ਜਲੰਧਰ— ਸ਼ੇਰਾ ਗੈਂਗ ਦੇ ਨਾਂ ਨਾਲ ਦੁਕਾਨਦਾਰਾਂ 'ਚ ਦਹਿਸ਼ਤ ਪੈਦਾ ਕਰਨ ਵਾਲੇ ਇਕ ਵਿਅਕਤੀ ਨੂੰ ਜਲੰਧਰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ ਜਗੀਰ ਸਿੰਘ ਵਾਸੀ ਜਨਤਾ ਨਗਰ ਦੇ ਤੌਰ 'ਤੇ ਹੋਈ ਹੈ। ਜਗੀਰ ਸਿੰਘ ਮਨਘੜਤ 'ਸ਼ੇਰਾ ਗੈਂਗ' ਦੇ ਨਾਂ ਹੇਠ ਜਨਤਾ ਨਗਰ ਦੇ ਹੀ ਦੁਕਾਨਦਾਰਾਂ ਤੋਂ ਪੈਸੇ ਵਸੂਲਣ ਲਈ ਉਨ੍ਹਾਂ ਨੂੰ ਧਮਕੀ ਭਰੀਆਂ ਚਿੱਠੀਆਂ ਭੇਜਦਾ ਸੀ। ਆਪਣੇ ਸਿਰ 'ਤੇ ਚੜ੍ਹ ਕਰਜ਼ੇ ਨੂੰ ਉਤਾਰਣ ਲਈ ਦੋਸ਼ੀ ਵੱਲੋਂ ਇਹ ਆਸਾਨ ਤਰੀਕਾ ਅਪਣਾਇਆ ਗਿਆ ਸੀ। ਚਿੱਠੀਆਂ ਦੀ ਲਿਖਾਵਟ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ 'ਤੇ ਪੁਲਸ ਦੋਸ਼ੀ ਤੱਕ ਪਹੁੰਚ ਸਕੀ।
ਕੁਝ ਹੋਰ ਦੁਕਾਨਦਾਰਾਂ ਨੂੰ ਚਿੱਠੀਆਂ ਭੇਜਣ ਦੀ ਫਿਰਾਕ 'ਚ ਦੋਸ਼ੀ ਕੋਲੋਂ ਪੁਲਸ ਨੇ ਅਜਿਹੀਆਂ ਹੀ ਹੋਰ ਚਿੱਠੀਆਂ ਵੀ ਬਰਾਮਦ ਕਰ ਲਈਆਂ ਹਨ। ਫਿਲਹਾਲ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਅਗਲੀ ਕਾਰਵਾਈ 'ਚ ਜੁਟ ਗਈ ਹੈ।
ਚੰਡੀਗੜ੍ਹ 'ਚ ਸਿੰਚਾਈ ਮੰਤਰੀ ਨੇ ਕੀਤੀ ਮੀਟਿੰਗ (ਵੀਡੀਓ)
NEXT STORY