ਗੜਸ਼ੰਕਰ,(ਸ਼ੋਰੀ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੰਗਲੀ ਖੁਰਦ ਨਜ਼ਦੀਕ ਸਮਰਾਲਾ ਤੋਂ ਸੰਗਤ ਦੀ ਇਕ ਮਹਿੰਦਰਾ ਪਿਕਅੱਪ ਦੇ ਪਲਟ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ 12 ਸ਼ਰਧਾਲੂਆਂ ਦੇ ਗੰਭੀਰ ਰੂਪ ਵਿੱਚ ਫੱਟੜ ਹੋ ਜਾਣ ਦਾ ਸਮਾਚਾਰ ਹੈ।
ਇਹ ਵੀ ਪੜ੍ਹੋ :- MSP ਦਾ ਮੁੱਦਾ ਪੰਜਾਬ ਤੇ ਹਰਿਆਣੇ ਲਈ ਸਭ ਤੋਂ ਵੱਧ ਨੁਕਸਾਨਦਾਇਕ ਹੋਵੇਗਾ : ਵਿਜੇ ਕਾਲੜਾ
ਮਿਲੀ ਜਾਣਕਾਰੀ ਅਨੁਸਾਰ ਚਰਨ ਛੋਹ ਗੰਗਾ ਤੋਂ ਮੱਥਾ ਟੇਕ ਕੇ ਜਦ ਸ਼ਰਧਾਲੂਆਂ ਦੀ ਇਹ ਪਿੱਕਅੱਪ ਤਪ ਸਥਾਨ ਵੱਲ ਨੂੰ ਜਾ ਰਹੀ ਸੀ ਤਾਂ ਇਕ ਚੜਾਈ 'ਤੇ ਇਹ ਪਿਕਅੱਪ ਬੈਕ ਹੁੰਦੀ ਹੋਈ 30 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਗੱਡੀ ਦੀਆਂ ਕਈ ਪਲਟੀਆਂ ਬੱਜ ਗਈਆਂ, ਮੌਕੇ 'ਤੇ ਹਾਜ਼ਰ ਹੋਰ ਸ਼ਰਧਾਲੂਆਂ ਵੱਲੋਂ ਬਿਨਾਂ ਦੇਰੀ ਕੀਤੇ ਸਾਰੇ ਫੱਟੜਾਂ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਵਿੱਚ ਲਿਆਂਦਾ ਗਿਆ।ਸਮਰਾਲੇ ਦੇ ਨਜ਼ਦੀਕੀ ਪਿੰਡ ਬਗਲੀ ਖੁਰਦ ਤੋਂ ਇਸ ਮਹਿੰਦਰਾ ਪਿਕਅੱਪ ਵਿੱਚ 30 ਦੇ ਕਰੀਬ ਸ਼ਰਧਾਲੂ ਸਵਾਰ ਸਨ ਜਿਨਾਂ ਵਿੱਚੋਂ ਭਰਪੂਰ ਸਿੰਘ ਪੁੱਤਰ ਦਲੀਪ ਸਿੰਘ ਉਮਰ 75 ਸਾਲ ਦੀ ਮੌਤ ਹੋ ਗਈ। ਇਹ ਹਾਦਸਾ ਬਾਅਦ ਦੁਪਹਿਰ 2 ਵਜੇ ਦਾ ਦੱਸਿਆ ਜਾ ਰਿਹਾ ਹੈ। ਫੱਟੜ ਹੋਣ ਵਾਲਿਆਂ ਵਿਚ ਹਰਦੀਪ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਹਰਜੀਤ ਕੌਰ, ਹਰਬੰਸ ਕੌਰ, ਰਾਜਵਿੰਦਰ ਕੌਰ, ਡਰਾਈਵਰ ਕੁਲਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰ ਕੌਰ, ਸਰਬਜੀਤ ਸਿੰਘ, ਕਿਰਨ ਸ਼ਾਮਲ ਹਨ।
