦ ਕਿ ਜਿਹਡ਼ੇ ਲੋਕ ਚੋਰੀ ਦੀ ਨੀਅਤ ਨਾਲ ਗਰਿੱਲ ਤੋਡ਼ ਰਹੇ ਸਨ, ਉਹ ਫਰਾਰ ਹੋਣ ’ਚ ਕਾਮਯਾਬ ਹੋ ਗਏ
175 ਪੇਟੀਆਂ ਸ਼ਰਾਬ ਸਣੇ 2 ਕਾਬੂ, 1 ਫਰਾਰ
NEXT STORY