ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਚ ਚੋਣ ਪ੍ਰਚਾਰ ’ਤੇ ਆਏ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦਿਕਸ਼ਿਤ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਬੇਹੱਦ ਗੰਭੀਰ ਦੋਸ਼ ਲਗਾਏ ਹਨ। ਚੰਡੀਗੜ੍ਹ ਵਿਚ ਗੱਲਬਾਤ ਕਰਦਿਆਂ ਦਿਕਸ਼ਿਤ ਨੇ ਕਿਹਾ ਕਿ ਕੇਜਰੀਵਾਲ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਦੇ ਪ੍ਰਾਪਤ ਕਰੀਬ 56 ਲੱਖ ਰੁਪਏ ਦੇ ਫੰਡਜ਼ ਦੀ ਦੁਰਵਰਤੋਂ ਕੀਤੀ ਹੈ। ਇਸ ਲਈ ਸੀ. ਬੀ. ਆਈ. ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਦਿਕਸ਼ਿਤ ਨੇ ਇਸ ਸਬੰਧ ਸੀ.ਬੀ.ਆਈ. ਦੇ ਡਾਇਰੈਕਟਰ ਨੂੰ ਇੱਕ ਪੱਤਰ ਵੀ ਲਿਖਿਆ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਦੇ ਉਪ ਮੁੱਖ ਮੰਤਰੀ ਵਾਲੇ ਬਿਆਨ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਖੀ ਵੱਡੀ ਗੱਲ
ਦਿਕਸ਼ਿਤ ਨੇ ਦੋਸ਼ ਲਗਾਇਆ ਕਿ ਜਦੋਂ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਦੇ ਅਧਿਕਾਰੀ ਸਨ ਤਾਂ ਉਹ ਦਿੱਲੀ ਦੀ ਇਕ ਸਵੈ ਸੇਵੀ ਸੰਸਥਾ ਦੇ ਨਾਲ ਕੰਮ ਕਰਦੇ ਸਨ। ‘ਆਪ’ ਨੇਤਾ ਮਨੀਸ਼ ਸਿਸੋਦੀਆ ਵੀ ਉਨ੍ਹਾਂ ਦੇ ਨਾਲ ਜੁੜੇ ਹੋਏ ਸਨ। ਇਸ ਸਵੈ ਸੇਵੀ ਸੰਸਥਾ ਨੂੰ ਯੂ.ਐੱਨ.ਡੀ.ਪੀ. ਨੇ ਫੰਡ ਰਿਲੀਜ਼ ਕੀਤੇ। ਬਾਅਦ ਵਿਚ ਯੂ.ਐੱਨ.ਡੀ.ਪੀ. ਨੇ ਇਨ੍ਹਾਂ ਫੰਡਜ਼ ਨੂੰ ਲੈ ਕੇ ਆਡਿਟ ਕਰਵਾਇਆ, ਜਿਸ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ। ਆਡਿਟ ਰਿਪੋਰਟ ਵਿਚ ਸਵੈ ਸੇਵੀ ਸੰਸਥਾ ਨੂੰ ਦਿੱਤੇ ਗਏ ਫੰਡਜ਼ ਵਿਚ 32 ਜਗ੍ਹਾ ਗੜਬੜੀ ਪਾਈ ਗਈ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ, ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਦਿਕਸ਼ਿਤ ਨੇ ਕਿਹਾ ਕਿ ਯੂ.ਐੱਨ.ਡੀ.ਪੀ. ਦੇ ਇਤਿਹਾਸ ਵਿਚ ਇੰਨੀ ਜ਼ਿਆਦਾ ਗੜਬੜੀ ਕਰਨ ਵਾਲਾ ਸੰਭਵ ਹੈ ਕਿ ਇਹ ਕੋਈ ਪਹਿਲਾ ਵਿਕਾਸ ਪ੍ਰੋਜੈਕਟ ਹੈ। ਇਨ੍ਹਾਂ ਗੜਬੜੀਆਂ ਵਿਚ ਸਭ ਤੋਂ ਗੰਭੀਰ ਗੱਲ ਇਹ ਸੀ ਕਿ ਕਰੀਬ 56 ਲੱਖ ਰੁਪਏ ਦੇ ਫੰਡਜ਼ ਦੀ ਦੁਰਵਰਤੋਂ ਕੀਤੀ ਗਈ। ਇਹ ਧਨਰਾਸ਼ੀ ਜਿਸ ਕਾਰਜ ਲਈ ਦਿੱਤੀ ਗਈ ਸੀ, ਉਸ ਨੂੰ ਡਾਇਵਰਟ ਕਰਕੇ ਕਿਸੇ ਹੋਰ ਕੰਮ ’ਤੇ ਖਰਚ ਕਰ ਦਿੱਤਾ ਗਿਆ। ਜਦੋਂ ਯੂ.ਐੱਨ.ਡੀ.ਪੀ. ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਕੇਜਰੀਵਾਲ ਨੂੰ ਬੁਲਾਇਆ ਅਤੇ ਰੰਗੇ ਹੱਥੀਂ ਫੜ੍ਹੇ ਜਾਣ ’ਤੇ ਕੇਜਰੀਵਾਲ ਨੂੰ ਮਜਬੂਰਨ ਪੂਰੀ ਧਨਰਾਸ਼ੀ ਵਾਪਸ ਕਰਨੀ ਪਈ। ਦਿਕਸ਼ਿਤ ਨੇ ਕਿਹਾ ਕਿ ਹਾਲਾਂਕਿ ਭਾਰਤ ਸੰਯੁਕਤ ਰਾਸ਼ਟਰ ਸੰਘ ਦਾ ਮੈਂਬਰ ਹੈ। ਇਸ ਲਈ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਸੀ.ਬੀ.ਆਈ. ਦੇ ਦਾਇਰੇ ਵਿਚ ਆਉਂਦਾ ਹੈ। ਸੀ.ਬੀ.ਆਈ. ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ ਦੋ-ਤਿੰਨ ਮੁੱਖ ਮੰਤਰੀ ਭੁਗਤਾ ਦਿੱਤੇ, ਜੇ ਠੀਕ ਨਾ ਚੱਲਿਆ ਤਾਂ...
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੋਗਾ ਦੇ ਹਸਪਤਾਲ 'ਚ ਨੌਜਵਾਨ ਦੀ ਮੌਤ, ਪਰਿਵਾਰਕ ਮੈਬਰਾਂ ਨੇ ਡਾਕਟਰ 'ਤੇ ਲਾਇਆ ਅਣਗਹਿਲੀ ਦਾ ਦੋਸ਼
NEXT STORY