ਪਟਿਆਲਾ ਅਰਬਨ (ਵੈੱਬ ਡੈਸਕ) : ਪਟਿਆਲਾ ਸ਼ਹਿਰੀ ਯਾਨੀ ਚੋਣ ਕਮਿਸ਼ਨ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ-115। ਰਵਾਇਤੀ ਤੌਰ ’ਤੇ ਇਹ ਹਲਕਾ ਕਾਂਗਰਸ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਪੰਜ ਵਿਧਾਨ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਹਲਕੇ ’ਤੇ 1997 ਤੋਂ ਲੈ ਕੇ ਹੁਣ ਤੱਕ ਹੋਈਆਂ ਚੋਣਾਂ ’ਚ ਲਗਾਤਾਰ ਚਾਰ ਵਾਰ ਕਾਂਗਰਸ ਜੇਤੂ ਰਹਿ ਚੁੱਕੀ ਹੈ। ਸਿਰਫ 1997 ਵਿਚ ਅਕਾਲੀ ਦਲ ਦੇ ਸੁਰਜੀਤ ਸਿੰਘ ਕੋਹਲੀ ਇਸ ਹਲਕੇ ’ਤੇ ਜੇਤੂ ਰਹੇ ਸਨ ਜਦਕਿ 2002, 2007, 2012 ਅਤੇ 2017 ਵਿਚ ਲਗਾਤਾਰ ਚਾਰ ਵਾਰ ਕਾਂਗਰਸ ਇਥੇ ਜਿੱਤਦੀ ਰਹੀ।
ਹਲਕਾ ਪਟਿਆਲਾ ਸ਼ਹਿਰੀ ਦਾ ਪੰਜ ਸਾਲ ਦਾ ਇਤਿਹਾਸ
1997
1997 ਵਿਚ ਅਕਾਲੀ ਦਲ ਦੇ ਸੁਰਜੀਤ ਸਿੰਘ ਕੋਹਲੀ ਨੇ ਕਾਂਗਰਸ ਦੇ ਬਰਹਮ ਮਹਿੰਦਰਾ ਨੂੰ 12664 ਦੇ ਫਰਕ ਨਾਲ ਹਰਾ ਕੇ ਇਥੇ ਜਿੱਤ ਹਾਸਲ ਕੀਤੀ ਸੀ ਪਰ ਇਸ ਤੋਂ ਬਾਅਦ ਹੁਣ ਤੱਕ ਅਕਾਲੀ ਦਲ ਪਟਿਆਲਾ ਸ਼ਹਿਰੀ ਵਿਚ ਜਿੱਤ ਨੂੰ ਤਰਸਦਾ ਆ ਰਿਹਾ ਹੈ।
2002, 2007, 2012 ਅਤੇ 2017
2002, 2007, 2012 ਅਤੇ 2017 ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਟਿਕਟ ’ਤੇ ਇਥੇ ਰਿਕਾਰਡ ਜਿੱਤ ਹਾਂਸਲ ਕਰਦੇ ਰਹੇ ਹਨ।
2017
2017 ’ਚ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ 52407 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਂਸਲ ਕੀਤੀ, ਉਥੇ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ 20179 ਵੋਟਾਂ ਹਾਂਸਲ ਕਰਕੇ ਦੂਜੇ ਸਥਾਨ ’ਤੇ ਰਹੇ। ਅਕਾਲੀ ਦਲ ਦੇ ਜੋਗਿੰਦਰ ਜਸਵੰਤ ਸਿੰਘ 11677 ਨਾਲ ਤੀਜੇ ਨੰਬਰ ’ਤੇ ਰਹੇ।
2022 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਪਟਿਆਲਾ ਅਰਬਨ ਤੋਂ ਕਾਂਗਰਸ ਵਲੋਂ ਵਿਸ਼ਣੂ ਸ਼ਰਮਾ, ਆਮ ਆਦਮੀ ਪਾਰਟੀ ਵਲੋਂ ਅਜੀਤਪਾਲ ਸਿੰਘ ਕੋਹਲੀ, ਅਕਾਲੀ ਦਲ ਵਲੋਂ ਹਰਪਾਲ ਜੁਨੇਜਾ, ਸੰਯੁਕਤ ਸਮਾਜ ਮੋਰਚਾ ਵਲੋਂ ਮੱਖਣ ਸਿੰਘ ਸਹੌਲੀ ਅਤੇ ਭਾਜਪਾ/ਪੀ. ਐੱਲ. ਸੀ. ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 161399 ਵੋਟਰ ਹਨ, ਜਿਨ੍ਹਾਂ 'ਚ 78417 ਪੁਰਸ਼, 82970 ਔਰਤਾਂ ਅਤੇ 12 ਥਰਡ ਜੈਂਡਰ ਹਨ।
ਹੁਸ਼ਿਆਰਪੁਰ ਦੇ 7 ਵਿਧਾਨ ਸਭਾ ਹਲਕਿਆਂ ’ਚ 3645 ਵੋਟਰਾਂ ਨੇ ਕੀਤਾ ਪੋਸਟਲ ਬੈਲੇਟ ਦਾ ਇਸਤੇਮਾਲ
NEXT STORY