ਡਰਾਈਵਰ ਕੁਲਦੀਪ ਸਿੰਘ ਪੁੱਤਰ ਕੇਹਰ ਸਿੰਘ ਅਮਲੋਹ ਨਿਵਾਸੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਗੰਭੀਰ ਸੱਟਾਂ ਹੋਣ ਕਾਰਨ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ :- ਗੁਰਲਾਲ ਭਲਵਾਨ ਦੇ ਪਿਤਾ ਨੇ ਪੁਲਸ ਕਾਰਵਾਈ ’ਤੇ ਉਠਾਏ ਸਵਾਲ
ਦੱਸਣਯੋਗ ਹੈ ਕਿ ਇਸ ਹਾਦਸੇ ਵਾਲੀ ਥਾਂ ਤੋਂ ਸਿਰਫ ਕੁਝ ਕਿਲੋਮੀਟਰ ਦੀ ਦੂਰੀ 'ਤੇ 30 ਬੈੱਡ ਦਾ ਮਿੰਨੀ ਪ੍ਰਾਇਮਰੀ ਹਸਪਤਾਲ ਹੈ ਪਰ ਉਥੇ ਡਾਕਟਰਾਂ ਅਤੇ ਸਟਾਫ ਦੀ ਘਾਟ ਕਾਰਨ ਸਾਰੇ ਮਰੀਜ਼ਾਂ ਨੂੰ 25 ਕਿਲੋਮੀਟਰ ਦੀ ਦੂਰੀ ਗੜਸ਼ੰਕਰ ਦੇ ਸਰਕਾਰੀ ਹਸਪਤਾਲ ਵਿਚ ਲਿਆਉਣਾ ਪਿਆ ਜੋ ਕਿ ਮੌਜੂਦਾ ਸਰਕਾਰ ਦੀ ਇਕ ਵੱਡੀ ਨਲਾਇਕੀ ਜੱਗ ਜਾਹਰ ਕਰਦੀ ਹੈ। ਲੋਕਾਂ ਵਿੱਚ ਚਰਚਾ ਹੈ ਕਿ ਇਸ ਆਲੀਸ਼ਾਨ ਹਸਪਤਾਲ ਦੀ ਬਿਲਡਿੰਗ ਤੋਂ ਆਮ ਲੋਕਾਂ ਨੂੰ ਅਜਿਹੀ ਸੰਕਟ ਦੀ ਘੜੀ ਵਿੱਚ ਬਿਲਕੁਲ ਵੀ ਫ਼ਾਇਦਾ ਨਹੀਂ ਪਹੁੰਚਦਾ। ਕਿਉਂਕਿ ਇੱਥੇ ਨਾ ਤਾਂ ਪੂਰਾ ਸਟਾਫ਼ ਹੈ ਅਤੇ ਨਾ ਹੀ ਲੋੜੀਂਦੀਆਂ ਸੁਵਿਧਾਵਾਂ ਹਨ। ਇਹ 30 ਬੈੱਡ ਦਾ ਹਸਪਤਾਲ ਲੋਕਾਂ ਲਈ ਬੇਮਾਇਨੇ ਅਤੇ ਸਰਕਾਰ ਲਈ ਇੱਕ ਬੋਝ ਹੀ ਹੈ।
ਇਹ ਵੀ ਪੜ੍ਹੋ :- ਭਾਰਤੀ ਫੌਜ ਨੇ ਲੰਬੀ-ਮਲੋਟ ਦੇ ਪਿੰਡਾਂ ’ਚ ਕੱਢੀ ‘ਵਿਜੈ ਮਸ਼ਾਲ’ ਯਾਤਰਾ
ਕਾਂਗਰਸੀ ਵਿਧਾਇਕ ਜਲਾਲਪੁਰ ਦੀ ਸ਼ਹਿ ‘ਤੇ ਹੋ ਰਹੀ ਨਸ਼ਾ ਤਸਕਰੀ : ਗੁਰਲਾਲ ਭੰਗੂ
NEXT STORY