ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਕੁੜੀਆਂ ਦੇ ਸਕੂਲਾਂ 'ਚ 50 ਸਾਲ ਤੋਂ ਉੱਪਰ ਦੇ ਅਧਿਆਪਕਾਂ ਦੇ ਪੜ੍ਹਾਉਣ ਬਾਰੇ ਜਾਰੀ ਹੋਏ ਫੁਰਮਾਨ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਬੁੱਧਵਾਰ ਨੂੰ ਇਹ ਬਿਆਨ ਦਿੱਤਾ ਸੀ ਕਿ ਕੁੜੀਆਂ ਦੇ ਸਰਕਾਰੀ ਸਕੂਲਾਂ 'ਚ ਹੁਣ 50 ਸਾਲ ਤੋਂ ਜ਼ਿਆਦਾ ਉਮਰ ਵਾਲੇ ਅਧਿਆਪਕਾਂ ਨੂੰ ਕੁੜੀਆਂ ਨੂੰ ਪੜ੍ਹਾਉਣ ਲਈ ਲਾਇਆ ਜਾਵੇਗਾ। ਜਦੋਂ ਵੀਰਵਾਰ ਨੂੰ ਅਰੁਣਾ ਚੌਧਰੀ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਪੈਂਤੜਾ ਬਦਲਦੇ ਹੋਏ ਕਿਹਾ ਕਿ ਅਜੇ ਤਾਂ ਸਿਰਫ ਸੁਝਾਅ ਮੰਗੇ ਗਏ ਹਨ, ਜੇਕਰ ਲੋਕਾਂ ਨੂੰ ਇਹ ਸੁਝਾਅ ਪਸੰਦ ਨਹੀਂ ਹੈ ਤਾਂ ਸਕੀਮ ਨੂੰ ਰੱਦ ਕਰ ਦਿੱਤਾ ਜਾਵੇਗਾ। ਇਹ ਕਦਮ ਸਿੱਖਿਆ 'ਚ ਸੁਧਾਰ ਲਿਆਉਣ ਲਈ ਅਤੇ ਕਿਸੇ ਵਲੋਂ ਦਿੱਤੇ ਸੁਝਾਵਾਂ 'ਤੇ ਅਮਲ ਕਰਦੇ ਹੋਏ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਐਲਾਨ ਕੱਲ ਹੀ ਕੀਤਾ ਗਿਆ ਹੈ ਅਤੇ 15 ਦਿਨਾਂ ਦੇ ਅੰਦਰ-ਅੰਦਰ ਲੋਕਾਂ ਕੋਲੋਂ ਸੁਝਾਅ ਮੰਗੇ ਗਏ ਹਨ। ਜੇਕਰ ਲੋਕਾਂ ਨੂੰ ਇਹ ਸੁਝਾਅ ਪਸੰਦ ਨਹੀਂ ਆਇਆ ਤਾਂ ਉਸ ਨੂੰ ਬਦਲ ਦਿੱਤਾ ਜਾਵੇਗਾ। ਇਹ ਨਿਯਮ ਕਿਸੇ 'ਤੇ ਥੋਪਿਆ ਨਹੀਂ ਜਾਵੇਗਾ।
ਇੱਥੇ ਇਹ ਗੱਲ ਵਿਚਾਰਨ ਵਾਲੀ ਹੈ ਕਿ ਕੁੜੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਰੁਣਾ ਚੌਧਰੀ ਨੇ ਇਹ ਸੁਝਾਅ ਦਿੱਤਾ ਸੀ ਤਾਂ ਚਰਨਜੀਤ ਚੱਢਾ ਸਾਬਕਾ ਚੀਫ ਖਾਲਸਾ ਦੀਵਾਨ ਅਤੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੋਵੇਂ 50 ਸਾਲ ਦੀ ਉਮਰ ਤੋਂ ਜ਼ਿਆਦਾ ਹੁੰਦੇ ਹੋਏ ਵੀ ਅਸ਼ਲੀਲ ਹਰਕਤਾਂ 'ਚ ਸ਼ਾਮਲ ਪਾਏ ਗਏ ਸਨ ਤਾਂ ਫਿਰ ਇਸ ਗੱਲ ਦੀ ਕੀ ਗਾਰੰਟੀ ਹੈ ਕਿ 50 ਸਾਲ ਤੋਂ ਉੱਪਰ ਦੇ ਅਧਿਆਪਕ ਸਾਫ-ਸੁਥਰੇ ਅਕਸ ਵਾਲੇ ਹੋਣਗੇ ਜਾਂ 50 ਸਾਲ ਤੋਂ ਘੱਟ ਉਮਰ ਵਾਲੇ ਅਧਿਆਪਕਾਂ ਗਲਤ ਆਚਰਣ ਵਾਲੇ ਹੋਣਗੇ।
ਸਿਹਤ ਵਿਭਾਗ ਨੇ 71 ਮਰੀਜ਼ਾਂ ਦੇ ਕੀਤੇ ਚਿੱਟੇ ਮੋਤੀਏ ਦੇ ਸਫ਼ਲ ਅਪ੍ਰੇਸ਼ਨ
NEXT STORY