ਫਿਰੋਜ਼ਪੁਰ/ਜ਼ੀਰਾ, (ਕੁਮਾਰ, ਮਲਹੋਤਰਾ, ਗੁਰਮੇਲ)— ਥਾਣਾ ਜ਼ੀਰਾ ਦੇ ਏ. ਐੱਸ. ਆਈ. ਜੁਗਰਾਜ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਚੋਰੀ ਦੇ ਮੋਬਾਇਲ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਉਸ ਦਾ ਇਕ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇੰਦਰਜੀਤ ਸਿੰਘ ਤੇ ਗੌਰਵ ਨਾਮੀ ਵਿਅਕਤੀ ਮੋਬਾਇਲ ਤੇ ਪਰਸ ਖੋਹਣ ਦੀਆਂ ਵਾਰਦਾਤਾਂ ਕਰਦੇ ਹਨ, ਜੋ ਹੁਣ ਵੀ ਕੋਈ ਵਾਰਦਾਤ ਕਰਨ ਲਈ ਮੋਟਰਸਾਈਕਲ 'ਤੇ ਖੜ੍ਹੇ ਹਨ। ਪੁਲਸ ਨੇ ਤੁਰੰਤ ਰੇਡ ਕਰ ਕੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਪੁਲਸ ਨੇ ਚੋਰੀ ਦਾ ਮੋਬਾਇਲ ਮਾਰਕਾ ਓਪੋ ਬਰਾਮਦ ਕੀਤਾ ਹੈ। ਪੁਲਸ ਵੱਲੋਂ ਫਰਾਰ ਹੋਏ ਉਸ ਦੇ ਦੂਜੇ ਸਾਥੀ ਗੌਰਵ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਪੰਜਾਬ 'ਚ ਸੈਂਕੜੇ ਏਕੜ ਕਣਕ ਸੜ ਕੇ ਸੁਆਹ
NEXT STORY