ਚੰਡੀਗੜ੍ਹ (ਰਮਨਜੀਤ): ਪਟਿਆਲਾ ਮੰਡੀ ਹਮਲੇ 'ਚ ਹੱਥ ਗਵਾਉਣ ਵਾਲੇ ਏ. ਐੱਸ. ਆਈ. ਹਰਜੀਤ ਸਿੰਘ ਦੀ ਪਲਾਸਟਿਕ ਸਰਜਰੀ ਕਰਨ ਵਾਲੀ ਪੀ.ਜੀ.ਆਈ. ਦੀ 15 ਮੈਂਬਰੀ ਟੀਮ, ਮੈਡੀਕਲ ਅਧਿਕਾਰੀ ਮਾਨਸਾ ਅਤੇ ਕੋਵਿਡ ਵਿਰੁੱਧ ਮੋਹਰਲੀ ਕਤਾਰ 'ਤੇ ਕੰਮ ਕਰਨ ਵਾਲੇ 70 ਪੁਲਸ ਕਰਮਚਾਰੀਆਂ ਨੂੰ 'ਡੀ.ਜੀ.ਪੀ.ਆਨਰ ਫਾਰ ਐਗਜੈਂਮਪਲਰੀ ਸੇਵਾ ਟੂ ਸੋਸਾਇਟੀ' ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਇਹ ਸਬੰਧੀ ਜਾਣਕਾਰੀ ਮੰਗਲਵਾਰ ਨੂੰ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਦਿੱਤੀ ਗਈ, ਜਿਨਾਂ ਨੇ ਕਿਹਾ ਕਿ ਪੀ.ਜੀ.ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾਕਟਰਾਂ, ਟੈਕਨੀਸ਼ੀਅਨ ਅਤੇ ਨਰਸਿੰਗ ਸਟਾਫ਼ ਦੀ ਪੂਰੀ ਟੀਮ ਵਲੋਂ ਤਨਦੇਹੀ ਕੰਮ ਕਰਨ ਲਈ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਨੇ 12 ਅਪ੍ਰੈਲ, 2020 ਨੂੰ ਏ.ਐੱਸ.ਆਈ. ਹਰਜੀਤ ਸਿੰਘ ਦਾ 8 ਘੰਟਿਆਂ ਤੋਂ ਵਧ ਸਮਾਂ ਲਗਾ ਕੇ ਤੁਰੰਤ ਅਤੇ ਸਫ਼ਲਤਾਪੂਰਵਕ ਸਰਜਰੀ ਕੀਤੀ।
ਡਾਕਟਰਾਂ 'ਚ ਵਿਭਾਗ ਦੇ ਮੁੱਖੀ, ਪਲਾਸਟਿਕ ਸਰਜਰੀ ਪੀ. ਜੀ. ਆਈ., ਡਾ. ਰਮੇਸ਼ ਸ਼ਰਮਾ, ਡਾ. ਸੁਨੀਲ ਗਾਬਾ ਅਤੇ ਡਾ. ਜੈਰੀ ਆਰ ਜੌਨ (ਦੋਵੇਂ ਪੀ.ਜੀ.ਆਈ. ਦੀ ਪਲਾਸਟਿਕ ਸਰਜਰੀ ਟੀਮ ਦੇ ਸਲਾਹਕਾਰ), ਡਾ. ਸੂਰਜ ਨਾਇਰ; ਡਾ. ਮਯੰਕ; ਡਾ. ਚੰਦਰ ਅਤੇ ਡਾ. ਸ਼ੁਬੇਂਦੂ (ਸਾਰੇ ਸੀਨੀਅਰ ਵਸਨੀਕ), ਡਾ. ਅੰਕੁਰ, ਡਾ. ਅਭਿਸ਼ੇਕ ਅਤੇ ਡਾ. ਪੂਰਨੀਮਾ (ਅਨੈਸਥੀਸੀਆ ਟੀਮ ਦੀ ਸਲਾਹਕਾਰ ਅਤੇ ਮੈਂਬਰ), ਚੰਦਰਕਾਂਤਾ ਸੈਣੀ, ਨਰੇਸ਼ ਗੌਤਮ (ਓਟੀ ਟੈਕਨੀਸ਼ੀਅਨ) ਅਤੇ ਐੱਸ.