ਤਰਨਤਾਰਨ, (ਆਹਲੂਵਾਲੀਆ)- ਕਿਸਾਨ ਵੱਲੋਂ ਖੁਦਕੁਸ਼ੀ ਕਰਨ 'ਤੇ ਆੜ੍ਹਤੀ 'ਤੇ ਹੋਏ ਪਰਚੇ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਿਲੇ ਦੀਆਂ ਵੱਖ-ਵੱਖ ਮੰਡੀਆਂ ਤੋਂ ਆਏ ਹੋਏ ਆੜ੍ਹਤੀਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਕ ਮੰਗ ਪੱਤਰ ਵਿਜੇ ਕਾਲੜਾ ਪ੍ਰਧਾਨ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੀ ਅਗਵਾਈ ਹੇਠ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਨੂੰ ਸੌਂਪਿਆ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਆੜ੍ਹਤੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਆੜ੍ਹਤੀਆਂ 'ਤੇ ਪਰਚੇ ਕਰਨ ਦੀ ਪ੍ਰਥਾ ਨੂੰ ਨਾ ਰੋਕਿਆ ਤਾਂ ਮਜਬੂਰਨ ਪਹਿਲਾਂ ਤਰਨਤਾਰਨ ਪੱਧਰ ਅਤੇ ਫਿਰ ਪੰਜਾਬ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਜਲਦੀ ਹੀ ਮਿਲ ਕੇ ਗੱਲਬਾਤ ਕਰਨਗੇ।
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਗੁਰਮਿੰਦਰ ਸਿੰਘ ਰਟੌਲ, ਪ੍ਰਧਾਨ ਕਰਨੈਲ ਸਿੰਘ ਦੇਉ, ਮਹਾਬੀਰ ਸਿੰਘ, ਯਸ਼ਪਾਲ ਸ਼ਰਮਾ, ਸਕੱਤਰ ਸਿੰਘ ਭਿੱਖੀਵਿੰਡ, ਬਲਦੇਵ ਸਿੰਘ ਫਤਿਆਬਾਦ, ਬਲਜੀਤ ਸਿੰਘ ਭੱਠੇ ਵਾਲਾ, ਅਵਤਾਰ ਸ਼ਰਮਾ, ਸਰੂਪ ਸਿੰਘ ਬਾਠ, ਪ੍ਰਭਜੀਤ ਰਟੌਲ, ਹਰਚੰਦ ਸਿੰਘ ਝੌਹਲ ਢਾਏ ਵਾਲਾ, ਕਰਮ ਸਿੰਘ ਅਲਗੋ ਕੋਠੀ, ਗੁਰਪ੍ਰੀਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ ਭੈਲ, ਸਤਨਾਮ ਸਿੰਘ ਦਿਆਲਪੁਰ, ਕੁਲਦੀਪ ਸਿੰਘ, ਜਸਵੰਤ ਸਿੰਘ ਖਾਲੜਾ, ਸੁਖਪਾਲ ਸਿੰਘ ਫਤਿਆਬਾਦ, ਤਰਬੀਰ ਸਿੰਘ ਝਬਾਲ, ਵਿਜੇ ਕੁਮਾਰ ਮੁੰਡਾਪਿੰਡ, ਗੁਰਿੰਦਰ ਲਾਲੀ ਚਾਚਾ, ਪ੍ਰੇਮ ਸਿੰਘ ਖਡੂਰ ਸਾਹਿਬ, ਚੌਧਰੀ ਬਲਵੰਤ ਸਿੰਘ, ਮੇਹਰ ਸਿੰਘ ਚੁਤਾਲਾ, ਦਵਿੰਦਰ ਸਿੰਘ ਬਿੱਟੂ, ਗੁਰਬਚਨ ਸਿੰਘ, ਬਲਜੀਤ ਸਿੰਘ ਚੰਦ ਤੇ ਕਸਤੂਰੀ ਲਾਲ ਆਦਿ ਹਾਜ਼ਰ ਸਨ।
ਤਲਵੰਡੀ ਸਾਬੋ ਪੁਲਸ ਵੱਲੋਂ ਚੂਰਾ-ਪੋਸਤ ਤੇ ਕਾਰ ਸਮੇਤ ਦੋ ਕਾਬੂ
NEXT STORY