ਤਲਵੰਡੀ ਭਾਈ (ਗੁਲਾਟੀ) : ਇੱਥੇ ਬੀਤੀ ਰਾਤ ਪਿੰਡ ਕਾਲੀਏ ਵਾਲਾ ਵਿਖੇ ਐਕਸਾਈਜ਼ ਵਿਭਾਗ 'ਚ ਤਾਇਨਾਤ ਇੱਕ ਏ. ਐੱਸ. ਆਈ. ਵਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਏ. ਐੱਸ. ਆਈ. ਨੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਏ. ਐੱਸ. ਆਈ. ਦੀ ਜ਼ਖਮੀਂ ਹੋਈ ਪਤਨੀ ਨੂੰ ਤੁਰੰਤ ਮੋਗਾ ਦੇ ਹਸਪਤਾਲ 'ਚ ਲਿਜਾਇਆ ਗਿਆ।
ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਵਾਸੀ ਮਿਸ਼ਰੀ ਵਾਲਾ ਵਜੋਂ ਹੋਈ ਹੈ, ਜੋ ਕਿ ਐਕਸਾਈਜ਼ ਵਿਭਾਗ 'ਚ ਏ. ਐੱਸ. ਆਈ. ਵਜੋਂ ਤਲਵੰਡੀ ਭਾਈ ਵਿਖੇ ਸੇਵਾਵਾਂ ਦੇ ਰਿਹਾ ਸੀ। ਉਸ ਵਲੋਂ ਗੋਲੀ ਮਾਰਨ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਫਿਲਹਾਲ ਤਲਵੰਡੀ ਭਾਈ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤਾ ਹੈ।
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਲਈ 33 ਉਮੀਦਵਾਰ ਮੈਦਾਨ 'ਚ
NEXT STORY