ਐੱਨ. ਅਰਵਿੰਦ, ਐੱਸ. ਐੱਨ. ਸਨੇਹਾ ਅਤੇ ਐੱਸ. ਐੱਨ. ਅਰਸ਼ (ਨਰਸਿੰਗ ਸਟਾਫ਼) ਸ਼ਾਮਲ ਸਨ। ਡੀ. ਜੀ. ਪੀ. ਨੇ ਕਿਹਾ ਕਿ ਇਸ ਤੋਂ ਇਲਾਵਾ ਡਾ. ਰਣਜੀਤ ਰਾਏ, ਮੈਡੀਕਲ ਅਫ਼ਸਰ, ਪੁਲਸ ਹਸਪਤਾਲ, ਮਾਨਸਾ ਨੂੰ ਬੁੱਢਲਾਡਾ 'ਚ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੀ ਸੰਪਰਕ ਟ੍ਰੇਸਿੰਗ ਅਤੇ ਤੁਰੰਤ ਨਮੂਨੇ ਲੈਣ 'ਚ ਮਹੱਤਵਪੂਰਨ ਭੂਮਿਕਾ ਲਈ 'ਆਨਰ ਐਂਡ ਡਿਸਕ' ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਡੀ. ਜੀ. ਪੀ. ਨੇ ਦੱਸਿਆ ਕਿ ਮੋਹਰਲੀ ਕਤਾਰ 'ਤੇ ਕੰਮ ਕਰ ਰਹੇ 27 ਪੁਲਸ ਜ਼ਿਲਿਆਂ 'ਚ ਵੱਖ-ਵੱਖ ਰੈਂਕ ਦੇ 70 ਪੁਲਸ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ 'ਚ ਦੋ ਏ.ਐੱਸ.ਪੀ., 22 ਡੀ.ਐੱਸ.ਪੀ., 7 ਇੰਸਪੈਕਟਰ, 13-ਸਬ-ਇੰਸਪੈਕਟਰ, 9 ਏ.ਐੱਸ.ਆਈ. ਅਤੇ 17ਐੱਚ.ਸੀ./ ਸਿਪਾਹੀ ਸ਼ਾਮਲ ਹਨ।
ਗੁਪਤਾ ਨੇ ਅੱਗੇ ਦੱਸਿਆ ਕਿ ਉਕਤ ਪੁਰਸਕਾਰਾਂ ਦੀ ਚੋਣ ਪੁਲਸ ਕਮਿਸ਼ਨਰ ਅਤੇ ਐੱਸ.ਐੱਸ.ਪੀਜ਼ ਵਲੋਂ ਪੰਜਾਬ ਪੁਲਸ ਅਤੇ ਹੋਰ ਅਧਿਕਾਰੀਆਂ ਦੀਆਂ ਸੂਬੇ 'ਚ ਮੋਹਰਲੀ ਕਤਾਰ 'ਤੇ ਕੋਵਿਡ-19 ਸੰਚਾਲਨ ਅਤੇ ਗਤੀਵਿਧੀਆਂ 'ਚ ਬੇਮਿਸਾਲ ਕੰਮਾਂ ਦੀ ਪਛਾਣ ਕਰਕੇ ਭੇਜੀਆਂ ਗਈਆਂ ਵੱਖ-ਵੱਖ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ ਦੂਸਰੇ ਪੁਰਸਕਾਰਾਂ ਦੀ ਸੂਚੀ ਲਈ ਕੀਤੀ ਗਈ ਹੈ।
ਐਚ. ਸੀ. ਜਤਿੰਦਰ ਸਿੰਘ, ਜੋ ਕਿ ਸੂਬੇ ਦੇ ਸਭ ਤੋਂ ਵੱਧ ਸਰਗਰਮ ਅਤੇ ਪ੍ਰਮੁੱਖ ਦਿਹਾਤੀ ਪੁਲਸ ਅਧਿਕਾਰੀ (ਵੀ. ਪੀ. ਓ.) ਵਜੋਂ ਉਭਰੇ ਹਨ, ਉਹ ਪਿੰਡ ਮੁੱਛਲ, ਸਬ ਡਵੀਜ਼ਨ ਜੰਡਿਆਲਾ (ਅੰਮ੍ਰਿਤਸਰ-ਦਿਹਾਤੀ) ਦੇ ਵੀ.ਪੀ.ਓ. ਹਨ। ਉਨ੍ਹਾਂ ਨੂੰ ਕਿਸੇ ਦੁਖੀ ਮਹਿਲਾ ਨੇ ਫ਼ੋਨ ਕੀਤਾ ਸੀ ਕਿ ਉਸ ਦੇ 3 ਦਿਨਾਂ ਦੇ ਨਵਜੰਮੇ ਬੱਚੇ ਨੂੰ ਡਾਕਟਰੀ ਸਹਾਇਤਾ ਦੀ ਤੁਰੰਤ ਲੋੜ ਹੈ ਅਤੇ ਉਸ ਕੋਲ ਮਦਦ ਲਈ ਕੋਈ ਨਹੀਂ ਹੈ। ਪਿੰਡ ਦੇ ਇਕ ਵਾਲੰਟੀਅਰ ਨਾਲ ਜਤਿੰਦਰ ਉਸ ਮਹਿਲਾ ਅਤੇ ਉਸਦੇ ਬੱਚੇ ਨੂੰ ਆਪਣੀ ਕਾਰ 'ਚ ਅੰਮ੍ਰਿਤਸਰ ਦੇ ਹਸਪਤਾਲ ਲੈ ਗਏ ਅਤੇ ਉਸਦਾ ਡਾਕਟਰੀ ਇਲਾਜ ਕਰਵਾਉਣ 'ਚ ਸਹਾਇਤਾ ਕੀਤੀ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਅਤੇ ਉਨ੍ਹਾਂ ਦੇ ਇਸ ਕਾਰਨਾਮੇ ਨੇ ਸਾਰੇ ਪੰਜਾਬ ਦਾ ਦਿਲ ਜਿੱਤ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਦੇ ਵਲੰਟੀਅਰਾਂ ਨੂੰ ਆਪਣੇ ਸਰੋਤ ਇਕੱਠੇ ਕਰਨ ਲਈ ਪ੍ਰੇਰਿਤ ਕੀਤਾ ਅਤੇ ਲੋੜਵੰਦਾਂ ਨੂੰ ਰਾਸ਼ਨ ਅਤੇ ਭੋਜਨ ਵੰਡਿਆ। ਉਨ੍ਹਾਂ ਨੇ ਮੁੱਛਲ ਪਿੰਡ 'ਚ ਮੈਡੀਕਲ ਕੈਂਪ ਲਗਾਉਣ ਦੀ ਸਹੂਲਤ ਵੀ ਮੁਹੱਈਆ ਕਰਵਾਈ।
ਬਠਿੰਡਾ 'ਚ ਸਿਖਲਾਈ ਅਧੀਨ ਏ.ਐਸ.ਪੀ. ਅਜੈ ਗਾਂਧੀ (ਆਈ.ਪੀ.ਐਸ.), ਜੋ ਇਸ ਸਮੇਂ ਬਠਿੰਡਾ ਜ਼ਿਲੇ ਦੇ ਮੌੜ ਵਿਖੇ ਐਸ.ਐਚ.ਓ. ਵਜੋਂ ਤਾਇਨਾਤ ਹੈ, ਨੂੰ ਕੋਵਿਡ -19 ਸਬੰਧੀ ਆਪਣੇ ਖੇਤਰ ਦੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਉਸ ਦੀਆਂ ਨਿਰੰਤਰ ਕੋਸ਼ਿਸ਼ਾਂ ਲਈ ਸਨਮਾਨਤ ਕੀਤਾ ਗਿਆ ਹੈ। ਉਸਨੇ ਅਧਿਕਾਰ ਖੇਤਰ 'ਚ ਪਹੁੰਚੇ ਐਨ.ਆਰ.ਆਈਜ਼ ਨੂੰ ਲੱਭਣ ਲਈ ਅਤੇ ਉਨ੍ਹਾਂ ਦੀ ਡਾਕਟਰੀ ਜਾਂਚ ਕਰਵਾਉਣ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ। ਸੰਗਰੂਰ ਦੇ ਏ.ਐਸ.ਆਈ ਜਗਤਾਰ ਸਿੰਘ ਨੂੰ ਇਕ ਗਰਭਵਤੀ ਔਰਤ ਪੁਨੀਤ ਕੁਮਾਰੀ ਵਾਸੀ ਪਤਨੀ ਵਿਸ਼ਾਲ ਪੰਡਿਤ ਵਾਸੀ ਬਿਹਾਰ (ਜੋ ਹੁਣ ਸੰਗਰੂਰ ਦੇ ਵਸਨੀਕ ਹਨ) ਦੇ ਪਰਿਵਾਰ ਦਾ ਫੋਨ ਆਇਆ, ਜਿਸ ਵਿਚ ਹੀਮੋਗਲੋਬਿਨ ਦਾ ਪੱਧਰ 4.5 ਗ੍ਰਾਮ / ਡੀਐਲ ਸੀ ਅਤੇ ਜੋ ਸਵਲ ਹਸਪਤਾਲ ਸੰਗਰੂਰ ਵਿਖੇ ਜ਼ੇਰੇ ਇਲਾਜ ਸੀ। ਜਗਤਾਰ ਸਿੰਘ ਨੇ ਤੁਰੰਤ ਉਸ ਗਰੁੱਪ ਦਾ ਖੂਨਦਾਨ ਕੀਤਾ ਜੋ ਉਸ ਸਮੇਂ ਸੰਗਰੂਰ 'ਚ ਉਪਲਬਧ ਨਹੀਂ ਸੀ।ਅਮਰੋਜ ਸਿੰਘ, ਪੀ.ਪੀ.ਐੱਸ., ਡੀ.ਐੱਸ.ਪੀ. (ਏਅਰਪੋਰਟ) ਐੱਸ.