ਲੁਧਿਆਣਾ/ਜਲੰਧਰ (ਵੈੱਬ ਡੈਸਕ)- ਪੰਜਾਬ 'ਚ ਅੱਜ ਤੋਂ ਸਾਰੀਆਂ ਆਰ. ਟੀ. ਓ. ਸੇਵਾਵਾਂ ਨੂੰ ਸੇਵਾ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਵਿੱਚ ਆਰ. ਟੀ. ਓ. ਦੀਆਂ 100 ਫ਼ੀਸਦੀ ਫੇਸਲੈੱਸ ਸੇਵਾਵਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 1947 ਵਿਚ ਦੇਸ਼ ਆਜ਼ਾਦ ਹੋਇਆ ਸੀ। ਅਸੀਂ ਸੋਚਿਆ ਸੀ ਕਿ ਅੰਗਰੇਜ਼ ਚਲੇ ਜਾਣਗੇ ਤਾਂ ਸੌਖਾ ਸਾਹ ਲਵਾਂਗੇ ਪਰ ਪਿਛਲੇ 75 ਸਾਲਾਂ ਤੋਂ ਲੋਕ ਅਫ਼ਸਰਸ਼ਾਹੀ ਦਾ ਸ਼ਿਕਾਰ ਹੋ ਗਏ। ਕਿਸੇ ਵੀ ਵਿਅਤਤੀ ਦਾ ਕੰਮ ਬਿਨਾਂ ਰਿਸ਼ਵਤਖੋਰੀ ਦੇ ਨਹੀਂ ਹੋ ਰਿਹਾ। ਲੋਕ ਸਰਕਾਰੀ ਦਫ਼ਤਰਾਂ ਦੇ ਗੁਲਾਮ ਹੋ ਗਏ ਹਨ। ਇਹ ਕੰਮ 75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ, ਜੋ ਅੱਜ ਪੰਜਾਬ ਵਿਚ ਹੋਇਆ ਹੈ।
ਇਹ ਵੀ ਪੜ੍ਹੋ:ਪੰਜਾਬ 'ਚ ਵੱਡੀ ਵਾਰਦਾਤ! ਸ੍ਰੀ ਅਨੰਦਪੁਰ ਸਾਹਿਬ ਵਿਖੇ 'ਆਪ' ਆਗੂ ਨੂੰ ਮਾਰੀਆਂ ਗੋਲ਼ੀਆਂ, ਵਿਆਹ ਦੌਰਾਨ ਪਿਆ ਭੜਥੂ
ਹੁਣ 1076 'ਤੇ ਇਕ ਕਾਲ ਕਰਨ ਨਾਲ ਤੁਹਾਨੂੰ ਤੁਹਾਡਾ ਲਾਇਸੈਂਸ ਮਿਲ ਜਾਵੇਗਾ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਲੈਣ ਲਈ ਰਿਸ਼ਵਤ ਦੇਣੀ ਪੈਂਦੀ ਸੀ ਪਰ ਹੁਣ 1076 'ਤੇ ਕਾਲ ਕਰਕੇ ਸਾਡੇ ਕਰਮਚਾਰੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਦਾ ਕੰਮ ਕਰਵਾਉਣਗੇ। ਪਹਿਲਾਂ ਉਦੋਂ ਤੱਕ ਕੰਮ ਨਹੀਂ ਹੁੰਦਾ ਸੀ ਜਦੋਂ ਲੋਕ ਦਲਾਲ ਨੂੰ ਨਹੀਂ ਫੜਦੇ ਸਨ ਪਰ ਹੁਣ ਦਲਾਲਾਂ ਦੀ ਲੋੜ ਨਹੀਂ ਪਵੇਗੀ। ਜਦੋਂ ਲੋਕ ਫ਼ੋਨ ਕਰਨਗੇ ਤਾਂ ਉਨ੍ਹਾਂ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੂੰ ਕਿਹੜੇ ਕੰਮ ਕਰਨ ਦੀ ਲੋੜ ਹੈ। ਇਕ ਕਰਮਚਾਰੀ ਨਿਰਧਾਰਤ ਸਮੇਂ 'ਤੇ ਫੋਟੋਸਟੇਟ ਮਸ਼ੀਨ ਲੈ ਕੇ ਉਨ੍ਹਾਂ ਦੇ ਘਰ ਆਵੇਗਾ। ਸਾਰੇ ਵਿਭਾਗਾਂ ਨੂੰ ਤਾਲਾ ਲਗਾ ਕੇ ਡਿਜੀਟਲ ਸਿਸਟਮ ਵਿਚ ਕੰਮ ਕੀਤਾ ਜਾਵੇਗਾ। ਅਸੀਂ ਸਿਸਟਮ ਬਦਲ ਦੇਵਾਂਗੇ।
ਇਹ ਵੀ ਪੜ੍ਹੋ: ਬਟਾਲਾ ਤੋਂ ਵੱਡੀ ਖ਼ਬਰ! ਘੇਰਲੂ ਝਗੜੇ ਨੇ ਧਾਰਿਆ ਭਿਆਨਕ ਰੂਪ, ਪਿਓ ਨੇ ਜਵਾਕਾਂ ਨਾਲ ਕੀਤਾ ਰੂਹ ਕੰਬਾਊ ਕਾਂਡ
ਹੁਣ 56 ਸਹੂਲਤਾਂ ਮਿਲਣਗੀਆਂ ਆਨਲਾਈਟ ਪੋਰਟਲ 'ਤੇ
ਅੱਜ ਤੋਂ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਰਿਕਾਰਡ ਅਤੇ ਵਾਹਨਾਂ ਨਾਲ ਸਬੰਧਤ ਸਾਰੀਆਂ 56 ਸੇਵਾਵਾਂ ਸੇਵਾ ਕੇਂਦਰਾਂ ਜਾਂ ਆਨਲਾਈਨ ਪੋਰਟਲ ਰਾਹੀਂ ਉਪਲੱਬਧ ਹੋਣਗੀਆਂ। ਪੰਜਾਬ ਵਿੱਚ 544 ਸੇਵਾ ਕੇਂਦਰ ਹਨ, ਜੋ ਟਰਾਂਸਪੋਰਟ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਜੇਕਰ ਲੋਕ ਇਨ੍ਹਾਂ ਸੇਵਾਵਾਂ ਦਾ ਆਨਲਾਈਨ ਲਾਭ ਉਠਾਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਘਰ ਬੈਠੇ ਹੀ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਚਾਹੁੰਦਾ ਹੈ ਕਿ ਸੇਵਾ ਕੇਂਦਰ ਦਾ ਪ੍ਰਤੀਨਿਧੀ ਉਨ੍ਹਾਂ ਦੇ ਘਰ ਆ ਕੇ ਕੰਮ ਕਰਵਾਏ ਤਾਂ ਉਹ ਅਜਿਹਾ ਕਰ ਸਕਦਾ ਹੈ। ਹੁਣ ਤੱਕ ਸੇਵਾ ਕੇਂਦਰ ਰਾਹੀਂ 38 ਆਰ. ਟੀ. ਓ. ਸੇਵਾਵਾਂ ਉਪਲੱਬਧ ਸਨ।
ਇਹ ਵੀ ਪੜ੍ਹੋ: Big Breaking: ਪੰਜਾਬ ਦੇ ਵਿਧਾਇਕ 'ਤੇ ਹਰਿਆਣਾ 'ਚ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ
NEXT STORY