Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 29, 2026

    8:38:50 PM

  • kevin warsh set to clear key senate hurdle to replace fed chair powell

    ਕੇਵਿਨ ਵਾਰਸ਼ ਦੀ ਫੈੱਡਰਲ ਰਿਜ਼ਰਵ ਮੁਖੀ ਵਜੋਂ...

  • exit poll 2026 kamal will bloom in west bengal

    ਐਗਜ਼ਿਟ ਪੋਲ 2026: ਪੱਛਮੀ ਬੰਗਾਲ 'ਚ ਖਿੜੇਗਾ...

  • exit poll 2026 who is the first choice for cm in bengal and assam

    ਐਗਜ਼ਿਟ ਪੋਲ 2026: ਬੰਗਾਲ ਤੋਂ ਅਸਾਮ ਤੱਕ ਲੋਕਾਂ ਦੀ...

  • weather warning in punjab alert for 8 districts

    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਅਸ਼ਵਨੀ ਸ਼ਰਮਾ ਦਾ ਕੈਪਟਨ ਨੂੰ ਖੁੱਲ੍ਹਾ ਪੱਤਰ, ਕੋਰੋਨਾ ਕਾਲ 'ਚ ਪੰਜਾਬ ਵਾਸੀਆਂ ਲਈ ਕੀਤੀ ਵਿਸ਼ੇਸ਼ ਰਾਹਤ ਦੀ ਮੰਗ

PUNJAB News Punjabi(ਪੰਜਾਬ)

ਅਸ਼ਵਨੀ ਸ਼ਰਮਾ ਦਾ ਕੈਪਟਨ ਨੂੰ ਖੁੱਲ੍ਹਾ ਪੱਤਰ, ਕੋਰੋਨਾ ਕਾਲ 'ਚ ਪੰਜਾਬ ਵਾਸੀਆਂ ਲਈ ਕੀਤੀ ਵਿਸ਼ੇਸ਼ ਰਾਹਤ ਦੀ ਮੰਗ

  • Edited By Rajwinder Kaur,
  • Updated: 19 May, 2021 07:17 PM
Chandigarh
ashwani sharma captain amrinder singh letter
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ ( ਬਿਊਰੋ) - ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਲਈ ਰਾਹਤ ਦੀ ਮੰਗ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਨੂੰ ਇੱਕ ਖੁੱਲਾ ਪੱਤਰ ਲਿਖਿਆ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿੱਚ ਲਿਖਿਆ ਕਿ ਪੰਜਾਬ ਦੀਆਂ ਸਿਹਤ ਸੇਵਾਵਾਂ ਬਹੁਤ ਬੁਰੇ ਹਾਲਾਤ ਵਿੱਚ ਪੁੱਜ ਗਈਆਂ ਹਨ, ਜਿਸ ਦਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਪੰਜਾਬ ਦਾ ਸਿਹਤ ਵਿਭਾਗ ਪਿਛਲੇ ਸਾਲ ਦੇ ਕੋਰੋਨਾ ਤੋਂ ਸਬਕ ਨਾ ਲੈਂਦਿਆਂ ਨਵੇਂ ਅਤੇ ਜ਼ਰੂਰੀ ਕਰਮਚਾਰੀਆਂ ਦੀ ਭਰਤੀ ਨਹੀਂ ਕਰ ਸਕਿਆ। ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੜਤਾਲ ‘ਤੇ ਬੈਠੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਧਮਕੀਆਂ ਦੇ ਕੇ ਕੰਮ ’ਤੇ ਪਰਤਣ ਲਈ ਕਹਿ ਰਹੇ ਹਨ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : 1500 ਰੁਪਏ ਦੀ ਖ਼ਾਤਰ ਲੁਟੇਰਿਆਂ ਨੇ ਬੈਂਕ ਕਰਮਚਾਰੀ ਦਾ ਵੱਢਿਆ ਹੱਥ, ਹਾਲਤ ਗੰਭੀਰ

