ਭਿੱਖੀਵਿੰਡ, (ਸੁਖਚੈਨ/ ਅਮਨ) - ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਹੋਰਾਂ ਵਲੋਂ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਨੂੰ ਹਲਕੇ ਅੰਦਰ ਪੂਰੀ ਕਾਮਯਾਬੀ ਮਿਲ ਰਹੀ ਹੈ ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਸੀਨੀਅਰ ਕਾਂਗਰਸੀ ਆਗੂ ਅਵਜੀਤ ਸਿੰਘ ਅੱਬੂ ਮਾਲਕ ਲਾਈਮ ਲਾਈਟ ਰਿਜੋਟਸ, ਸੀਨੀਅਰ ਕਾਂਗਰਸੀ ਆਗੂ ਲਖਵਿੰਦਰ ਸਿੰਘ ਸੰਧੂ ਸੁਰਸਿੰਘ ਨੇ ਕੀਤਾ ਉਨ੍ਹਾਂ ਕਿਹਾ ਕਿ ਹਲਕਾ ਖੇਮਕਰਨ ਅੰਦਰ ਜਿਸ ਤਰ੍ਹਾਂ ਨਾਲ ਪਿਛਲੇ ਦੱਸ ਸਾਲਾਂ 'ਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾ ਹੋਈਆਂ ਹਨ ਅਤੇ ਉਨ੍ਹਾਂ ਘਰਾਂ ਦੀ ਬਰਬਾਦੀ ਹੋਈ ਹੈ, ਜਿਸ ਨੂੰ ਰੋਕਣ ਲਈ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਤੇ ਹਲਕੇ ਅੰਦਰ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਹੱਥ ਵਾਗਡੋਰ ਆਈ ਉਸੇ ਦਿਨ ਤੋਂ ਹਲਕੇ ਅੰਦਰ ਨਸ਼ਿਆਂ ਦੇ ਧੰਦਾ ਕਰਨ ਵਾਲਿਆਂ ਨੂੰ ਜੇਲ੍ਹਾਂ ਅੰਦਰ ਬੰਦ ਕਰਵਾਇਆ ਜਾ ਰਿਹਾ ਹੈ। ਉਸ ਨਾਲ ਹਲਕੇ 'ਚੋਂ ਨਸ਼ਿਆਂ ਦਾ ਖਾਤਮਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਲਕੇ ਅੰਦਰ ਨਸ਼ੇ ਦੇ ਖਾਤਮੇ ਲਈ ਜਿਥੇ ਜਨਤਾ ਸਾਥ ਦੇ ਰਹੀ ਹੈ ਉਥੇ ਹੀ ਹਲਕੇ ਦੀ ਜਨਤਾ ਇਸ ਚਲਾਈ ਮੁਹਿੰਮ ਤੋਂ ਬਹੁਤ ਖੁਸ਼ ਹੈ। ਉਨ੍ਹਾਂ ਆਖੀਰ 'ਚ ਕਿਹਾ ਕਿ ਹਲਕੇ ਅੰਦਰ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਹੋਰਾਂ ਵੱਲੋਂ ਵਿਕਾਸ ਕੰਮ ਪੂਰੀ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸਤਨਾਮ ਸਿੰਘ, ਜਸਵਿੰਦਰ ਸਿੰਘ ਮਾੜੀ, ਹਰਜਿੰਦਰ ਸਿੰਘ ਜਿੰਦਾ, ਮਲਕੀਤ ਸਿੰਘ, ਚਾਨਣ ਸਿੰਘ ਆਦਿ ਹਾਜ਼ਰ ਸਨ
ਮਾਮੇ ਨੂੰ ਕਤਲ ਕਰਨ ਵਾਲਾ ਭਾਣਜਾ ਗ੍ਰਿਫਤਾਰ, ਵਾਰਦਾਤ 'ਚ ਵਰਤੇ ਹਥਿਆਰ ਵੀ ਹੋਏ ਬਰਾਮਦ
NEXT STORY