ਏ.ਐੱਸ ਨਗਰ ਸਾਰੇ ਵਿਦੇਸ਼ੀ ਲੋਕਾਂ ਦੀ ਮੈਡੀਕਲ ਜਾਂਚ ਯਕੀਨੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਜਿਹੜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਸਨ। ਕੋਵੀਡ -19 ਸਬੰਧੀ ਸਹਾਇਤਾ ਪ੍ਰਦਾਨ ਕਰਨ ਅਤੇ ਮੋਹਾਲੀ ਜ਼ਿਲਾ ਦੇ ਨੋਡਲ ਅਧਿਕਾਰੀ ਹੋਣ ਦੇ ਨਾਤੇ ਉਨ੍ਹਾਂ ਮੈਡੀਕਲ ਟੀਮਾਂ ਨਾਲ ਤਾਲਮੇਲ ਕਰਕੇ ਫੀਲਡ ਟੈਸਟਿੰਗ, ਮਰੀਜ਼ਾਂ ਨੂੰ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ, ਸੰਪਰਕ ਲੱਭਣ ਅਤੇ ਸਾਰੇ ਵਿਦੇਸ਼ੀ ਯਾਤਰੀਆਂ ਦੀ ਘਰ 'ਚ ਕੁਆਰੰਟੀਨ ਕੰਮ ਕਰਵਾਉਣ ਲਈ ਅਣਥੱਕ ਮਿਹਨਤ ਕੀਤੀ।
ਦੀਪਿਕਾ ਸਿੰਘ, ਪੀ.ਪੀ.ਐੱਸ., ਡੀ.ਐੱਸ.ਪੀ. ਐੱਸ.ਬੀ.ਐੱਸ ਨਗਰ, ਜ਼ਿਲਾ ਐੱਸ.ਬੀ.ਐੱਸ. ਨਗਰ ਕੋਵਿਡ -19 ਲਈ ਪੁਲਸ ਨੋਡਲ ਅਧਿਕਾਰੀ, ਨੇ ਪਿੰਡ ਪਠਲਾਵਾ 'ਚ ਰਾਜ ਦਾ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਉਣ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਤਾਲਾਬੰਦੀ ਲਾਗੂ ਕਰਵਾਈ। ਉਸਨੇ ਕੋਵਿਡ -19 ਮਾਮਲਿਆਂ ਦੀ ਜਾਂਚ ਅਤੇ ਨਿਗਰਾਨੀ ਲਈ ਲੋੜੀਂਦੇ ਕਦਮ ਚੁੱਕਣ ਲਈ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (ਐਸਓਪੀ) ਦਸਤਾਵੇਜ਼ ਤਿਆਰ ਕੀਤੇ। ਰੋਪੜ ਜ਼ਿਲਾ ਦੇ ਹੈਡ ਕਾਂਸਟੇਬਲ ਰੋਹਿਤ ਮੀਲੂ, 977 / ਆਰ ਨੇ 4.4.20 ਨੂੰ ਪਿੰਡ ਚਿਤਮਾਲੀ (ਰੋਪੜ ) ਦੇ ਕੋਵਿਡ ਪਾਜ਼ੇਟਿਵ ਕੇਸ) ਨਾਲ ਸਬੰਧਤ ਸਾਰੇ ਸੰਪਰਕਾਂ ਦੀ ਮੈਡੀਕਲ ਜਾਂਚ ਕਰਵਾਉਣ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਸੀ।