ਸ਼ਰਮਾ ਨੇ ਕਿਹਾ ਕਿ ਇਹ ਕਿੱਥੇ ਦਾ ਲੋਕਤੰਤਰ ਹੈ? ਜਿਥੇ ਕਿਸੇ ਨੂੰ ਵੀ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ’ਤੇ ਧਮਕੀ ਦਿੱਤੀ ਜਾਂਦੀ ਹੈ? ਪੰਜਾਬ ਪਹਿਲਾਂ ਹੀ ਆਰਥਿਕ ਮੰਦੀ ਦੇ ਪੜਾਅ ਵਿਚੋਂ ਲੰਘ ਰਿਹਾ ਹੈ ਅਤੇ ਕੋਈ ਵੀ ਉਦਯੋਗਪਤੀ ਇਥੇ ਆਪਣਾ ਨਵਾਂ ਉਦਯੋਗ ਸ਼ੁਰੂ ਕਰਨ ਲਈ ਤਿਆਰ ਨਹੀਂ। ਜਿਹੜੇ ਉਦਯੋਗ ਪਹਿਲਾਂ ‘ਤੋਂ ਪੰਜਾਬ ‘ਚ ਚੱਲ ਰਹੇ ਹਨ, ਉਹ ਵੀ ਇਥੋਂ ਜਾਣ ਲਈ ਤਿਆਰ ਹਨ। ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ, ਦਰਮਿਆਨੇ ਦੁਕਾਨਦਾਰਾਂ ਅਤੇ ਸੂਬੇ ਦੇ ਲੋਕਾਂ ਨੂੰ ਅਜੇ ਤੱਕ ਕਿਸੇ ਵੀ ਤਰਾਂ ਦੀ ਕੋਈ ਰਾਹਤ ਨਹੀਂ ਦਿੱਤੀ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੋਰੋਨਾ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਦੇ ਸੰਬੰਧ ਵਿੱਚ ਸੂਬੇ ਦੀਆਂ ਅਖ਼ਬਾਰਾਂ ਵਿੱਚ ਦਿਲ ਦਹਿਲਾਉਣ ਵਾਲਿਆਂ ਫੋਟੋਆਂ ਦੇ ਨਾਲ-ਨਾਲ ਖ਼ਬਰਾਂ ਵੀ ਪ੍ਰਕਾਸ਼ਤ ਹੋ ਰਹੀਆਂ ਹਨ। ਕਿਤੇ ਮ੍ਰਿਤਕ ਦੇਹ ਬੈਡ 'ਤੇ ਪਈ ਹੈ ਅਤੇ ਮਰੀਜ਼ ਇਲਾਜ ਲਈ ਜ਼ਮੀਨ ’ਤੇ ਤੜਫ਼ ਰਹੇ ਹਨ। ਲਾਸ਼ਾਂ ਚੁੱਕਣ ਲਈ ਐਂਬੂਲੈਂਸ ਦੀ ਕੋਈ ਸਹੂਲਤ ਨਹੀਂ। ਪੀੜਤ ਆਪਣੇ ਪਰਿਵਾਰ ਦੀਆਂ ਲਾਸ਼ਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਰਹੇ ਹਨ। ਅਜਿਹੀਆਂ ਦਿਲ ਦਹਿਲਾਉਣ ਵਾਲਿਆਂ ਸਮੱਸਿਆਵਾਂ ਦਾ ਜਨਤਾ ਨੂੰ ਹਰ ਰੋਜ਼ ਸਾਹਮਣਾ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਰੋਜ਼ਾਨਾ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਆਂਡੀ ਸੂਬਿਆਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ ਦੀਆਂ ਸਰਕਾਰਾਂ ਵੱਲੋਂ ਆਪਣੇ ਸੂਬੇ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਦੀ ਤਰਜ਼ 'ਤੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ ਕੀਤਾ ਗਈ। ਸ਼ਰਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਕੋਰੋਨਾ ਪ੍ਰਭਾਵਿਤ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕਾਂ ਨੂੰ 5,000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਅਤੇ ਇਹ ਇਕਮੁਸ਼ਤ ਰਾਸ਼ੀ ਮਰੀਜ਼ਾਂ ਦੇ ਬੈਂਕ ਖਾਤੇ ਵਿੱਚ ਡਾਕਟਰੀ ਸਹਾਇਤਾ ਵਜੋਂ ਸਿੱਧੀ ਭੇਜੀ ਜਾ ਰਹੀ ਹੈ। ਦੂਜੇ ਪਾਸੇ, ਯੋਗੀ ਸਰਕਾਰ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ ਆਰਥਿਕ ਤੌਰ 'ਤੇ ਕਮਜ਼ੋਰ, ਬੇਸਹਾਰਾ ਪਰਿਵਾਰਾਂ ਨੂੰ ਬੀਮਾਰੀ ਦੀ ਹਾਲਤ ਵਿੱਚ, ਮੌਤ ਹੋਣ ‘ਤੇ ਸਸਕਾਰ ਲਈ 5,000 ਰੁਪਏ ਦੀ ਮਦਦ ਦੇ ਰਹੀ ਹੈ। 

