ਲੁਧਿਆਣਾ (ਗੁਪਤਾ)-ਕੇਂਦਰੀ ਵਿੱਤ ਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਹਿੱਤ 'ਚ ਸਖਤ ਨਿਰਣਾ ਲੈਣ ਦੀ ਸਮਰਥਾ ਰੱਖਦੀ ਹੈ। ਜੀ. ਐੱਸ. ਟੀ. ਲਾਗੂ ਕਰ ਕੇ ਕੇਂਦਰ ਦੀ ਰਾਜ ਸਰਕਾਰ ਨੇ ਦੇਸ਼ ਨੂੰ ਆਰਥਿਕ ਤੌਰ 'ਤੇ ਇਕ ਕੀਤਾ ਹੈ। ਜੋ ਲੋਕ ਈਮਾਨਦਾਰੀ ਨਾਲ ਜੀ. ਐੱਸ. ਟੀ. ਅਦਾ ਕਰਨਗੇ, ਉਨ੍ਹਾਂ ਨੂੰ ਜ਼ਿੰਦਗੀ ਭਰ ਕਿਸੇ ਕਰ ਅਧਿਕਾਰੀ ਦੀ ਸ਼ਕਲ ਨਹੀਂ ਦੇਖਣੀ ਪਵੇਗੀ। ਜੇਤਲੀ ਅੱਜ ਇਥੇ ਪੰਡਤ ਦੀਨਦਿਯਾਲ ਉਪਾਧਿਆਏ ਭਵਨ ਦੇ ਨਾਂ ਨਾਲ ਦਾਣਾ ਮੰਡੀ ਰੋਡ 'ਤੇ 1000 ਗਜ਼ ਜਗ੍ਹਾ 'ਤੇ ਬਣਾਏ ਜਾ ਰਹੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਜੇਤਲੀ ਨੇ ਕਿਹਾ ਕਿ ਅੱਜ ਭਾਜਪਾ ਦਾ ਨਿਸ਼ਾਨਾ ਰਾਸ਼ਟਰਹਿੱਤਾਂ ਵਿਰੁੱਧ ਰਾਜਨੀਤੀ ਕਰਨ ਵਾਲੇ ਦਲਾਂ ਨੂੰ ਖਤਮ ਕਰਨ ਦਾ ਹੈ।
ਇਸ ਤੋਂ ਪਹਿਲਾਂ ਇਕ ਹੋਰ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਇਹ ਟੀਚਾ ਮਿੱਥਿਆ ਸੀ ਕਿ ਹਰ ਜ਼ਿਲੇ 'ਚ ਪਾਰਟੀ ਦਾ ਘੱਟ ਤੋਂ ਘੱਟ ਇਕ ਦਫਤਰ ਜ਼ਰੂਰ ਹੋਵੇ। ਇਸ 'ਤੇ ਅਮਲ ਕਰਦੇ ਹੋਏ ਦੇਸ਼ ਭਰ 'ਚ ਪਾਰਟੀ ਦੇ 600 ਦਫਤਰ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੰਜਾਬ 'ਚ ਵੀ ਪਾਰਟੀ ਦੇ 22 ਵਿਸ਼ਾਲ ਨਵੇਂ ਦਫਤਰ ਬਣਨਗੇ ਜਿਸ ਦਾ ਸ਼ੁੱਭਆਰੰਭ ਲੁਧਿਆਣਾ ਦਫਤਰ ਤੋਂ ਹੋ ਚੁੱਕਾ ਹੈ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਪ੍ਰਧਾਨ ਵਿਜੇ ਕੁਮਾਰ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਰਾਜ ਸਭਾ ਮੈਂਬ ਸ਼ਵੇਤ ਮਲਿਕ, ਜ਼ਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋੜਾ ਨੇ ਕਿਹਾ ਕਿ ਵਰਕਰਾਂ ਨੂੰ ਨਵਾਂ ਦਫਤਰ ਬਣਨ ਨਾਲ ਬੇਹੱਦ ਮਜ਼ਬੂਤੀ ਮਿਲੇਗੀ।
ਐਡਵੋਕੇਟ ਐੱਚ. ਐੱਸ. ਫੂਲਕਾ 'ਤੇ ਪਿਆ ਸੋਸ਼ਲ ਮੀਡੀਆ ਭਾਰੂ!
NEXT STORY