ਚੰਡੀਗੜ੍ਹ- ਪੰਜਾਬ ਵਿਧਾਨ ਸਭਾ 'ਚ ਵਿਧਾਇਕ ਅਰੁਣਾ ਚੌਧਰੀ ਨੇ ਗੁਰਦਾਸਪੁਰ ਸ਼ਹਿਰ 'ਚ ਲੱਗੇ ਕੂੜੇ ਦੇ ਡੰਪ ਨੂੰ ਲੈ ਕੇ ਮੰਤਰੀ ਡਾ. ਰਵਜੋਤ ਨੂੰ ਸਵਾਲ ਕਰਦਿਆਂ ਕਿਹਾ ਕਿ ਮੇਨ ਸ਼ਹਿਰ 'ਚ ਅੱਜ ਵੀ ਕੁੜੇ ਸੁੱਟਿਆ ਜਾ ਰਿਹਾ ਹੈ, ਜਿਸ ਦੀ ਤਸਵੀਰ ਵੀ ਮੰਗਵਾਈ ਗਈ ਹੈ। ਹਾਲਾਂਕਿ ਪ੍ਰਫੈਸਿੰਗ ਯੂਨਿਟ ਸਿੰਘੋਵਾਲ, ਬੀ. ਡੀ.ਪੀ. ਓ. ਆਫਿਸ ਦੇ ਸਾਹਮਣੇ ਅਤੇ ਸੇਵਾ ਕੇਂਦਰ ਦੇ ਨੇੜੇ ਡੰਪ ਬਣਾਏ ਹਨ ਫਿਰ ਵੀ ਕੂੜਾ ਮੇਨ ਸ਼ਹਿਰ 'ਚ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਦਾ ਕੁੜਾ ਇਨ੍ਹਾਂ ਛੋਟੇ ਡੰਪਾ 'ਚ ਨਹੀਂ ਆ ਸਕਦਾ। ਇਸ ਕਾਰਕੇ ਮੇਰਾ ਸਵਾਲ ਹੈ ਇਸ ਦਾ ਪੱਕਾ ਹੱਲ ਕਦੋਂ ਤੱਕ ਲੱਭਿਆ ਜਾਵੇਗਾ ਅਤੇ ਕਦੋਂ ਤੱਕ ਇਹ ਡੰਪਿੰਗ ਗਰਾਊਂਡ ਸ਼ਿਫਟ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੇਜ਼ ਹਨ੍ਹੇਰੀ ਨਾਲ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਇਸ 'ਤੇ ਮੰਤਰੀ ਡਾ. ਰਵਜੋਤ ਨੇ ਕਿਹਾ ਕਿ ਵਿਭਾਗ ਦੀ ਜਾਣਕਾਰੀ ਮੁਤਾਬਕ ਜੋ ਇਹ ਡੰਪ ਹੈ ਇਸੇ ਸਾਲ ਜਨਵਰੀ 'ਚ ਸਾਫ਼ ਕੀਤਾ ਜਾ ਚੁਕਿਆ ਹੈ। ਜੇਕਰ ਮੈਂਬਰ ਸਾਹਿਬਾ ਨੂੰ ਲੱਗ ਰਿਹਾ ਹੈ ਅਜੇ ਵੀ ਕੂੜਾ ਸੁਟਿਆ ਜਾ ਰਿਹਾ ਹੈ ਤਾਂ ਨਿਰਦੇਸ਼ ਦੇ ਕੇ ਉਹ ਵੀ ਸਾਫ਼ ਕਰਵਾ ਦਿੱਤਾ ਜਾਵੇਗਾ। ਫਿਲਹਾਲ ਲਈ ਕੂੜਾ ਦੋ ਯੂਨਿਟ ਸਿੰਘੋਵਾਲ ਰੋਡ ਅਤੇ ਸੇਵਾ ਕੇਂਦਰ ਨੇੜੇ ਬਣੇ ਡੰਪ 'ਚ ਸੁਟਵਾ ਰਹੇ ਹਾਂ। ਜੇਕਰ ਉਹ ਵੀ ਦੋ ਯੂਨਿਟ ਸਹੀ ਨਹੀਂ ਹੈ ਤਾਂ ਅਸੀਂ ਜਲਦ ਹੀ ਕੋਈ ਗਰਾਊਂਡ ਦੀ ਤਲਾਸ਼ ਕਰ ਉੱਥੇ ਪ੍ਰੋਸੈਸਿੰਗ ਸ਼ੁਰੂ ਕਰਵਾ ਦਿਆਂਗੇ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਨਾਲ ਮੁੰਡੇ ਦਾ ਕਤਲ
ਅਰੁਣਾ ਨੇ ਅੱਗੇ ਬੋਲਦਿਆਂ ਕਿਹਾ ਕਿ ਬੇਨਤੀ ਹੈ ਕਿ ਜਲਦ ਤੋਂ ਜਲਦ ਜ਼ਿਲ੍ਹਾ ਮੈਜਿਸਟ੍ਰੈਟ ਨੂੰ ਲੈ ਕੇ ਇਹ ਡੰਪਿੰਗ ਗਰਾਊਂਡ ਸ਼ਹਿਰ ਤੋਂ ਬਾਹਰ ਕੱਢੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ 'ਚ ਹੰਗਾਮਾ, ਬਾਜਵਾ-ਬੈਂਸ ਵਿਚਾਲੇ ਤਿੱਖੀ ਬਹਿਸ, ਸਦਨ ਦੀ ਕਾਰਵਾਈ ਮੁਲਤਵੀ
NEXT STORY