ਸੀਚੇਵਾਲ (ਹਰਨੇਕ ਸਿੰਘ ਸੀਚੇਵਾਲ): ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਐੱਸ.ਐੱਮ.ਓ. ਅਮਨਦੀਪ ਸਿੰਘ ਦੁੱਗਲ ਦੀ ਦੇਖ-ਰੇਖ ਹੇਠ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ।ਇਸ ਮੌਕੇ ਸੰਤ ਬਲਬੀਰ ਸਿੰਘ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਬੜੇ ਲੰਮੇ ਇੰਤਜ਼ਾਰ ਤੋਂ ਬਾਅਦ ਕੋਵਿਡ ਦੀ ਵੈਕਸੀਨ ਉਪਲੱਬਧ ਹੋਈ ਹੈ, ਬਿਨਾਂ ਝਿਜਕ ਦੇ ਸਾਰਿਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਟੀਕਾ ਲਗਵਾਉਣ ਤੋਂ ਬਾਅਦ ਬਿਲਕੁਲ ਤੰਦਰੁਸਤ ਹਾਂ।ਉਨ੍ਹਾਂ ਕਿਹਾ ਕਿ 60 ਸਾਲ ਤੋਂ ਉਪਰ ਸਰਕਾਰ ਸਭ ਨੂੰ ਮੁਫ਼ਤ ਟੀਕਾ ਲਾ ਰਹੀ ਹੈ ਤੇ 45 ਸਾਲ ਤੋਂ ਉਪਰ ਜੇਕਰ ਕਿਸੇ ਨੂੰ ਕੋਈ ਵੀ ਬਿਮਾਰੀ ਹੈ ਤਾਂ ਉਸ ਨੂੰ ਵੀ ਮੁਫ਼ਤ ਟੀਕਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲਖੁਰਾਣਾ ਦਾ ਦਿਹਾਂਤ
ਸੰਤ ਸੀਚੇਵਾਲ ਜੀ ਨੇ ਕਿਹਾ ਕਿ 18 ਸਾਲ ਤੋਂ 45 ਸਾਲ ਤੱਕ, ਜੋ ਵੀ ਸੇਵਾਦਾਰ ਸੀਚੇਵਾਲ ਸੰਸਥਾ ਲਈ ਸੇਵਾ ਕਰ ਰਿਹਾ ਹੈ, ਉਨ੍ਹਾਂ ਦੇ ਲੱਗਣ ਵਾਲੇ ਟੀਕਿਆਂ ਦਾ ਖ਼ਰਚਾ ਇੱਕ ਉਂਕਾਰ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾਵੇਗਾ।ਐੱਸ.ਐੱਮ.ਓ. ਅਮਨਦੀਪ ਸਿੰਘ ਦੁੱਗਲ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਹਾਨ ਸ਼ਖ਼ਸੀਅਤ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਟੀਕਾ ਲਗਵਾ ਲੋਕਾਂ ਲਈ ਇੱਕ ਉਦਾਹਰਣ ਪੇਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਮਨ ਵਿੱਚੋਂ ਖ਼ੌਫ਼ ਕੱਢ ਕੇ ਕੋਵਿਡ ਵੈਕਸੀਨ ਦੀਆਂ ਦੋ ਡੋਜਾਂ ਜ਼ਰੂਰ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੇ ਟੀਕੇ ਤੋਂ 4 ਜਾਂ 6 ਹਫਤੇ ਬਾਅਦ ਦੂਜਾ ਟੀਕਾ ਲਗਾਇਆ ਜਾਵੇਗਾ।ਇਸ ਮੌਕੇ ਨਿਰਮਲ ਕੁਟੀਆ ਦੇ ਸੇਵਾਦਾਰ ਸੁਰਜੀਤ ਸਿੰਘ ਸ਼ੰਟੀ ਨੇ ਵੀ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ।
ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ
ਭਿੱਖੀਵਿੰਡ ’ਚ ਪੁਲਸ ਐਨਕਾਊਂਟਰ ਦੌਰਾਨ ਮਾਰੇ ਗਏ ਨਿਹੰਗਾਂ ਦਾ ਹੋਇਆ ਪੋਸਟਮਾਰਟਮ
NEXT STORY