ਜਲੰਧਰ (ਮਹੇਸ਼)- ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8.50 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਸਾਲ 2019 ਤੋਂ ਭਗੌੜੇ ਚੱਲ ਰਹੇ ਮੁਲਜ਼ਮ ਨੂੰ ਪਰਾਗਪੁਰ ਚੌਕੀ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਜਲੰਧਰ ਕੈਂਟ ਦੇ ਇੰਚਰਾਜ ਇੰਸਪੈਕਟਰ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਪਰਾਗਪੁਰ ਪੁਲਸ ਚੌਕੀ ਮੁਖੀ ਐੱਸ.ਆਈ. ਬਲਜਿੰਦਰ ਸਿੰਘ ਦੀ ਅਗਵਾਈ ਵਿਚ ਏ.ਐੱਸ.ਆਈ. ਭਜਨ ਰਾਮ ਵਲੋਂ ਗੁਪਤ ਸੂਚਨਾ ਉਕਤ ਭਗੌੜੇ ਮੁਲਜ਼ਮ ਰਾਜੀਵ ਸਲਹੋਤਰਾ ਪੁੱਤਰ ਹੰਸ ਰਾਜ ਸਲਹੋਤਰਾ ਵਾਸੀ ਆਫੀਸਰ ਐਨਕਲੇਵ ਦੀਪ ਨਗਰ, ਜਲੰਧਰ ਨੂੰ ਉਸ ਦੇ ਘਰ ਨੇੜਿਓਂ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਇਹ ਮਾਈਕ੍ਰੋਚਿੱਪ ਮਿੰਟਾਂ 'ਚ ਕਰੇਗੀ ਕੋਰੋਨਾ ਵਾਇਰਸ ਦਾ 'ਖਾਤਮਾ'
ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਵਲੋਂ ਵਿਦੇਸ਼ ਭੇਜਣ ਦੇ ਨਾਂ 'ਤੇ ਕੀਤੀ ਗਈ ਠੱਗੀ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਸਕੇ। ਇੰਸਪੈਕਟਰ ਔਜਲਾ ਨੇ ਦੱਸਿਆ ਕਿ ਮੁਲਜ਼ਮ ਰਾਜੀਵ ਸਲਹੋਤਰਾ ਵਿਰੁੱਧ 11 ਦਸੰਬਰ 2018 ਨੂੰ ਥਾਣਾ ਜਲੰਧਰ ਕੈਂਟ ਵਿਚ ਥਾਣਾ ਟਾਂਡਾ, ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਫਿਰੋਜ਼ ਰੌਲਿਆ ਵਾਸੀ ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਆਈ.ਪੀ.ਸੀ. ਦੀ ਧਾਰਾ 406 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਸੀ। ਸਾਲ 2019 ਵਿਚ ਮਾਣਯੋਗ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਮੁਲਜ਼ਮ ਨੇ ਕੁਲ 13 ਲੱਖ ਰੁਪਏ ਲੈਣੇ ਸਨ, ਜਿਸ ਵਿਚੋਂ ਪੀੜਤ ਲਵਪ੍ਰੀਤ ਸਿੰਘ ਉਸ ਨੂੰ ਸਾਢੇ 8 ਲੱਖ ਰੁਪਏ ਦੇ ਚੁੱਕੇ ਸੀ ਅਤੇ ਬਾਕੀ ਦੀ ਰਕਮ ਵੀਜ਼ਾ ਲੱਗਣ 'ਤੇ ਦੇਣੀ ਸੀ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
NEXT STORY