ਜਲੰਧਰ (ਰਮਨਦੀਪ ਸੋਢੀ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਲੋਕ ਸਭਾ ਉਮੀਦਵਾਰਾਂ ਦਾ ਐਲਾਨ 2-3 ਦਿਨਾਂ ਵਿਚ ਹੋ ਜਾਵੇਗਾ। ਕੇਜਰੀਵਾਲ ਨੇ ਇਹ ਗੱਲ ਜਲੰਧਰ ਵਿਖੇ 165 ਮੁਹੱਲਾ ਕਲੀਨਿਕਾਂ ਦੇ ਉਦਘਾਟਨ ਦੌਰਾਨ ਕਹੀ। ਅਰਵਿੰਦ ਕੇਜਰੀਵਾਲ ਦੋ ਦਿਨ ਦੇ ਪੰਜਾਬ ਦੌਰੇ ’ਤੇ ਹਨ। ਆਪਣੇ ਕੱਲ੍ਹ ਦੂਜੇ ਦਿਨ ਦੇ ਦੌਰੇ ਦੌਰਾਨ ਉਹ ਲੁਧਿਆਣਾ ਵਿਖੇ ਵਪਾਰੀਆਂ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੁਹੱਲਾ ਕਲੀਨਿਕਾਂ ਤੋਂ ਲੋਕ ਬਹੁਤ ਖੁਸ਼ ਹਨ। ਪਹਿਲਾਂ ਸਰਕਾਰੀ ਡਿਸਪੈਂਸਰੀਆਂ ਟੁੱਟੀਆਂ ਫੁੱਟੀਆਂ ਹੁੰਦੀਆਂ ਸਨ, ਪਹਿਲਾਂ ਦੇ ਅਤੇ ਹੁਣ ਦੇ ਸਰਕਾਰੀ ਹੈਲਥ ਸਿਸਟਮ ਵਿਚ ਬਹੁਤ ਫਰਕ ਹੈ। ਅਸੀਂ ਮੁਹੱਲਾ ਕਲੀਨਿਕਾਂ ਵਿਚ ਫਾਈਵ ਸਟਾਰ ਵਰਗੀਆਂ ਸਹੂਲਤਾਂ ਦੇ ਰਹੇ ਹਾਂ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ ਸਾਰੇ ਇਲਾਜ ਮੁਫਤ ਹੋ ਰਹੇ ਹਨ, ਦਵਾਈਆਂ ਮੁਫਤ ਮਿਲ ਰਹੀਆਂ ਹਨ, ਜਿੱਥੇ ਹੁਣ ਤਕ ਕਰੋੜ ਤੋਂ ਵੱਧ ਲੋਕ ਇਲਾਜ ਕਰਵਾ ਚੁੱਕੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਜਾਰੀ ਕੀਤੇ ਹੁਕਮ
ਇਸ ਤੋਂ ਇਲਾਵਾ ਵੱਡੇ ਹਸਪਤਾਲਾਂ ਨੂੰ ਵੀ ਰੈਨੋਵੇਟ ਕੀਤਾ ਜਾ ਰਿਹਾ ਹੈ, ਉਥੇ ਵੀ ਸਾਰਾ ਇਲਾਜ ਮੁਫਤ ਮੁਹੱਈਆ ਕਰਵਾਇਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਅੱਜ ਤੋਂ 12-13 ਸਾਲ ਪਹਿਲਾਂ ਆਮ ਆਦਮੀ ਪਾਰਟੀ ਬਣੀ ਸੀ ਪਰ ਅਸੀਂ ਲੀਡਰ ਨਹੀਂ ਸਗੋਂ ਆਮ ਲੋਕ ਹਾਂ। ਇਸੇ ਲਈ ਅਸੀਂ ਆਮ ਲੋਕਾਂ ਦੀਆਂ ਮੁੱਢਲੀਆਂ ਲੋੜਾਂ ’ਤੇ ਧਿਆਨ ਦਿੱਤਾ, ਸਕੂਲ ਚੰਗੇ ਬਣਵਾਏ, ਪ੍ਰਾਈਵੇਟ ਹਸਪਤਾਲਾਂ ਵਿਚ ਪੂਰੀ ਜ਼ਿੰਦਗੀ ਦੀ ਜਮਾਂ ਪੂੰਜੀ ਖਤਮ ਹੋ ਜਾਂਦੀ ਹੈ, ਇਸ ਲਈ ਮੁਹੱਲਾ ਕਲੀਨਿਕ ਬਣਵਾਏ। ਬਿਜਲੀ ਮੁਫਤ ਕੀਤੀ। ਆਮ ਲੋਕਾਂ ਦੀਆਂ ਹਰ ਮੁਸ਼ਕਲ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇਹੋ ਕਾਰਣ ਹੈ ਕਿ ਲੋਕ ਸਾਡੇ ਨਾਲ ਜੁੜ ਰਹੇ ਹਨ। ਅਸੀਂ ਜਿੱਥੇ ਵੀ ਜਾ ਰਹੇ ਹਾਂ ਲੋਕ ਸਾਡਾ ਸਾਥ ਦੇ ਰਹੇ ਹਨ।
