ਜਲੰਧਰ (ਜਸਬੀਰ ਵਾਟਾਂਵਾਲੀ)— ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ 'ਤੇ ਅੱਜ ਹਮਲਾ ਕਰ ਦਿੱਤਾ ਗਿਆ। ਦੱਸ ਦੇਈਏ ਕਿ ਉਨ੍ਹਾਂ 'ਤੇ ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਆਪਣੇ ਦਿੱਲੀ ਸਕਤਰੇਤ 'ਚ ਮੌਜੂਦ ਸਨ। ਹਮਲਾਵਰ ਦੀ ਪਛਾਣ ਅਨਿਲ ਕੁਮਾਰ ਵਾਸੀ ਨਾਰਾਇਣਾ ਦੇ ਰੂਪ 'ਚ ਹੋਈ ਹੈ। ਹਮਲਾਵਰ ਨੇ ਪਹਿਲਾਂ ਕੇਜਰੀਵਾਲ 'ਤੇ ਲਾਲ ਮਿਰਚੀ ਪਾਊਡਰ ਸੁੱਟਿਆ ਅਤੇ ਉਸ ਤੋਂ ਬਾਅਦ ਹੱਥੋਂਪਾਈ ਵੀ ਕੀਤੀ। ਇਸ ਦੌਰਾਨ ਕੇਜਰੀਵਾਲ ਦੀ ਐਨਕ ਟੁੱਟ ਗਈ। ਮੌਕੇ 'ਤੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਪੁਲਸ ਵੱਲੋਂ ਭਾਵੇਂ ਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਕੇਜਰੀਵਾਲ 'ਤੇ ਕੀਤਾ ਗਿਆ ਹਮਲਾ ਆਪਣੇ ਪਿੱਛੇ ਕਈ ਸਵਾਲ ਛੱਡ ਗਿਆ ਹੈ।
'ਜਗ ਬਾਣੀ' ਦੇ ਪਤਿਰਕਾਰ ਰਮਨਦੀਪ ਸਿੰਘ ਸੋਢੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਭਗਵੰਤ ਮਾਨ ਨੇ ਇਸ ਹਮਲੇ ਨਿਖੇਧੀ ਕੀਤੀ। ਮਾਨ ਕਿਹਾ ਕਿ ਇਹ ਹਮਲਾ ਕਾਂਗਰਸ ਅਤੇ ਭਾਜਪਾ ਦੀ ਸ਼ਹਿ 'ਤੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਦਿੱਲੀ ਚੋਣਾਂ ਦੌਰਾਨ ਕਾਂਗਰਸ ਅਤੇ ਭਾਜਪਾ ਦਾ ਜੋ ਹਸ਼ਰ ਹੋਇਆ ਉਹ ਉਸ ਨੂੰ ਅੱਜ ਤੱਕ ਨਹੀਂ ਭੁੱਲੇ ਹਨ, ਸ਼ਾਇਦ ਇਸੇ ਲਈ ਹੀ ਉਹ ਹਮਲਾ ਕਰਵਾ ਕੇ ਕੇਜਰੀਵਾਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ।
ਆਖਿਰ ਕੇਜਰੀਵਾਲ 'ਤੇ ਹੀ ਕਿਉਂ ਹੋ ਰਹੇ ਨੇ ਹਮਲੇ
ਪੱਤਰਕਾਰ ਵੱਲੋਂ ਜਦੋਂ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਗਿਆ ਕਿ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਕੇਜਰੀਵਾਲ ਉੱਤੇ ਕਰੀਬ ਪੰਜ ਹਮਲੇ ਹੋ ਚੁੱਕੇ ਹਨ, ਆਖਿਰ ਕੀ ਕਾਰਨ ਹੈ ਕਿ ਉਨ੍ਹਾਂ 'ਤੇ ਏਨੇ ਹਮਲੇ ਹੋ ਰਹੇ ਹਨ। ਇਸ ਦੇ ਜਵਾਬ 'ਚ ਮਾਨ ਨੇ ਕਿਹਾ ਕਿ ਕੇਜਰੀਵਾਲ ਸਿਸਟਮ ਨੂੰ ਬਦਲਣ ਦਾ ਯਤਨ ਕਰ ਰਹੇ ਹਨ ਜੋ ਭਾਜਪਾ ਅਤੇ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਇਨ੍ਹਾਂ ਦੋਹਾਂ ਪਾਰਟੀਆਂ ਨੇ ਵਾਰੀ ਬੰਨ੍ਹ ਕੇ ਲੋਕਾਂ ਨੂੰ ਲੁੱਟਿਆ ਹੈ, ਹੁਣ ਉਨ੍ਹਾਂ ਲੁੱਟ ਬੰਦ ਹੋ ਗਈ ਹੈ, ਜੋ ਉਨ੍ਹਾਂ ਨੂੰ ਗਵਾਰਾ ਨਹੀਂ।
ਮਿਰਚਾਂ ਦੀ ਥਾਂ ਕੈਮੀਕਲ ਨਾਲ ਵੀ ਕੀਤਾ ਜਾ ਸਕਦਾ ਸੀ ਹਮਲਾ
ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਦਿੱਲੀ ਦੀਆਂ ਸੁਰੱਖਿਆ ਏਜੰਸੀਆਂ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਦਿੱਲੀ 'ਚ ਜੇਕਰ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦਾ ਕੀ ਹਸ਼ਰ ਹੋਵੇਗਾ। ਉਨ੍ਹਾਂ ਸਰੱਖਿਆ ਏਜੰਸੀਆਂ ਦੀ ਲਾਪਰਵਾਹੀ ਨੂੰ ਚਿਤਾਰਦੇ ਹੋਏ ਮਨਮੀਤ ਅਲੀ ਸ਼ੇਰ ਦੀ ਉਦਾਰਹਣ ਦਿੱਤੀ ਅਤੇ ਕਿਹਾ ਕਿ ਹਮਲਾਵਰ ਮਿਰਚਾਂ ਦੀ ਥਾਂ 'ਤੇ ਕੈਮੀਕਲ ਵੀ ਵਰਤ ਸਕਦਾ ਸੀ।
500 ਗ੍ਰਾਮ ਹੈਰੋਇਨ ਸਮੇਤ ਤਸਕਰ ਕਾਬੂ
NEXT STORY