ਬਟਾਲਾ, (ਬੇਰੀ, ਸਾਹਿਲ)- ਅੱਜ ਅੱਡਾ ਧਿਆਨਪੁਰ ਵਿਖੇ ਰੈਪਿਡ ਰੂਰਲ ਗੱਡੀ ਵਿਚ ਭੇਦਭਰੀ ਹਾਲਤ ਵਿਚ ਏ. ਐੱਸ. ਆਈ. ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਕਰਨੈਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਉਗਰੇਵਾਲ, ਜੋ ਕਿ ਰੈਪਿਡ ਰੂਰਲ ਰਿਸਪਾਂਸ ਗੱਡੀ ਨਾਲ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਡਿਊਟੀ ’ਤੇ ਤਾਇਨਾਤ ਸੀ, ਗੋਲੀ ਚੱਲਣ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਬਾਰੇ ਸੂਚਨਾ ਮਿਲਦਿਆਂ ਹੀ ਜਿਥੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ, ਉਥੇ ਨਾਲ ਹੀ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਵੀ ਘਟਨਾ ਸਥਲ ’ਤੇ ਪਹੁੰਚ ਕੇ ਜਾਇਜ਼ਾ ਲੈਂਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਲੈ ਆਂਦਾ।
ਇਹ ਵੀ ਪੜ੍ਹੋ :- ਚੋਣਾਂ ਜਿੱਤਣ ਲਈ ਨੋਟ ਅਤੇ ਸ਼ਰਾਬ ਨਹੀਂ ਵੰਡਣਗੇ ਸਾਡੇ ਉਮੀਦਵਾਰ : ਜੀ.ਕੇ
ਮ੍ਰਿਤਕ ਦੇ ਸਾਲੇ ਕੁਲਦੀਪ ਸਿੰਘ ਨੇ ਪੁਲਸ ’ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਉਸਦੇ ਜੀਜਾ ਏ. ਐੱਸ. ਆਈ. ਕਰਨੈਲ ਸਿੰਘ ਦੀ ਮੌਤ ਹਥਿਆਰ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਨਾਲ ਨਹੀਂ ਹੋਈ, ਬਲਕਿ ਉਸ ਨੂੰ ਮਾਰਿਆ ਗਿਆ ਹੈ। ਉਸ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਘਟਨਾ ਦੀ ਪੁਲਸ ਪੂਰੀ ਜਾਂਚ ਪੜਤਾਲ ਕਰੇ ਅਤੇ ਪਰਿਵਾਰਕ ਮੈਂਬਰਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ।
ਇਹ ਵੀ ਪੜ੍ਹੋ :- ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਪਹੁੰਚੀ ਸ਼ਰਧਾਲੂਆਂ ਦੀ ਪਿਕਅੱਪ ਪਲਟੀ, 1 ਦੀ ਮੌਤ 12 ਫੱਟੜ
ਓਧਰ ਦੂਜੇ ਪਾਸੇ ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਰਨੈਲ ਸਿੰਘ ਦੀ ਹਥਿਆਰ ਸਾਫ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਨਾਲ ਮੌਤ ਹੋਈ ਹੈ ਅਤੇ ਇਸ ਵਿਚ ਕਿਸੇ ਵੀ ਪੁਲਸ ਮੁਲਾਜ਼ਮਾਂ ਦਾ ਕੋਈ ਹੱਥ ਨਹੀਂ ਹੈ ਤੇ ਨਾ ਹੀ ਕਿਸੇ ਨੇ ਉਕਤ ਥਾਣੇਦਾਰ ਦੀ ਹੱਤਿਆ ਦੀ ਸਾਜ਼ਿਸ਼ ਕੀਤੀ ਹੈ।
ਅੰਮ੍ਰਿਤਸਰ : ਵਿਆਹ ਸਮਾਗਮ 'ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
NEXT STORY