ਐਸ.ਆਈ. ਅਰਸ਼ਪ੍ਰੀਤ ਕੌਰ, ਐਸ.ਐਚ.ਓ. ਪੀ.ਐੱਸ. ਜੋਧੇਵਾਲ, ਲੁਧਿਆਣਾ ਸਮਾਜਿਕ ਦੂਰੀਆਂ ਸਬੰਧੀ ਉਪਾਵਾਂ ਨੂੰ ਲਾਗੂ ਕਰਨ ਸਮੇਤ ਸਬਜ਼ੀ ਮੰਡੀ ਲੁਧਿਆਣਾ ਵਿਖੇ ਨਿਯਮਿਤ ਕਾਰਜਾਂ ਲਈ ਇਕ ਸਿਸਟਮ ਤਿਆਰ ਕਰਨ 'ਚ ਸਰਗਰਮੀ ਨਾਲ ਸ਼ਾਮਲ ਸਨ। ਭਾਵੇਂ ਉਹ 17 ਮਾਰਚ ਨੂੰ ਕੋਵਿਡ ਪਾਜ਼ੇਟਿਵ ਪਾਈ ਗਈ ਅਤੇ ਡੀ.ਐੱਮ.ਸੀ. ਹਸਪਤਾਲ ਲੁਧਿਆਣਾ 'ਚ ਦਾਖਲ ਹੈ। ਪਰ ਉਹ ਆਪਣੇ ਹੌਸਲਾ ਭਰਪੂਰ ਵੀਡੀਓ ਸੰਦੇਸ਼ਾਂ ਰਾਹੀਂ ਪੰਜਾਬ ਪੁਲਸ ਦਾ ਮਨੋਬਲ ਵਧਾ ਰਹੀ ਹੈ ਅਤੇ ਪੁਲਸ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ। ਭਾਈ ਨਿਰਮਲ ਸਿੰਘ ਦੇ ਸਸਕਾਰ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਸ਼ਹਿਰ ਦੇ ਕਾਂਸਟੇਬਲ ਲਵਪ੍ਰੀਤ ਸਿੰਘ ਨੇ ਵੱਡੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਹ ਪੂਰਨ ਸੁਹਿਰਦਤਾ ਅਤੇ ਨਿਰਸਵਾਰਥ ਭਾਵ ਨਾਲ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੀ ਲੇਡੀ ਕਾਂਸਟੇਬਲ ਜਿੰਦੋ ਰਾਣੀ ਪਿਛਲੇ 2 ਮਹੀਨਿਆਂ ਤੋਂ ਆਪਣੀ ਤਨਖਾਹ ਗਰੀਬ ਅਤੇ ਕਮਜ਼ੋਰ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਲਈ ਖਰਚ ਕਰ ਰਹੀ ਹੈ। ਉਸਨੇ ਹਾਲ ਹੀ 'ਚ ਇਕ ਗਰੀਬ ਔਰਤ ਨੂੰ ਵੀ ਬਚਾਇਆ ਜਿਸ ਨੂੰ ਅਧਰੰਗ ਦਾ ਦੌਰਾ ਪਿਆ ਸੀ ਅਤੇ ਉਸਨੇ ਆਪਣੀ ਤਨਖਾਹ ਉਸ ਔਰਤ ਦੇ ਇਲਾਜ ਤੇ ਖਰਚ ਕੀਤੀ ਸੀ। ਹਿਨਾ ਗੁਪਤਾ, ਡੀ.ਐੱਸ.ਪੀ. (ਹੈਡ ਕੁਆਰਟਰਜ਼, ਸ੍ਰੀ ਮੁਕਤਸਰ ਸਾਹਿਬ) ਨੇ ਗਰੀਬ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਕਰਵਾਉਣ ਦੀ ਵਿਵਸਥਾ ਕਰਵਾਈ ਅਤੇ ਉਨ੍ਹਾਂ ਨੂੰ ਫਲ, ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਵੰਡੀਆਂ। ਉਸਨੇ ਝੁੱਗੀਆਂ 'ਚ ਰਹਿਣ ਵਾਲੀਆਂ ਔਰਤਾਂ ਲਈ 2000 ਸੈਨੇਟਰੀ ਪੈਡਾਂ ਦੀ ਵੰਡ ਵੀ ਕੀਤੀ।
ਵਿਸ਼ਵ ਧਰਤ ਦਿਵਸ : 50ਵੀਂ ਵਰ੍ਹੇਗੰਢ ’ਤੇ ਵਿਸ਼ੇਸ਼
NEXT STORY