ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਵਿਜੀਲੈਂਸ ਮਹਿਕਮੇ ਦੀ ਟੀਮ ਨੇ ਪੈਟਰੋਲੰਿਗ ਪਾਰਟੀ ’ਚ ਤਾਇਨਾਤ ਪੁਲਸ ਦੇ ਏ. ਐੱਸ. ਆਈ. ਨੂੰ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿ੍ਰਫ਼ਤਾਰ ਕੀਤਾ ਹੈ। ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਰਾਹੋਂ ਆਧੀਨ ਪੈਦੇ ਪਿੰਡ ਕਾਹਲੋਂ ਨਿਵਾਸੀ ਬਲਜਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਜਾਣਕਾਰਾਂ ਨਾਲ ਖੇਤਾਂ ’ਚ ਬੈਠ ਕੇ ਸ਼ਰਾਬ ਪੀ ਰਹੇ ਸਨ ਕਿ ਇਸ ਦੌਰਾਨ ਪੁਲਸ ਦੀ ਪੈਟ੍ਰੋਲਿਗ ਪਾਰਟੀ ਉਥੇ ਪੁੱਜ ਗਈ।
ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ
ਪਾਰਟੀ ’ਚ ਏ. ਐੱਸ. ਆਈ. ਹਰਜੀਤ ਸਿੰਘ ਨੇ ਉਨ੍ਹਾਂ ’ਤੇ ਪੁਲਸ ਦਾ ਮਾਮਲਾ ਦਰਜ ਕਰਨੇ ਦੇ ਨਾਮ ’ਤੇ ਡਰਾ ਧਮਕਾ ਕੇ ਉਸ ਦੀ ਜੇਬ ’ਚ ਪਏ ਕਰੀਬ 2300 ਰੁਪਏ ਅਤੇ ਮੋਬਾਇਲ ਫੋਨ ਕੱਢ ਲਿਆ। ਉਸ ਨੇ ਦੱਸਿਆ ਕਿ ਉਕਤ ਥਾਣੇਦਾਰ ਉਸ ਦਾ ਕਰੀਬ 20 ਹਜ਼ਾਰ ਰੁਪਏ ਦੀ ਕੀਮਤ ਵਾਲੇ ਮੋਬਾਇਲ ਫੋਨ ਨੂੰ ਰਿਲੀਜ਼ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਦਾ ਥਾਣੇਦਾਰ ਦੇ ਨਾਲ 4500 ਰੁਪਏ ’ਚ ਸੌਦਾ ਤੈਅ ਹੋਇਆ ਸੀ।
ਇਹ ਵੀ ਪੜ੍ਹੋ : ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ
ਡੀ. ਐੱਸ. ਪੀ ਨੇ ਦੱਸਿਆ ਕਿ ਵਿਜੀਲੈਂਸ ਮਹਿਕਮੇ ਕੋਲ ਸ਼ਿਕਾਇਤ ਲੈ ਪਹੁੰਚੇ ਬਲਜਿੰਦਰ ਸਿੰਘ ਨੇ ਸ਼ੁੱਕਰਵਾਰ ਉਕਤ ਥਾਣੇਦਾਰ ਨੂੰ 4500 ਰੁਪਏ ਦੀ ਰਾਸ਼ੀ ਦੇਣੀ ਸੀ, ਜਿਸ ਦੇ ਚਲਦੇ ਉਕਤ ਥਾਣੇਦਾਰ ਨੂੰ ਸਰਕਾਰੀ ਗਵਾਹ ਇੰਜੀ. ਪਾਵਰਕਾਮ ਮਹਿਕਮਾ ਅਰੁਣ ਸ਼ੇਖਰ ਅਤੇ ਖੇਤੀਵਾੜੀ ਮਹਿਕਮੇ ਦੇ ਏ. ਡੀ. ਓ. ਵਿਜੈ ਮੇਹਮੀ ਦੀ ਹਾਜ਼ਰੀ ’ਚ 5-5 00 ਦੇ 9 ਨੋਟਾਂ ਨਾਲ ਰੰਗੇ ਹੱਥੀ ਕਾਬੂ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗਿ੍ਰਫ਼ਤਾਰ ਥਾਣੇਦਾਰ ਨੂੰ ਸ਼ਨੀਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਇੰਸਪੈਕਟਰ ਚਮਕੌਰ ਸਿੰਘ ਤੋਂ ਇਲਾਵਾ ਥਾਣੇਦਾਰ ਸੁਖਵੇਦ ਸਿੰਘ, ਅਵਤਾਰ ਸਿੰਘ ਅਤੇ ਥਾਣੇਦਾਰ ਸੋਮਨਾਥ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ
ਸੀ.ਆਈ.ਏ. ਸਟਾਫ਼ ਨੂੰ ਮਿਲੀ ਕਾਮਯਾਬੀ, 25 ਕਰੋੜ ਦਾ ਨਸ਼ਾ ਹੋਇਆ ਬਰਾਮਦ
NEXT STORY