ਨਾਭਾ (ਜੈਨ)- ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਥੇ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਦੀ ਰੈਲੀ ਬਾਰੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਨੂੰ ਡਰਾਮੇਬਾਜ਼ ਆਖਿਆ ਹੈ। 2017 ਦੀਆਂ ਚੋਣਾਂ ਸਮੇਂ ਵੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਨ ਕਿ 100 ਸੀਟਾਂ ’ਤੇ ਜਿੱਤ ਪ੍ਰਾਪਤ ਕਰਾਂਗੇ। ਹੁਣ ਲੋਕਾਂ ਨੂੰ ਸੁਫਨੇ ਦਿਖਾ ਰਹੇ ਹਨ ਪਰ 2022 ਚੋਣਾਂ ਵਿਚ ‘ਆਪ’ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ ਕਿਉਂਕਿ ਲੋਕੀ ਹੁਣ ਸਮਝ ਚੁੱਕੇ ਹਨ ਕਿ ਅਰਵਿੰਦ ਕੇਜਰੀਵਾਲ ਸਿਰਫ ਸੁਫਨਿਆਂ ਦਾ ਬਾਦਸ਼ਾਹ ਬਣ ਕੇ ਰਹਿ ਗਿਆ ਹੈ।
ਦਿੱਲੀ ਵਿਚ ਕੁੱਝ ਬੋਲਦਾ ਨਹੀਂ ਹੈ ਜਦੋਂ ਕਿ ਪੰਜਾਬ ਵਿਚ ਆ ਕੇ ਕਿਸਾਨ ਹਿਤੈਸ਼ੀ ਕਹਾਉਂਦਾ ਹੈ। ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਕਿਸਾਨਾਂ ਨਾਲ ਖੜ੍ਹੇ ਹਨ ਅਤੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਵਿਚ ਮਤਾ ਵੀ ਪਾਸ ਕੀਤਾ ਅਤੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਵਿਚ ਮਤਾ ਵੀ ਪਾਸ ਕੀਤਾ। ਅਸੀਂ ਵਿਕਾਸ ਕਰਵਾ ਰਹੇ ਹਾਂ ਅਤੇ ਵਿਕਾਸ ਦੇ ਨਾਂ ’ਤੇ ਹੀ ਵੋਟਾਂ ਪ੍ਰਾਪਤ ਕਰਾਂਗੇ। ਇਸ ਮੌਕੇ ਹਰਮੇਸ਼ ਕੁਮਾਰ ਮੇਸ਼ੀ ਠੇਕੇਦਾਰ, ਅਮਰ ਸਿੰਘ ਤੇ ਕ੍ਰਿਸ਼ਨ ਕੁਮਾਰ ਨੇ ਮੰਤਰੀ ਨੂੰ ਮੈਮੋਰੰਡਮ ਦੇ ਕੇ ਬੌੜਾਂ ਗੇਟ ਦਾ ਨਾਂ ਡਾ. ਬੀ. ਆਰ. ਅੰਬੇਡਕਰ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ।
ਸੰਤ ਸੀਚੇਵਾਲ ਨੇ ਲਗਵਾਇਆ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ
NEXT STORY