ਭੁਲੱਥ (ਵੈੱਬ ਡੈਸਕ, ਰਜਿੰਦਰ)- ਦੋਆਬੇ ਦੀ ਹੌਟ ਸੀਟ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਆਪਣੀ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾ ਕੇ 9225 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਦੱਸ ਦਈਏ ਕਿ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 37254 ਵੋਟਾਂ ਪਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 28029 ਵੋਟਾਂ ਮਿਲੀਆਂ। ਇਸ ਦੌਰਾਨ 9225 ਵੋਟਾਂ ਦੀ ਲੀਡ ਨਾਲ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜੇਤੂ ਰਹੇ। ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਰਾਣਾ 13612 ਵੋਟਾਂ ਪ੍ਰਾਪਤ ਕਰਦੇ ਤੀਜੇ ਸਥਾਨ 'ਤੇ ਰਹੇ। ਚੌਥੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਰਜਿੰਦਰ ਸਿੰਘ ਫੌਜੀ ਰਹੇ, ਜਿਨ੍ਹਾਂ ਨੂੰ 7578 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ : ਹੂੰਝਾ-ਫੇਰ ਜਿੱਤ ਤੋਂ ਬਾਅਦ ਬੋਲੇ ਭਗਵੰਤ ਮਾਨ, ਮਾਂ ਦੇ ਸਾਹਮਣੇ ਸਟੇਜ ’ਤੇ ਖੜ੍ਹੇ ਹੋ ਕੇ ਦਿੱਤਾ ਵੱਡਾ ਬਿਆਨ
ਇਸ ਤੋਂ ਇਲਾਵਾ ਪੰਜਵੇਂ ਨੰਬਰ 'ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਗੋਰਾ ਗਿੱਲ 1195 ਵੋਟਾਂ ਨਾਲ ਰਹੇ। ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਪਹਿਲੇ ਚਾਰ ਗੇੜਾਂ ਵਿਚ ਬੀਬੀ ਜਗੀਰ ਕੌਰ ਦੀ ਲੀਡ ਬਰਕਰਾਰ ਰਹੀ ਜਦਕਿ ਪੰਜਵੇਂ ਗੇੜ ਤੋਂ ਸੁਖਪਾਲ ਸਿੰਘ ਖਹਿਰਾ ਦੀ ਲੀਡ ਵਧਣੀ ਸ਼ੁਰੂ ਹੋਈ, ਜੋ ਅਖੀਰਲੇ ਗੇੜ ਤਕ ਵੱਧਦੀ ਗਈ।।
ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਪਟਿਆਲਾ ਸੀਟ ’ਤੇ ‘ਆਪ’ ਦੇ ਕੋਹਲੀ 3300 ਵੋਟਾਂ ਨਾਲ ਅੱਗੇ, ਕੈਪਟਨ ਪਿੱਛੇ
ਪੰਜਾਬ ਰਿਜ਼ਲਟ 2022 : ਤਰਨਤਾਰਨ ਹਲਕੇ ’ਚ ਜਾਣੋ ਕਿਹੜੇ ਉਮੀਦਵਾਰ ਨੇ ਵੱਡੀ ਲੀਡ ਨਾਲ ਹਾਸਲ ਕੀਤੀ ਜਿੱਤ
NEXT STORY