ਇਸ ਤੋਂ ਇਲਾਵਾ, ਕੋਵਿਡ ਮਰੀਜ਼ ਜੋ ਗਰੀਬੀ ਰੇਖਾ ਤੋਂ ਹੇਠਾਂ ਹਨ ਅਤੇ ‘ਆਯੂਸ਼ਮਾਨ ਭਾਰਤ ਯੋਜਨਾ’ ਤਹਿਤ ਸਹੂਲਤ ਨਹੀਂ ਲੈ ਰਹੇ ਹਨ, ਨੂੰ ਵੀ ਸੂਬਾ ਸਰਕਾਰ ਵਲੋਂ ਮੰਜੂਰ ਨਿੱਜੀ ਹਸਪਤਾਲਾਂ ਵਿਚ ਇਲਾਜ ਲਈ ਪ੍ਰਤੀ ਮਰੀਜ਼ 35,000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ, ਜਿੱਥੇ ਕੋਵਿਡ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ, ਉਥੇ ਇਸ ਬੀਮਾਰੀ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ। ਅਜਿਹੀਆਂ ਸਹੂਲਤਾਂ ਦੇਸ਼ ਦੇ ਕਈ ਹੋਰ ਸੂਬਿਆਂ ਦੀਆਂ ਸਰਕਾਰਾਂ ਆਪਣੀ ਜਨਤਾ ਨੂੰ ਦੇ ਰਹੀਆਂ ਹਨ। ਸੂਬਿਆਂ ਵਿੱਚ ਹੋਈ ਤਾਲਾਬੰਦੀ ਕਾਰਨ ਇਹ ਫੈਸਲੇ ਉਥੇ ਦੀਆਂ ਸੂਬਾ ਸਰਕਾਰਾਂ ਨੇ ਆਪਣੇ-ਆਪਣੇ ਸੂਬਿਆਂ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਏ ਹਨ, ਤਾਂ ਜੋ ਕਿਸੇ ਦੀ ਵਿੱਤੀ ਸਥਿਤੀ ਖਰਾਬ ਨਾ ਹੋਏ ਅਤੇ ਕਿਸੇ ਨੂੰ ਭੁੱਖਮਰੀ ਦਾ ਸਾਹਮਣਾ ਨਾ ਕਰਨਾ ਪਏ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ

