ਲੁਧਿਆਣਾ (ਜ.ਬ.) : ਟਿੱਬਾ ਦੀ ਕਰਮਸਰ ਕਾਲੋਨੀ ਵਿਚ 7 ਸਾਲ ਦੇ ਮਾਸੂਮ ਪੁੱਤ ਨਾਲ ਪਿਓ ਨੇ ਇਸ ਤਰ੍ਹਾਂ ਵਰਤਾਓ ਕੀਤਾ ਕਿ ਦੇਖਣ ਵਾਲੇ ਹੈਰਾਨ ਹੋ ਗਏ। ਪਿਤਾ ਨੇ ਚਾਕੂ ਨਾਲ ਉਸ ਦਾ ਹੱਥ ਸਾੜ ਦਿੱਤਾ। ਮਾਸੂਮ ਦਾ ਕਸੂਰ ਸਿਰਫ ਇੰਨਾ ਸੀ ਕਿ ਭੁੱਖ ਲੱਗਣ ’ਤੇ ਉਸ ਨੇ ਚੋਰੀ-ਛੁਪੇ ਆਪਣੇ ਹੀ ਘਰੋਂ ਸੇਬ ਚੋਰੀ ਕਰ ਕੇ ਖਾ ਲਿਆ ਸੀ। ਉਸ ਦੀ ਮਤਰੇਈ ਮਾਂ ਵੀ ਉਸ ਨਾਲ ਕੁੱਟਮਾਰ ਕਰਦੀ ਸੀ। ਫਿਲਹਾਲ ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਜਦੋਂ ਕਿ ਉਹ ਆਪਣੇ ਕੀਤੇ ’ਤੇ ਸ਼ਰਮਿੰਦਾ ਹਨ ਅਤੇ ਰਹਿਮ ਦੀ ਭੀਖ ਮੰਗ ਰਹੇ ਹਨ। ਖ਼ਬਰ ਜਾਣ ਤੱਕ ਇਸ ਸਬੰਧ ਵਿਚ ਕੇਸ ਦਰਜ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੱਜ ਤੋਂ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ
ਥਾਣਾ ਇੰਚਾਰਜ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਮਾਮਲਾ ਛੋਟੇ ਬੱਚੇ ’ਤੇ ਹੋਏ ਤਸ਼ੱਦਦ ਦਾ ਹੈ। ਇਸ ਲਈ ਚਾਈਲਡ ਵੈੱਲਫੇਅਰ ਸੋਸਾਇਟੀ ਨੂੰ ਇਸ ਦੀ ਸੂਚਨਾ ਦਿੱਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਡੇਢ ਸਾਲ ਪਹਿਲਾਂ ਹੀ ਉਸ ਦਾ ਪਿਤਾ ਉਸ ਨੂੰ ਪਿੰਡ ਤੋਂ ਨਾਲ ਲੈ ਕੇ ਆਇਆ ਸੀ, ਜੋ ਕਿ ਸਿਲਾਈ ਦਾ ਕੰਮ ਕਰਦਾ ਹੈ। ਉਸ ਨੂੰ ਪੜ੍ਹਨ ਲਈ ਸਕੂਲ ਨਹੀਂ ਭੇਜਿਆ ਜਾਂਦਾ ਸੀ। ਉਹ ਦਿਨ ਭਰ ਘਰ ਵਿਚ ਹੀ ਰਹਿੰਦਾ ਸੀ। ਜਦ ਉਸ ਨੂੰ ਭੁੱਖ ਲੱਗਦੀ ਸੀ, ਉਹ ਘਰ ਰੱਖਿਆ ਫਰੂਟ ਖਾ ਲੈਂਦਾ ਸੀ, ਜੋ ਉਸ ਦੇ ਮਾਤਾ-ਪਿਤਾ ਨੂੰ ਬਰਦਾਸ਼ਤ ਨਹੀਂ ਹੁੰਦਾ ਸੀ ਅਤੇ ਉਹ ਉਸ ’ਤੇ ਜ਼ੁਲਮ ਕਰਦੇ ਸੀ।
ਇਹ ਵੀ ਪੜ੍ਹੋ : ਛੋਟੀ ਬੱਚੀ ਨੂੰ ਛੱਤ ਤੋਂ ਉਲਟਾ ਲਟਕਾ ਕੇ ਕੁੱਟਣ ਵਾਲੀ ਮਾਂ ਗ੍ਰਿਫ਼ਤਾਰ, ਵੀਡੀਓ ਹੋਈ ਸੀ ਵਾਇਰਲ
ਚੋਰੀ ਸੇਬ ਖਾਣ ’ਤੇ ਪਿਤਾ ਨੇ ਚਾਕੂ ਗਰਮ ਕਰ ਕੇ ਉਸ ਦਾ ਇਕ ਹੱਥ ਸਾੜ ਦਿੱਤਾ। ਉਸ ਤੋਂ ਜ਼ਖਮ ਬਰਦਾਸ਼ਤ ਨਹੀਂ ਹੋਇਆ ਅਤੇ ਰੌਲਾ ਪਾਉਂਦਾ ਰਿਹਾ ਪਰ ਬੇਰਹਿਮ ਪਿਤਾ ਅਤੇ ਮਤਰੇਈ ਮਾਂ ਨੇ ਉਸ ’ਤੇ ਰਹਿਮ ਨਹੀਂ ਕੀਤਾ। ਅਖ਼ੀਰ ਬੱਚੇ ਨੇ ਹਿੰਮਤ ਕਰ ਕੇ ਮੁਹੱਲੇ ਵਾਲਿਆਂ ਨੂੰ ਆਪਬੀਤੀ ਦੱਸੀ, ਜਿਨ੍ਹਾਂ ਨੇ ਇਲਾਕਾ ਕੌਂਸਲਰ ਨਰੇਸ਼ ਉੱਪਲ ਨੂੰ ਦੱਸ ਕੇ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਅਦਾਲਤਾਂ ਵੱਲੋਂ ਭਗੌੜੇ ਐਲਾਨੇ ਦੋਸ਼ੀਆਂ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
ਸੂਚਨਾ ਮਿਲਣ ’ਤੇ ਏ. ਐੱਸ. ਆਈ. ਬਲਜੀਤ ਸਿੰਘ ਅਤੇ ਹੌਲਦਾਰ ਸੰਦੀਪ ਪੁੱਜੇ ਅਤੇ ਦੋਵੇਂ ਮੁਲਜ਼ਮਾਂ ਨੂੰ ਫੜ੍ਹ ਕੇ ਥਾਣੇ ਲਿਆਂਦਾ ਗਿਆ। ਕੌਂਸਲਰ ਨੇ ਦੱਸਿਆ ਕਿ ਮੌਸੂਮ ਦੇ ਹੱਥ ’ਤੇ ਹੋਏ ਜ਼ਖਮ ਉਸ ਦੇ ਨਾਲ ਹੋ ਰਹੀ ਦਰਿੰਦਗੀ ਦਾ ਜਿਊਂਦਾ ਜਾਗਦਾ ਸਬੂਤ ਹੈ। ਮੁਲਜ਼ਮਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਬੱਚੇ ਨੇ ਦੱਸਿਆ ਕਿ ਦਾਦੀ ਨੂੰ ਬਿਨਾਂ ਦੱਸੇ ਉਸ ਦਾ ਪਿਤਾ ਉਸ ਨੂੰ ਪਿੰਡ ਤੋਂ ਇਥੇ ਲੈ ਕੇ ਆਇਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਅੱਜ ਤੋਂ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ
NEXT STORY