ਜਲੰਧਰ (ਵਰੁਣ)-ਜਲੰਧਰ ’ਚ ਬੀਤੀ ਰਾਤ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਦੇ ਗੰਨਮੈਨ ਸਵਰਣ ਸਿੰਘ ਦੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋਡ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਨਾਰਥ ਦੇ ਏ.ਸੀ.ਪੀ. ਸੁਖਜਿੰਦਰ ਸਿੰਘ, ਰਾਜੀਵ ਅਗਰਵਾਲ ਅਤੇ ਗੁਰਇਕਬਾਲ ਸਿੰਘ ਵਿਰੁੱਧ ਖੁਦਕੁਸ਼ੀ ਲਈ ਮਜ਼ਬੂਤ ਕਰਨ ਦੇ ਦੋਸ਼ 'ਚ ਮਾਮਲੇ ਦਰਜ ਕੀਤਾ ਹੈ। ਪੁਲਸ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਏ.ਐੱਸ.ਆਈ.ਸਵਰਣ ਸਿੰਘ ਨੂੰ ਏ.ਸੀ.ਪੀ. ਨਾਰਥ ਸੁਖਜਿੰਦਰ ਸਿੰਘ ਵੱਲੋਂ ਪ੍ਰਤਾੜਿਤ ਕੀਤਾ ਜਾ ਰਿਹਾ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ 'ਤੇ ਏ.ਸੀ.ਪੀ. ਸੁਖਜਿੰਦਰ ਸਿੰਘ ਨਿਵਾਸੀ ਅਰਬਨ ਅਸਟੇਟ ਫੇਜ਼-1, ਰਾਜੀਵ ਅਗਰਵਾਲ ਨਿਵਾਸੀ ਲਕਸ਼ਮੀਪੁਰਾ ਅਤੇ ਗੁਰਈਕਬਾਲ ਸਿੰਘ ਨਿਵਾਸੀ ਸੰਤੋਖਪੁਰਾ ਵਿਰੁੱਧ ਧਾਰਾ 306 ਆਈ.ਪੀ.ਸੀ. ਦੇ ਅਧੀਨ ਮਾਮਲਾ ਦਰਜਾ ਕੀਤਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਸਮਰਥਕਾਂ ਵੱਲੋਂ ਮਾਨਸਾ 'ਚ ਇਨਸਾਫ਼ ਲਈ ਕੈਂਡਲ ਮਾਰਚ (ਵੀਡੀਓ)






ਰਣਜੀਤ ਕੌਰ ਨੇ ਬਿਆਨਾਂ 'ਚ ਕਿਹਾ ਕਿ ਉਸ ਦੀ ਬੇਟੀ ਦਾ ਕੈਨੇਡਾ ਤਂ ਫੋਨ ਆਇਆ ਹੈ ਕਿ ਪਾਪਾ (ਸਵਰਣ ਸਿੰਘ) ਦੀ ਵੀਡੀਓ ਆਈ ਹੈ ਜਿਸ 'ਚ ਪੁਲਸ ਅਧਿਕਾਰੀ ਅਤੇ 2 ਆਮ ਵਿਅਕਤੀ ਪਾਪਾ ਨਾਲ ਬਹਿਸ ਕਰ ਰਹੇ ਹਨ। ਜਦ ਉਸ ਨੇ ਪਿਤਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਰਣਜੀਤ ਕੌਰ ਨੇ ਦੱਸਿਆ ਕਿ ਉਸ ਨੇ ਜਦ ਖੁਦ ਫੋਨ ਕੀਤਾ ਤਾਂ ਵੀ ਸਵਰਣ ਸਿੰਘ ਨੇ ਫੋਨ ਨਹੀਂ ਚੁੱਕਿਆ। ਕੁਝ ਦੇ ਬਾਅਦ ਏ.ਸੀ.ਪੀ. ਸੁਖਜਿੰਦਰ ਨੇ ਫੋਨ ਚੁੱਕਿਆ ਅਤੇ ਦੱਸਿਆ ਕਿ ਸਵਰਣ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਰਣਜੀਤ ਕੌਰ ਨੇ ਕਿਹਾ ਕਿ ਉਹ ਤੁਰੰਤ ਸਿਵਲ ਹਸਪਤਾਲ ਪਹੁੰਚੀ। ਰਣਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਏ.ਸੀ.ਪੀ. ਅਤੇ ਹੋਰ ਲੋਕਾਂ ਤੋਂ ਦੁਖੀ ਹੋ ਕੇ ਉਸ ਦੇ ਪਤੀ ਸਵਰਣ ਸਿੰਘ ਨੇ ਖੁਦਕੁਸ਼ ਕੀਤੀ ਹੈ। ਰਣਜੀਤ ਕੌਰ ਨੇ ਬਿਆਨ ਦਿੱਤਾ ਹੈ ਕਿ ਉਸ ਦੇ ਪਤੀ ਸਵਰਣ ਸਿੰਘ ਵੱਲੋਂ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਏ.ਸੀ.ਪੀ. ਅਤੇ ਹੋਰ ਲੋਕ ਉਸ ਨੂੰ ਪਹਿਲਾਂ ਵੀ ਤੰਗ ਪ੍ਰੇਸ਼ਾਨ ਕਰਦੇ ਸਨ।
ਇਹ ਵੀ ਪੜ੍ਹੋ : ਪਿਛਲੀ ਕੋਰੋਨਾ ਦੀ ਲਾਗ ਇਨਫੈਕਸ਼ਨ ਬੱਚਿਆਂ ਨੂੰ ਓਮੀਕ੍ਰੋਨ ਵੇਰੀਐਂਟ ਤੋਂ ਨਹੀਂ ਬਚਾਏਗੀ : ਅਧਿਐਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਦੇ ਸਮਰਥਕਾਂ ਵੱਲੋਂ ਮਾਨਸਾ 'ਚ ਇਨਸਾਫ਼ ਲਈ ਕੈਂਡਲ ਮਾਰਚ (ਵੀਡੀਓ)
NEXT STORY