ਅਸ਼ਵਨੀ ਸ਼ਰਮਾ ਨੇ ਸੂਬੇ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕੋਰੋਨਾ ਪ੍ਰਭਾਵਿਤ ਲੋਕਾਂ ਨੂੰ ਸਹੂਲਤਾਂ ਅਤੇ ਰਾਹਤ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ‘ਚ ਗੱਠਜੋੜ ਸਰਕਾਰ ਵਲੋਂ ਕੈੰਸਰ ਦੇ ਮਰੀਜਾਂ ਲਈ ਡੇਢ਼ ਲੱਖ ਰੁਪਏ ਤੱਕ ਦੇ ਇਲਾਜ ਦੀ ਸਰਕਾਰੀ ਵਿਵਸਥਾ ਕੀਤੀ ਗਈ ਸੀ। ਉਸੇ ਤਰਜ਼ 'ਤੇ ਪੰਜਾਬ ਸਰਕਾਰ ਹਰ ਕੋਵਿਡ ਮਰੀਜ ਨੂੰ, ਜੋ ਗਰੀਬ ਹੈ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ, 1,50,000 ਰੁਪਏ ਦੀ ਵਿੱਤੀ ਮਦਦ ਦਾ ਪ੍ਰਬੰਧ ਕਰੇ। ਜਿਹੜੇ ਮਰੀਜ਼ ਇਲਾਜ ਲਈ ਘਰ ਵਿੱਚ ਨਜ਼ਰਬੰਦ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ 10,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਪੰਜਾਬ ਸਰਕਾਰ ਕੋਲ ਜਿਹੜੇ ਮਜਦੂਰ ਰਜਿਸਟਰਡ ਹਨ, ਉਨ੍ਹਾਂ ਨੂੰ ਦੋ ਮਹੀਨਿਆਂ ਲਈ 5,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਰਾਹਤ ਰਾਸ਼ੀ ਦਿੱਤੀ ਜਾਵੇ। ਪੰਜਾਬ ਸਰਕਾਰ ਵਲੋਂ ਸਾਰੇ ਮਰੀਜ਼ਾਂ ਨੂੰ ਹਰ ਤਰਾਂ ਦੀਆਂ ਕੋਵਿਡ ਦੀਆਂ ਦਵਾਈਆਂ ਮੁਫ਼ਤ ਮੁਹਇਆ ਕਾਰਵਾਈਆਂ ਜਾਣ। ਤਾਲਾਬੰਦੀ ਕਾਰਨ ਦਰਮਿਆਨੇ ਵਰਗ ਦੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਇਆ ਹੈ, ਪੰਜਾਬ ਸਰਕਾਰ ਉਨ੍ਹਾਂ ਦੇ ਕੋਰੋਨਾ ਕਾਲ ਤੱਕ ਦੇ ਬਿਜਲੀ ਦੇ ਬਿੱਲ ਮੁਆਫ਼ ਕਰੇ।

ਉਦਯੋਗਪਤੀਆਂ ਦਾ ਕੋਵਿਡ ਦੇ ਚਲਦਿਆਂ ਘੱਟ ਉਤਪਾਦਨ ਹੋਣ ਕਾਰਨ ਬਹੁਤ ਨੁਕਸਾਨ ਹੋਇਆ ਹੈ, ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਕੋਰੋਨਾ ਦੇ ਸਮੇਂ ਦੌਰਾਨ ਬਿਜਲੀ ਬਿੱਲਾਂ ਵਿੱਚ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਭਾਜਪਾ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਲੋੜਵੰਦ ਲੋਕਾਂ ਲਈ ਪਿਛਲੇ ਸਾਲ ਦੇ ਵਾਂਗ ਭੇਜਿਆ ਗਿਆ ਰਾਸ਼ਨ ਤੁਰੰਤ ਵੰਡਣ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ। ਪੰਜਾਬ ਸਰਕਾਰ ਕੋਵਿਡ ਦੀ ਮਾਰ ਝੱਲ ਰਹੀ ਆਮ ਜਨਤਾ ਦੇ ਵੀ ਕੋਵਿਡ ਕਾਲ ਦੇ ਬਿਜਲੀ ਬਿੱਲ ਮੁਆਫ਼ ਕਰਕੇ ਕੋਰੋਨਾ ਤੋਂ ਪੀੜਤ ਆਮ ਲੋਕਾਂ ਨੂੰ ਰਾਹਤ ਦੇਵੇ। ਪੰਜਾਬ ਭਾਜਪਾ ਤੁਹਾਡੇ ਤੋਂ ਮੰਗ ਕਰਦੀ ਹੈ ਕਿ ਸੂਬੇ ਦੇ ਵਸਨੀਕ ਹਲਵਾਈ, ਨਾਈ, ਮੋਚੀ, ਇਲੈਕਟ੍ਰਿਸ਼ੀਅਨ, ਪਲੰਬਰ, ਦੁਕਾਨਾਂ ਵਿੱਚ ਕੰਮ ਕਰਦੇ ਪ੍ਰਾਈਵੇਟ ਵਰਕਰ, ਬਿਉਟੀ ਪਾਰਲਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ, ਭੱਠਾ ਮਜਦੂਰ, ਦਰਜੀ, ਰਿਕਸ਼ਾ ਚਾਲਕ, ਆਟੋ ਡਰਾਈਵਰ, ਰੋਜ਼ਾਨਾ ਦਿਹਾੜੀ ਕਰਨ ਵਾਲੇ ਮਜ਼ਦੂਰ, ਰੇਹੜੀ-ਫੜੀ ਵਾਲੇ, ਠੇਲਾ ਚਲਾਉਣ ਵਾਲੇ, ਫੈਕਟਰੀਆਂ ‘ਚ ਕੰਮ ਕਰਨ ਵਾਲੀ ਲੇਬਰ ਆਦਿ ਉਹ ਲੋਕ ਜਿਨ੍ਹਾਂ ਨੂੰ ਤਾਲਾਬੰਦੀ ਕਾਰਨ ਵਿੱਤੀ ਮਾਰ ਝੱਲਣੀ ਪਈ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ) 

