ਲੁਧਿਆਣਾ (ਮਹਿਰਾ) : ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਐਮ. ਪੀ. ਸੰਜੇ ਸਿੰਘ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਸੰਜੇ ਸਿੰਘ ਬੀਤੇ ਦਿਨ ਅਦਾਲਤ ’ਚ ਹਾਜ਼ਰ ਨਹੀਂ ਹੋਏ। ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਸੀ ਕਿ ਸੰਜੇ ਸਿੰਘ ਪਾਰਟੀ ਦੇ ਇਕ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਹਨ, ਜੋ ਅੱਜ ਪਾਰਟੀ ਦੀ ਇਕ ਬੈਠਕ ’ਚ ਰੁੱਝੇ ਹੋਣ ਕਾਰਨ ਅਦਾਲਤ ’ਚ ਨਹੀਂ ਆ ਸਕੇ।
ਇਹ ਵੀ ਪੜ੍ਹੋ : ਇਸ ਪਿੰਡ ਦੇ ਕੋਨੇ-ਕੋਨੇ 'ਚ ਲੱਗੇ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਬੋਰਡ, EVM ਨੂੰ ਲੈ ਕੇ ਕੀਤਾ ਗਿਆ ਵੱਡਾ ਐਲਾਨ
ਇਸ ਲਈ ਉਨ੍ਹਾਂ ਦੀ ਅੱਜ ਲਈ ਹਾਜ਼ਰੀ ਮੁਆਫ਼ ਕੀਤੀ ਜਾਵੇ ਪਰ ਅਦਾਲਤ ਨੇ ਉਨ੍ਹਾਂ ਦੀ ਮੰਗ ਨੂੰ ਨਾ-ਮਨਜ਼ੂਰ ਕਰਦੇ ਹੋਏ ਸੰਜੇ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੰਦੇ ਹੋਏ ਉਨ੍ਹਾਂ ਨੂੰ 17 ਸਤੰਬਰ ਤੱਕ ਅਦਾਲਤ ’ਚ ਪੇਸ਼ ਕੀਤੇ ਜਾਣ ਲਈ ਕਿਹਾ ਹੈ। ਇਸ ਕੇਸ ਵਿਚ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ ਅਤੇ ਅੰਗਰੇਜ਼ੀ ਅਖ਼ਬਾਰ ਦੇ ਇਕ ਅਧਿਕਾਰੀ ਦੀ ਗਵਾਹੀ ਸੀ, ਜਿਸ ’ਤੇ ਸੰਜੇ ਸਿੰਘ ਦੇ ਵਕੀਲਾਂ ਵੱਲੋਂ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਜਾਣਾ ਸੀ ਪਰ ਨਾ ਤਾਂ ਸੰਜੇ ਸਿੰਘ ਹੀ ਅਦਾਲਤ ’ਚ ਪੁੱਜੇ ਅਤੇ ਨਾ ਹੀ ਉਨ੍ਹਾਂ ਦੇ ਵਕੀਲ ਅਦਾਲਤ ਵਿਚ ਹਾਜ਼ਰ ਹੋਏ।
ਇਹ ਵੀ ਪੜ੍ਹੋ : 7 ਸਾਲਾਂ ਦੇ ਪੁੱਤ ਨਾਲ ਪਿਓ ਦੀ ਹੈਵਾਨੀਅਤ, ਚੋਰੀ ਸੇਬ ਖਾਣ 'ਤੇ ਗਰਮ ਚਾਕੂ ਨਾਲ ਸਾੜਿਆ ਹੱਥ
ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜਨ ਅਤੇ ਹੋਰ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਸਨ। ਇਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਲੁਧਿਆਣਾ ਦੀ ਅਦਾਲਤ 'ਚ ਸੰਜੇ ਸਿੰਘ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ, ਜਿਸ ਦੀ ਬੀਤੇ ਦਿਨ ਲੁਧਿਆਣਾ ਦੀ ਉਕਤ ਅਦਾਲਤ ’ਚ ਸੁਣਵਾਈ ਸੀ। ਹੁਣ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਸੰਜੇ ਸਿੰਘ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਰਦਨਾਕ : ਫਾਟਕ ਬੰਦ ਹੋਣ ਕਾਰਨ ਆਟੋ 'ਚ ਤੜਫਦੀ ਰਹੀ ਗਰਭਵਤੀ ਜਨਾਨੀ, ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਸੈਣੀ ਨੂੰ ਜਾਰੀ ਕੀਤਾ ਉਲੰਘਣਾ ਦਾ ਨੋਟਿਸ
NEXT STORY