ਚੰਡੀਗੜ੍ਹ (ਮਨਮੋਹਨ) : ਪੰਜਾਬ ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਪੰਜਾਬ ਤੋਂ ਦੂਰ ਚੱਲ ਰਹੇ ਹਨ, ਜਿਸ ਬਾਰੇ ਵੱਖ-ਵੱਖ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਪਰ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਇਸ ਦਾ ਕਾਰਨ ਦੱਸਦਿਆਂ ਕਿਹਾ ਹੈ ਕਿ ਨਵਜੋਤ ਸਿੱਧੂ ਨੇ ਪੰਜਾਬ ਅੰਦਰ ਆਖਰੀ ਗੇੜ 'ਚ ਚੋਣ ਪ੍ਰਚਾਰ ਕਰਨਾ ਹੈ, ਇਸ ਲਈ ਉਹ ਪੰਜਾਬ 'ਚ ਨਹੀਂ ਆ ਰਹੇ। ਇਸ ਮੌਕੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ 'ਤੇ ਟਿੱਪਣੀ ਕਰਦਿਆਂ ਆਸ਼ਾ ਕੁਮਾਰੀ ਨੇ ਕਿਹਾ ਕਿ ਅਸੀਂ ਮੁੰਬਈ ਤੋਂ ਕੋਈ ਐਕਟਰ ਨਹੀਂ ਬੁਲਾਇਆ, ਸਗੋਂ ਕਾਂਗਰਸੀਆਂ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਉਮੀਦਵਾਰਾਂ ਨੂੰ ਜਿਤਾਉਣਾ ਹਰ ਕਾਂਗਰਸੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ 'ਮਿਸ਼ਨ-13 ਮਿੰਨਤ ਨਹੀਂ ਹਿਮੰਤ' ਦਾ ਆਗਾਜ਼ ਕਰਦਿਆਂ ਕਿਹਾ ਕਿ ਆਪਣੇ ਹੱਕ ਲਈ ਵੋਟਰ ਨੂੰ ਮਿੰਨਤ ਦੀ ਨਹੀਂ, ਸਗੋਂ ਹਿੰਮਤ ਦੀ ਲੋੜ ਹੈ। ਅਕਾਲੀ-ਭਾਜਪਾ 'ਤੇ ਵਾਰ ਕਰਦਿਆਂ ਆਸ਼ਾ ਕੁਮਾਰੀ ਨੇ ਕਿਹਾ ਕਿ ਇਸ ਗਠਜੋੜ ਨੇ ਜਨਤਾ ਦੇ ਹੱਕ ਖੋਹੇ ਹਨ।
ਕੈਬਨਿਟ ਮੰਤਰੀ ਸਿੱਧੂ ਨੇ ਸੱਜਣ ਸਿੰਘ ਦਾ ਮਰਨ ਵਰਤ ਖੁਲ੍ਹਵਾਇਆ
NEXT STORY