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਲਈ, ਤਿੰਨੋਂ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਨੂੰ ਪੰਜਾਬ ਸਰਕਾਰ ਵਲੋਂ ਵੱਡਾ ਬਜਟ ਦਿੱਤਾ ਜਾਵੇ, ਜਿਸ ਨਾਲ ਵੈਂਟੀਲੇਟਰ ਚਲਾਉਣ ਅਤੇ ਡਾਇਲੀਜ਼ਰ ਕਰਨ ਵਾਲਿਆਂ ਸਮੇਤ ਹੋਰ ਨਵੀਂ ਭਰਤੀ ਕੀਤੀ ਜਾ ਸਕੇ, ਤਾਂ ਜੋ ਮਰੀਜ਼ ਇਸ ਤੋਂ ਲਾਭ ਲੈ ਸਕਣ। ਭਾਜਪਾ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਨ੍ਹਾਂ ਮੰਗਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖੁਦ ਦਖਲਅੰਦਾਜ਼ੀ ਕਰਕੇ ਇਨ੍ਹਾਂ ਨੂੰ ਹੱਲ ਕਰਵਾਓਗੇ ਤਾਂ ਜੋ ਕੋਵਿਡ ਪ੍ਰਭਾਵਿਤ ਪੰਜਾਬ ਦੀ ਜਨਤਾ ਨੂੰ ਪੰਜਾਬ ਸਰਕਾਰ ਵਲੋਂ ਜਲਦੀ ਕੁਝ ਰਾਹਤ ਮਿਲ ਸਕੇ ਅਤੇ ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਕੋਵਿਡ ਸਹੂਲਤਾਂ ਦਾ ਪੂਰਾ ਲਾਭ ਲੋਕਾਂ ਨੂੰ ਨਿਰਪੱਖ ਰੂਪ ‘ਚ ਪੁੱਜ ਸਕੇ।

  • Ashwani Sharma
  • Captain amrinder singh
  • Letter
  • Corona
  • Punjab
  • Relief
  • Demand
  • ਅਸ਼ਵਨੀ ਸ਼ਰਮਾ
  • ਕੈਪਟਨ
  • ਪੱਤਰ

ਲੋਕਾਂ ’ਤੇ ਕਿਤਾਬਾਂ ਲਿਖਣ ਵਾਲੇ ਕੈਪਟਨ ਦੀ ਹੁਣ ਲਿਖੀ ਜਾਵੇਗੀ ਕਿਤਾਬ, ਅਜੇ ਵੀ ਸੰਭਲਣ ਵੇਲਾ : ਬਾਜਵਾ