ਇਹ ਵੀ ਪੜ੍ਹੋ : ਸੋਮਵਾਰ ਨੂੰ ਪੰਜਾਬ ਦੇ ਇਸ ਜ਼ਿਲ੍ਹੇ ਵਿਚ ਸਰਕਾਰੀ ਛੁੱਟੀ ਦਾ ਐਲਾਨ
ਸਾਨੂੰ 13 ਦੀਆਂ 13 ਸੀਟਾਂ ਜਿਤਾਓ
ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਸਾਨੂੰ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾਓ। ਇਸ ਲਈ ਨਹੀਂ ਕਿ ਸਾਨੂੰ ਸੱਤਾ ਦੀ ਲੋੜ ਹੈ, ਇਸ ਲਈ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ’ਤੇ ਕੇਂਦਰ ਦਾ ਹਮਲਾ ਹੋ ਰਿਹਾ ਹੈ, ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ। ਸ਼ਹੀਦਾਂ ਦੀਆਂ ਝਾਕੀਆਂ ਨੂੰ ਕੇਂਦਰ ਨੇ ਰਿਜੈਕਟ ਕੀਤਾ, ਇਹ ਹੁੰਦੇ ਕੌਣ ਹਨ ਸਾਡੇ ਸ਼ਹੀਦਾਂ ਨੂੰ ਰਿਜੈਕਟ ਕਰਨ ਵਾਲੇ। ਇਹ ਪੰਜਾਬ ਦੇ ਲੋਕਾਂ ਦਾ ਅਪਮਾਨ ਹੈ। ਪਿਛਲੀ ਵਾਰ ਗਵਰਨਰ ਨੇ ਬਜਟ ਸੈਸ਼ਨ ਨਹੀਂ ਹੋਣ ਦਿੱਤਾ ਇਸ ਲਈ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ। 8 ਹਜ਼ਾਰ ਕਰੋੜ ਰੁਪਿਆ ਕੇਂਦਰ ਸਰਕਾਰ ਨੇ ਰੋਕਿਆ ਹੈ, ਜੇ ਇਹ ਪੈਸਾ ਮਿਲ ਜਾਵੇ ਤਾਂ ਪੰਜਾਬ ਦਾ ਕਿੰਨਾ ਵਿਕਾਸ ਹੋਵੇਗਾ। ਇਕੱਲਾ ਭਗਵੰਤ ਮਾਨ ਕੇਂਦਰ ਨਾਲ ਲੜ ਰਿਹਾ ਹੈ, ਜੇ 13 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲ ਗਈਆਂ ਤਾਂ ਭਗਵੰਤ ਮਾਨ ਦੇ ਹੱਥ ਮਜ਼ਬੂਤ ਹੋਣਗੇ। ਪੰਜਾਬ ਦਾ ਵਿਕਾਸ ਕਰਨ ਲਈ ਲੋਕਾਂ ਦੇ ਸਾਥ ਦੀ ਲੋੜ ਹੈ। ਜਿਸ ਤਰ੍ਹਾਂ 92 ਸੀਟਾਂ ਦੇ ਕੇ ਸਾਡੇ ਹੱਥ ਮਜ਼ਬੂਤ ਕੀਤੇ ਇਸੇ ਤਰ੍ਹਾਂ 13 ਸੀਟਾਂ ਵੀ ਜਿਤਾ ਦਿਓ।
ਇਹ ਵੀ ਪੜ੍ਹੋ : ਪੰਜਾਬ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ੁਸ਼ਖਬਰੀ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦੀ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਜਲੰਧਰ ਤੋਂ 165 ਨਵੇਂ ਮੁਹੱਲਾ ਕਲੀਨਿਕਾਂ ਦੀ ਕੀਤੀ ਸ਼ੁਰੂਆਤ
NEXT STORY