NEXT STORY

Stories You May Like

  • serious questions raised on aap leadership  ashwani sharma
    'ਆਪ' ਲੀਡਰਸ਼ਿਪ ‘ਤੇ ਖੜ੍ਹੇ ਹੋਏ ਗੰਭੀਰ ਸਵਾਲ : ਅਸ਼ਵਨੀ ਸ਼ਰਮਾ
  • sec and adani jointly seek extension of time in us case
    ਅਮਰੀਕੀ ਮਾਮਲੇ ’ਚ SEC ਅਤੇ ਅਡਾਣੀ ਨੇ ਸਾਂਝੇ ਤੌਰ ’ਤੇ ਸਮਾਂ ਵਧਾਉਣ ਦੀ ਮੰਗ ਕੀਤੀ
  • 15 banks get approval for import of gold and silver
    ਸੋਨੇ-ਚਾਂਦੀ ਦੀ ਦਰਾਮਦ ਲਈ 15 ਬੈਂਕਾਂ ਨੂੰ ਮਿਲੀ ਮਨਜ਼ੂਰੀ, ਕੇਂਦਰ ਸਰਕਾਰ ਨੇ ਜਾਰੀ ਕੀਤੀ ਸੂਚੀ
  • protest in ludhiana
    ਨਾਜ਼ੀਆ ਪ੍ਰਵੀਨ ਨੂੰ ਇਨਸਾਫ ਦਿਵਾਉਣ ਲਈ ਡੀ.ਸੀ. ਦਫਤਰ ਲੁਧਿਆਣਾ ਦਾ ਘਿਰਾਓ ਕਰ ਦਿੱਤਾ ਮੰਗ ਪੱਤਰ
  • sgpc members submit memorandum to jathedar to recall sukhbir badal
    ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
  • relief news for the people of punjab
    ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਹੋਣ ਵਾਲੇ 'ਰੇਲੇ ਰੋਕੋ ਅੰਦੋਲਨ' ਬਾਰੇ ਆਇਆ ਵੱਡਾ ਫ਼ੈਸਲਾ (ਵੀਡੀਓ)
  • protest in mahal kalan
    24 ਘੰਟੇ ਬਿਜਲੀ ਸਪਲਾਈ ਦੀ ਮੰਗ ਲਈ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
  • punjab police  cyber   crime department
    ਪੰਜਾਬ ਪੁਲਸ ਨੇ ਕੇਂਦਰ ਨੂੰ ਪੱਤਰ ਲਿਖ ਕੇ 'Lawrence of Punjab 'ਤੇ ਪਾਬੰਦੀ ਲਗਾਉਣ ਲਈ ਕਿਹਾ
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
  • fatehjang bajwa exclusive interview
    ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
Trending
Ek Nazar
delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

singer michael jackson  biopic

ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ'ਤੇ...

buffer zones  places of worship  america

ਅਮਰੀਕਾ ’ਚ ਪੂਜਾ ਸਥਾਨਾਂ ਦੇ ਆਲੇ-ਦੁਆਲੇ ‘ਬਫਰ ਜ਼ੋਨ’ ਬਣਾਉਣ ਸਬੰਧੀ ਬਿੱਲ ਪੇਸ਼

ampere magnus neo

ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ 'ਤੇ ਚੱਲੇਗਾ 118 ਕਿਲੋਮੀਟਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • golden opportunity to work in uae
      UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
    • amritsar boy incident
      ਨਸ਼ਾ ਛੁਡਾਓ ਕੇਂਦਰ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
    • school holiday school students punjab school
      ਪੰਜਾਬ : ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਇਸ ਕਾਰਣ ਲਿਆ ਗਿਆ ਫ਼ੈਸਲਾ
    • paddy planting  farmers of punjab
      ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ
    • gurdaspur lawyers  separate district
      ਜ਼ਿਲ੍ਹੇ ਨੂੰ ਤੋੜਨ ਦੀ ਉੱਠੀ ਮੰਗ ਵਿਰੁੱਧ ਮੁੜ ਭੜਕੇ ਗੁਰਦਾਸਪੁਰ ਦੇ ਵਕੀਲ, ਦਿੱਤੀ...
    • people dressed as nihangs committed a major incident overnight
      Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...
    • punjabi  vehicle  mata chintpurni temple  devotees  himachal pradesh
      ਪੰਜਾਬੀਆਂ ਨਾਲ ਭਰੀ ਗੱਡੀ ਚਿੰਤਪੂਰਨੀ ਲਾਗੇ ਖੱਡ 'ਚ ਡਿੱਗੀ
    • truck driver amritsar
      ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ਵਿਚ ਮੌਤ! ਟਰੱਕ ਦੇ ਅੰਦਰੋਂ ਮਿਲੀ ਲਾਸ਼
    • punjab villages news
      ਪੰਜਾਬ ਦੇ 110 ਪਿੰਡਾਂ ਨਾਲ ਜੁੜੀ ਵੱਡੀ ਖ਼ਬਰ! ਕੇਂਦਰ ਨੇ ਚੁੱਕਿਆ ਅਹਿਮ ਕਦਮ
    • temperatures have dropped due to climate change
      ਮੌਸਮੀ ਤਬਦੀਲੀ ਕਾਰਨ ਪਾਰਾ ਡਿੱਗਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +